ਕੈਪਟਨ ਦੇ ਮੰਤਰੀ ਨੇ ਆਪਣੀ ਹੀ ਸਰਕਾਰ ''ਤੇ ਖੜ੍ਹੇ ਕੀਤੇ ਸਵਾਲ

06/05/2019 6:37:38 PM

ਰੂਪਨਗਰ(ਸੱਜਣ ਸੈਣੀ) — ਇਕ ਪਾਸੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾਅਵੇ ਕਰਦੇ ਹਨ ਕਿ ਕਾਂਗਰਸ ਦੀ ਸਰਕਾਰ ਨੇ ਸੂਬੇ 'ਚ ਡਰੱਗ ਦੇ ਨਸ਼ੇ ਨੂੰ ਖਤਮ ਕਰ ਦਿੱਤਾ ਹੈ, ਉਥੇ ਹੀ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਹੈ। 
ਦਰਅਸਲ ਰੂਪਨਗਰ ਵਿਖੇ ਵਿਸ਼ਵ ਵਾਤਾਵਰਣ ਸਬੰਧੀ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਦੀ ਅਗਵਾਈ 'ਚ ਜਨਤਕ ਤੌਰ 'ਤੇ ਕਾਂਗਰਸ ਸਰਕਾਰ ਦੀ ਦੋ ਸਾਲਾਂ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘਰੇ 'ਚ ਪਾਉਂਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਇਹ ਕਹਿ ਦਿੱਤਾ ਕਿ ਕਾਂਗਰਸ ਸਰਕਾਰ ਨੇ ਪੰਜਾਬ 'ਚ ਚਿੱਟਾ ਦਾ ਨਸ਼ਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ, ਇਸ ਲਈ ਹੁਣ ਪੰਜਾਬ ਮੈਡੀਕਲ ਨਸ਼ਾ ਵਿੱਕ ਰਿਹਾ ਹੈ। ਮੰਤਰੀ ਧਰਮਸੋਤ ਦੇ ਇਸ ਬਿਆਨ ਨੇ ਇਹ ਤਾਂ ਸਾਫ ਕਰ ਦਿੱਤਾ ਕਿ ਉਨ੍ਹਾਂ ਦੀ ਕਾਂਗਰਸ ਸਰਕਾਰ ਪੰਜਾਬ 'ਚ ਚਿੱਟਾ ਦੇ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰ ਚੁੱਕੀ ਹੈ ਪਰ ਹੁਣ ਚੋਰੀ-ਛਿੱਪੇ ਮੈਡੀਕਲ ਨਸ਼ੇ ਵਿਕ ਰਹੇ ਹਨ। 

PunjabKesari
ਕਾਫੀ ਹੱਦ ਤੱਕ ਮੰਤਰੀ ਧਰਮਸੋਤ ਦਾ ਇਹ ਬਿਆਨ ਸੱਚ ਵੀ ਹੈ ਕਿਉਂਕਿ ਆਏ ਦਿਨ ਪੰਜਾਬ ਦੇ ਨੌਜਵਾਨ ਮੈਡੀਕਲ ਨਸ਼ਿਆਂ ਕਾਰਨ ਨਸ਼ੀਲੇ ਟੀਕੇ ਲਗਾ ਕੇ ਮਰ ਰਹੇ ਹਨ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ 'ਚ ਨਸ਼ੇ ਖਤਮ ਕਰਨ ਦੀ ਸਹੁੰ ਖਾ ਕੇ ਸੱਤਾ ਹਾਸਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਕੀ ਮੈਡੀਕਲ ਨਸ਼ਿਆ ਨੂੰ ਨਸ਼ਾ ਨਹੀਂ ਮੰਨਦੇ। ਜਿਸ ਤਰ੍ਹਾਂ ਜਨਤਕ ਤੌਰ 'ਤੇ ਕਾਂਗਰਸ ਦੇ ਹੀ ਮੰਤਰੀ ਧਰਮਸੋਤ ਨੇ ਖੁਦ ਹੀ ਇਹ ਮੰਨ ਲਿਆ ਹੈ ਕਿ ਸੂਬੇ 'ਚ ਚੋਰੀ-ਛਿੱਪੇ ਮੈਡੀਕਲ ਨਸ਼ੇ ਵਿਕ ਰਹੇ ਹਨ, ਇਸ ਤੋਂ ਇਹ ਗੱਲ ਤਾ ਸਾਫ ਹੋ ਗਈ ਹੈ ਕਿ ਪੰਜਾਬ ਸਰਕਾਰ ਸੂਬੇ 'ਚ ਨਸ਼ੇ ਖਤਮ ਕਰਨ 'ਚ ਹੁਣ ਤੱਕ ਨਾਕਾਮ ਰਹੀ ਹੈ, ਜਿਸ ਕਰਕੇ ਪੰਜਾਬ 'ਚ ਅੱਜ ਵੀ ਮੈਡੀਕਲ ਨਸ਼ੇ ਕਰ ਨਿੱਤ ਪੰਜਾਬ ਦੀ ਜਵਾਨੀ ਮੋਤ ਦੇ ਮੂੰਹ 'ਚ ਜਾ ਰਹੀ ਹੈ।


shivani attri

Content Editor

Related News