ਹਰਸਿਮਰਤ ਨੂੰ ਦੋ ਲੱਖ ਵੋਟਾਂ ਨਾਲ ਹਰਾਏਗੀ ਕਾਂਗਰਸ: ਧਰਮਸੋਤ (ਵੀਡੀਓ)

03/18/2019 4:13:43 PM

ਜਲੰਧਰ (ਸੋਨੂੰ)— ਕਾਂਗਰਸ ਪਾਰਟੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ 2 ਲੱਖ ਤੋਂ ਵੱਧ ਵੋਟਾਂ ਨਾਲ ਹਰਾਏਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤਾ, ਜੋ ਜਲੰਧਰ 'ਚ ਕਿਸੇ ਨਿੱਜੀ ਪ੍ਰੋਗਰਾਮ 'ਚ ਪਹੁੰਚੇ ਸਨ। ਲੋਕ ਸਭਾ ਚੋਣਾਂ 'ਤੇ ਬੋਲਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਤੋਂ 13 ਸੀਟਾਂ 'ਤੇ ਵੱਡੀ ਜਿੱਤ ਹਾਸਲ ਕਰੇਗੀ। ਉਥੇ ਹੀ ਸੰਸਦੀ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਲੈ ਕੇ ਸੁਖਪਾਲ ਖਹਿਰਾ ਦੇ ਬਠਿੰਡਾ ਤੋਂ ਜਿੱਤ ਦਾ ਦਾਅਵਾ ਕਰਨ ਦੀ ਗੱਲ 'ਤੇ ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਖਹਿਰਾ ਪਹਿਲਾਂ ਇਹ ਦੱਸਣ ਕਿ ਉਨ੍ਹਾਂ ਦੀਆਂ ਵੋਟਾਂ ਕਿੰਨੀਆਂ ਹਨ। ਖਹਿਰਾ ਦੀਆਂ ਇਥੇ 100 ਵੀ ਵੋਟਾਂ ਨਹੀਂ ਹਨ। ਸੁਖਪਾਲ ਖਹਿਰਾ ਫੋਕੇ ਫਾਇਰ ਹੀ ਛੱਡ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਰਸਿਮਰਤ ਨੂੰ ਦੋ ਲੱਖ ਵੋਟਾਂ ਤੋਂ ਹਰਾ ਕੇ ਇਹ ਸੀਟ ਜਿੱਤੇਗੀ। 

ਕੈਪਟਨ ਅਭਿਮਨਿਊ ਵੱਲੋਂ ਨਵਜੋਤ ਸਿੰਘ ਸਿੱਧੂ ਬਾਰੇ ਇਹ ਕਹਿਣ 'ਤੇ ਕਿ ਜਦੋਂ ਤੱਕ ਉਹ ਭਾਜਪਾ 'ਚ ਸਨ ਤਾਂ ਉਹ ਰਾਸ਼ਟਰਵਾਦੀ ਸਨ ਪਰ ਕਾਂਗਰਸ 'ਚ ਜਾਣ 'ਤੇ ਉਹ ਰਾਸ਼ਟਰਵਿਰੋਧੀ ਹੋ ਗਏ ਹਨ। ਇਸ ਸਵਾਲ ਦੇ ਜਵਾਬ 'ਤੇ ਧਰਮਸੋਤ ਨੇ ਕਿਹਾ ਕਿ ਸਿੱਧੂ ਸਾਬ੍ਹ ਉਨ੍ਹਾਂ ਦੇ ਨਾਲ ਰਹੇ ਹਨ, ਇਹ ਸਿੱਧੂ ਸਾਬ੍ਹ ਜਾਣਦੇ ਹਨ ਜਾਂ ਉਹ ਖੁਦ ਜਾਣਦੇ। ਨਵਜੋਤ ਸਿੰਘ ਸਿੱਧੂ ਸਾਡੀ ਕਾਂਗਰਸ ਪਾਰਟੀ 'ਚ ਆਇਆ ਹਨ ਅਤੇ ਉਹ ਇਕ ਵਧੀਆ ਲੀਡਰ ਹਨ। ਪੱਤਰਕਾਰਾਂ ਵੱਲੋਂ ਡੇਰੇ ਤੋਂ ਵੋਟਾਂ ਲੈਣ 'ਤੇ ਪੁੱਛੇ ਗਏ ਸਵਾਲ 'ਤੇ ਗੋਲਮੋਲ ਜਵਾਬ ਦਿੰਦੇ ਹੋਏ ਧਰਮਸੋਤ ਨੇ ਕਿਹਾ ਉਨ੍ਹਾਂ ਦੀ ਪਾਰਟੀ ਨੂੰ ਸਾਰੇ ਲੋਕਾਂ ਦੀਆਂ ਵੋਟਾਂ ਚਾਹੀਦੀਆਂ ਹਨ ਅਤੇ ਕਾਂਗਰਸ ਪਾਰਟੀ ਦੇਸ਼ ਦੇ ਹਰ ਇਕ ਨਾਗਰਿਕ ਤੋਂ ਵੋਟਾਂ ਮੰਗੇਗੀ। ਦੱਸ ਦੇਈਏ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਡੇਰਾ ਸੱਚਾ ਸੌਦਾ 'ਤੇ ਹਾਲ ਹੀ 'ਚ ਵੋਟਸ ਦਾ ਅੱਡਾ ਦੱਸਿਆ ਸੀ ਪਰ ਹੁਣ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਡੇਰਾ 'ਤੇ ਆਏ ਇਸ ਬਿਆਨ ਨੇ ਕਾਂਗਰਸ ਪਾਰਟੀ ਦੀ ਦੋਹਰੀ ਨੀਤੀ ਜਗ ਜ਼ਾਹਰ ਕਰ ਦਿੱਤੀ ਹੈ।


Related News