ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਮਜੀਠੀਆ ਵਿਰੁੱਧ ਦਰਜ ਕੇਸ ਦਾ ਡਟ ਕੇ ਕਰੇਗਾ ਵਿਰੋਧ: ਰਾਣਾ

Wednesday, Dec 22, 2021 - 09:20 PM (IST)

ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਮਜੀਠੀਆ ਵਿਰੁੱਧ ਦਰਜ ਕੇਸ ਦਾ ਡਟ ਕੇ ਕਰੇਗਾ ਵਿਰੋਧ: ਰਾਣਾ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਸਾਰਾ ਪੰਜਾਬ ਖੜ੍ਹਾ ਹੈ। ਕਾਂਗਰਸ ਨੇ ਬਿਨਾਂ ਸਬੂਤਾਂ 'ਤੇ ਝੂਠਾ ਪਰਚਾ ਦਰਜ ਕਰ ਕੇ ਸਾਬਤ ਕਰ ਦਿੱਤਾ ਕਿ ਕਾਂਗਰਸ ਬੱਬਰ ਸ਼ੇਰ ਦੀ ਦਹਾੜ ਤੋਂ ਘਬਰਾ ਗਈ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਪ੍ਰੈਸ ਦੇ ਨਾਮ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਕਿਹੇ। ਉਨ੍ਹਾਂ ਕਿਹਾ ਪੰਜਾਬ ਅਮਨ ਸ਼ਾਂਤੀ ਚਾਹੁੰਦਾ ਹੈ ਅਤੇ ਹਰ ਆਦਮੀ ਮਜੀਠੀਆ ਨਾਲ ਚੱਟਾਨ ਵਾਂਗੂ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋ ਤਿੰਨ ਡੀ. ਜੀ. ਪੀ. ਬਦਲਣ ਤੋਂ ਬਾਅਦ ਜੋ ਸਿਆਸੀ ਦਬਾ ਬਣਾ ਕੇ ਮਜੀਠੀਆ ਖ਼ਿਲਾਫ਼ FIR ਦਰਜ ਕੀਤੀ ਗਈ ਹੈ ਉਸ ਦੀ ਅਸੀਂ ਸਖ਼ਤ ਸ਼ਬਦਾਂ 'ਚ ਨਿੰਦਿਆ ਕਰਦੇ ਹਾਂ। ਰਾਣਾ ਨੇ ਕਿਹਾ ਜਿਸਦਾ ਕੋਈ ਸਬੂਤ ਅਤੇ ਗਵਾਹ ਨਹੀਂ ਉਸ ਲਈ ਕੇਸ ਦਰਜ ਕਰਕੇ ਹਾਈਕੋਰਟ 'ਚ ਬੰਦ ਪਈ ਫਾਈਲ ਦੀ ਵੀ ਕਾਂਗਰਸ ਸਰਕਾਰ ਨੇ ਤੋਹੀਨ ਕੀਤੀ ਹੈ। ਰਾਣਾ ਨੇ ਸਮੂਹ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਾਂਗਰਸ ਸਰਕਾਰ ਵੱਲੋਂ ਪਾਈ ਭਾਜੀ ਦਾ ਜਵਾਬ ਦੇਣ ਲਈ ਤਿਆਰ ਬਰ ਤਿਆਰ ਰਹਿਣ। ਉਹਨਾਂ ਕਿਹਾ ਕਾਂਗਰਸ ਸਰਕਾਰ ਵੱਲੋਂ ਹੋ ਰਹੀਆਂ ਹਰ ਰੋਜ਼ ਬੇਦਬੀਆ ਦੀ ਵਾਰਦਾਤਾਂ ਤੋਂ ਜਨਤਾ ਦਾ ਰੁੱਖ ਬਦਲਣ ਲਈ ਸਰਕਾਰ ਹੁਣ ਬਦਲਾਖੋਰੀ ਦੀ ਨੀਤੀ 'ਤੇ ਉੱਤਰ ਆਈ ਹੈ।


author

Bharat Thapa

Content Editor

Related News