ਪੰਜਾਬ ਕੇਸਰੀ ਗਰੁੱਪ ਨੇ ਲੱਖਾਂ ਲੋਕਾਂ ਨੂੰ ਧਰਮ ਨਾਲ ਜੋੜ ਕੇ ਮਿਸਾਲ ਪੈਦਾ ਕੀਤੀ: ਅਕਾਲੀ ਆਗੂ

03/27/2018 1:28:15 PM

ਕਪੂਰਥਲਾ (ਗੁਰਵਿੰਦਰ ਕੌਰ)— ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ ਅਤੇ ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ ਜੀ ਦੀ ਅਗਵਾਈ ਹੇਠ ਰਾਮ ਨੌਮੀ ਉਤਸਵ ਕਮੇਟੀ ਜਲੰਧਰ ਵੱਲੋਂ ਸਜਾਈ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ 'ਚ ਹਿੱਸਾ ਲੈਣ ਲਈ ਸ੍ਰੀ ਮਣੀ ਮਹੇਸ਼ ਮੰਦਰ ਦੇ ਮੁੱਖ ਸੇਵਾਦਾਰ ਨੀਤੂ ਖੁੱਲਰ ਅਤੇ ਸਬ-ਆਫਿਸ ਇੰਚਾਰਜ ਮੈਡਮ ਗੁਰਵਿੰਦਰ ਕੌਰ ਦੀ ਅਗਵਾਈ 'ਚ ਕਪੂਰਥਲਾ ਤੋਂ ਸਮਾਜ ਸੇਵਕਾਂ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਅਤੇ ਲੈਬਾਰਟਰੀ ਐਸੋਸੀਏਸ਼ਨ ਕਪੂਰਥਲਾ ਦਾ ਇਕ ਜਥਾ ਸ੍ਰੀ ਮਣੀ ਮਹੇਸ਼ ਮੰਦਰ ਕਪੂਰਥਲਾ ਤੋਂ ਜੈ ਸ੍ਰੀ ਰਾਮ ਦੇ ਜੈਕਾਰਿਆਂ ਦੀ ਗੂੰਜ 'ਚ ਰਵਾਨਾ ਹੋਇਆ। 
ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ, ਮਾਰਕੀਟ ਕਮੇਟੀ ਕਪੂਰਥਲਾ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਖੋਜੇਵਾਲ ਤੇ ਸੀਨੀਅਰ ਅਕਾਲੀ ਆਗੂ ਜਥੇ. ਕੁਲਵੰਤ ਸਿੰਘ ਜੋਸਨ ਨੇ ਕਿਹਾ ਕਿ ਜਗ ਬਾਣੀ ਗਰੁੱਪ ਨੇ ਧਰਮ ਦੇ ਖੇਤਰ 'ਚ ਸ਼ਾਨਦਾਰ ਕਾਰਜ ਕਰਕੇ ਅਤੇ ਸੂਬੇ ਦੇ ਲੱਖਾਂ ਲੋਕਾਂ ਨੂੰ ਧਰਮ ਨਾਲ ਜੋੜ ਕੇ ਇਕ ਸ਼ਾਨਦਾਰ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵੱਲੋਂ ਅੱਤਵਾਦ ਸਮੇਂ ਜਿੱਥੇ ਅੱਤਵਾਦ ਦਾ ਡੱਟ ਕੇ ਸਾਹਮਣਾ ਕੀਤਾ ਗਿਆ ਸੀ, ਉਥੇ ਹੀ ਗਰੁੱਪ ਵੱਲੋਂ ਧਰਮ ਅਤੇ ਸਮਾਜ ਸੇਵਾ 'ਚ ਬੇਮਿਸਾਲ ਕੰਮ ਕੀਤੇ ਜਾ ਰਹੇ ਹਨ।
