ਸਦਰ ਥਾਣਾ ਦੀ ਇਮਾਰਤ ਨਾ ਹੋਣ ਕਾਰਨ ਪੁਲਸ ਮੁਲਾਜ਼ਮ ਬੈਠੇ ਵਿਹਲੇ

Monday, Aug 05, 2019 - 01:09 PM (IST)

ਸਦਰ ਥਾਣਾ ਦੀ ਇਮਾਰਤ ਨਾ ਹੋਣ ਕਾਰਨ ਪੁਲਸ ਮੁਲਾਜ਼ਮ ਬੈਠੇ ਵਿਹਲੇ

ਫਾਜ਼ਿਲਕਾ (ਨਾਗਪਾਲ) - ਫਾਜ਼ਿਲਕਾ 'ਚ ਸਦਰ ਥਾਣਾ ਦੇ ਇਮਾਰਤ ਦੀ ਖਸਤਾ ਹਾਲਤ ਹੋ ਜਾਣ ਕਾਰਨ ਉਸ ਨੂੰ ਤੋੜ ਦਿੱਤਾ ਗਿਆ ਹੈ, ਜਿਸ ਦਾ ਨਿਰਮਾਣ ਜਲਦ ਕਰ ਦਿੱਤਾ ਜਾਵੇਗਾ। ਇਮਾਰਤ ਨਾ ਹੋਣ ਕਾਰਨ ਵਿਹਲੇ ਬੈਠੇ ਥਾਣੇ ਦੇ ਪੁਲਸ ਮੁਲਾਜ਼ਮ ਟਾਈਮ ਪਾਸ ਕਰਨ ਲਈ ਮਜ਼ਬੂਰ ਹੋ ਰਹੇ ਹਨ। 'ਜਗਬਾਣੀ' ਦੇ ਪੱਤਰਕਾਰਾਂ ਵਲੋਂ ਜਦੋਂ ਪੁਲਸ ਮੁਲਾਜ਼ਮਾਂ ਨੂੰ ਵਿਹਲੇ ਬੈਠਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਥਾਣੇ ਦੀ ਇਮਾਰਤ ਤੋੜ ਦੇਣ ਕਾਰਨ ਉਨ੍ਹਾਂ ਕੋਲ ਬੈਠਣ ਲਈ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕੋਲ ਰਹਿਣ, ਪੀਣ ਵਾਲਾ ਪਾਣੀ ਅਤੇ ਬਾਥਰੂਮ ਵਰਗੀਆਂ ਮੁਢਲੀਆਂ ਸਹੂਲਤਾਂ ਨਹੀਂ ਮਿਲ ਰਹੀਆਂ, ਜਿਸ ਕਾਰਨ ਉਹ ਖੁੱਲ੍ਹੇ 'ਚ ਸਮਾਂ ਬਤੀਤ ਕਰ ਰਹੇ ਹਨ।

PunjabKesari

ਉਨ੍ਹਾਂ ਕਿਹਾ ਕਿ ਇਸ ਦੇ ਬਾਰੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਕਿਹਾ ਪਰ ਕੋਈ ਹੱਲ ਨਹੀਂ ਹੋਇਆ। ਇਸ ਮਾਮਲੇ ਦੇ ਸਬੰਧ 'ਚ ਥਾਣੇ ਦੇ ਮੁੱਖ ਅਧਿਕਾਰੀ ਜਸਵੰਤ ਸਿੰਘ ਭੱਟੀ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ 'ਚ ਥਾਣਾ ਸਦਰ ਵਿਖੇ ਐੱਸ.ਐੱਚ.ਓ ਦਾ ਅਹੁਦਾ ਸੰਭਾਲਿਆ ਹੈ। ਇਸ ਦੌਰਾਨ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਸ ਦਾ ਹੱਲ ਜਰੂਰ ਕਰਨਗੇ।


author

rajwinder kaur

Content Editor

Related News