ਇਸ ਮੌਕੇ ਸੀਨੀਅਰ ਐਡਵੋਕੇਟ ਐੱਸ. ਐੱਸ. ਮੱਲ੍ਹੀ, ਸੀਨੀਅਰ ਅਕਾਲੀ ਆਗੂ ਅਜੇ ਬਬਲਾ, ਸਾਬਕਾ ਕੌਂਸਲਰ ਸੁਰਜੀਤ ਸਿੰਘ ਰਾਣਾ, ਸਰਪੰਚ ਅਵਤਾਰ ਸਿੰਘ, ਸੀਨੀਅਰ ਪੱਤਰਕਾਰ ਸੰਤੋਖ ਸਿੰਘ ਮੱਲ੍ਹੀ, ਸੀਨੀਅਰ ਪੱਤਰਕਾਰ ਵਿਸ਼ਵਜੀਤ ਸਿੰਘ ਸ਼ਰਮਾ, ਸਰਵਣ ਸਿੰਘ ਬਾਜਵਾ, ਪ੍ਰੈੱਸ ਫੋਟੋਗ੍ਰਾਫਰ ਅਮਨਜੋਤ ਸਿੰਘ ਵਾਲੀਆ, ਲੈਬਾਰਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਚੰਦੀ, ਰਮੇਸ਼, ਵਿਧਾਨ, ਰੋਬਿਨ ਸੱਭਰਵਾਲ ਆਦਿ ਹਾਜ਼ਰ ਸਨ। 
ਪੰਜਾਬ ਕੇਸਰੀ ਗਰੁੱਪ ਨੇ ਜਿੱਥੇ ਧਰਮ ਅਤੇ ਸਮਾਜ ਦੇ ਖੇਤਰ 'ਚ ਸ਼ਾਨਦਾਰ ਕੰਮ ਕਰਕੇ ਸਮਾਜ ਨੂੰ ਸੇਧ ਦਿੱਤੀ ਹੈ ਉਥੇ ਹੀ ਗਰੁੱਪ ਵੱਲੋਂ ਪੰਜਾਬ ਤੇ ਜੰਮੂ-ਕਸ਼ਮੀਰ ਅੱਤਵਾਦ ਪੀੜਤਾਂ ਲਈ ਸ਼ਹੀਦ ਪਰਿਵਾਰ ਫੰਡ ਅਤੇ ਦੇਸ਼ 'ਚ ਸਮੇਂ- ਸਮੇਂ 'ਤੇ ਆਏ ਸੰਕਟ ਦੌਰਾਨ ਭਾਰੀ ਆਰਥਿਕ ਮਦਦ ਕਰ ਕੇ ਇਕ ਮਿਸਾਲ ਪੈਦਾ ਕੀਤੀ ਹੈ। 
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਲਾ ਸਾਗਰ ਕਲਚਰਲ ਸੋਸਾਇਟੀ ਕਪੂਰਥਲਾ ਦੇ ਪ੍ਰਧਾਨ ਪ੍ਰੋ. ਸੁਖਵਿੰਦਰ ਸਾਗਰ ਤੇ ਸਰਪ੍ਰਸਤ ਪਵਨ ਸੂਦ ਨੇ ਮਣੀ ਮਹੇਸ਼ ਮੰਦਰ ਕਪੂਰਥਲਾ ਤੋਂ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ ਅਤੇ ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ ਜੀ ਦੀ ਅਗਵਾਈ ਹੇਠ ਰਾਮ ਨੌਮੀ ਉਤਸਵ ਕਮੇਟੀ ਜਲੰਧਰ ਵੱਲੋਂ ਆਯੋਜਿਤ ਕੀਤੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ 'ਚ ਭਾਗ ਲੈਣ ਲਈ ਆਪਣੇ ਸਾਥੀਆਂ ਸਮੇਤ ਰਵਾਨਾ ਹੋਣ ਮੌਕੇ ਕੀਤਾ। 
ਇਸ ਮੌਕੇ ਸਬ-ਆਫਿਸ ਕਪੂਰਥਲਾ ਦੇ ਇੰਚਾਰਜ ਮੈਡਮ ਗੁਰਵਿੰਦਰ ਕੌਰ, ਸ੍ਰੀ ਮਣੀ ਮਹੇਸ਼ ਮੰਦਰ ਦੇ ਮੁੱਖ ਸੇਵਾਦਾਰ ਨੀਤੂ ਖੁੱਲਰ, ਸੀਨੀਅਰ ਐਡਵੋਕੇਟ ਐੱਸ. ਐੱਸ. ਮੱਲ੍ਹੀ, ਰਮੇਸ਼ ਮਹਿਰਾ, ਡਾ. ਐੱਚ. ਐੱਸ. ਬਾਵਾ, ਪੰਡਤ ਮਨੋਹਰ ਲਾਲ ਸ਼ਰਮਾ, ਪ੍ਰੋ. ਰਣਜੀਤ ਸਿੰਘ, ਗੁਰਦੇਵ ਸਿੰਘ ਪੱਤੜ, ਤੁਸ਼ਾਰ ਸਾਗਰ, ਜਤਿਨ ਸ਼ਰਮਾ ਅਤੇ ਸੁਰਿੰਦਰ ਨਾਥ ਮੜੀਆ ਆਦਿ ਹਾਜ਼ਰ ਸਨ।


Related News