ਸੁਖਬੀਰ ਦੇ ਕਰੀਬੀ ਨੇ ਤਾਣੀ ਪਿਸਤੌਲ, ਦਿੱਤੀਆਂ ਧਮਕੀਆਂ (ਵੀਡੀਓ)

Friday, Nov 30, 2018 - 07:10 PM (IST)

ਰੂਪਨਗਰ (ਸੱਜਣ ਸੈਣੀ) : ਅਕਾਲੀ ਦਲ ਦੇ ਹੱਥੋਂ ਸੱਤਾ ਭਾਵੇਂ ਖੁੰਝ ਗਈ ਹੈ ਪਰ ਅਕਾਲੀ ਆਗੂਆਂ ਦਾ ਰੋਹਬ ਝਾੜਣ ਦਾ ਅੰਦਾਜ਼ ਨਹੀਂ ਬਦਲਿਆ। ਪਿਸਤੌਲ ਤਾਣ ਕੇ ਧਮਕੀਆਂ ਦੇਣਾ ਇਕ ਅਕਾਲੀ ਆਗੂ ਨੂੰ ਇਸ ਕਦਰ ਮਹਿੰਗਾ ਪਿਆ ਕਿ ਉਸਨੂੰ ਹਵਾਲਾਤ ਦਾ ਮੂੰਹ ਵੇਖਣਾ ਪੈ ਗਿਆ। ਗੱਲ ਕਰ ਰਹੇ ਹਾਂ, ਰੋਪੜ ਤੋਂ ਯੂਥ ਅਕਾਲੀ ਦਲ ਐੱਸ. ਸੀ. ਵਿੰਗ ਦੇ ਸਾਬਕਾ ਜ਼ਿਲਾ ਪ੍ਰਧਾਨ ਆਰ. ਪੀ. ਸਿੰਘ ਸ਼ੈਲੀ ਦੀ, ਜਿਸਨੂੰ ਰੋਪੜ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ੈਲੀ ਅਕਾਲੀ ਕੌਂਸਲਰ ਦਾ ਪਤੀ ਹੈ ਅਤੇ ਸੁਖਬੀਰ ਬਾਦਲ ਦਾ ਕਾਫੀ ਕਰੀਬੀ ਵੀ ਮੰਨਿਆ ਜਾਂਦਾ ਹੈ। ਸ਼ੈਲੀ ਦੀ ਗ੍ਰਿਫਤਾਰੀ ਹਿੰਦੂ ਜਾਗਰਤੀ ਮੰਚ ਦੇ ਪ੍ਰਧਾਨ ਅਮਿਤ ਕਪੂਰ ਦੀ ਸ਼ਿਕਾਇਤ 'ਤੇ ਹੋਈ ਹੈ। 
ਦਰਅਸਲ, ਕਪੂਰ ਨੇ ਸ਼ੈਲੀ ਸਣੇ 5 ਹੋਰ ਵਿਅਕਤੀਆਂ ਖਿਲਾਫ ਇਹ ਕਹਿੰਦੇ ਹੋਏ ਕੇਸ ਦਰਜ ਕਰਵਾਇਆ ਸੀ ਕਿ ਸ਼ੈਲੀ ਨੇ ਉਸ 'ਤੇ ਪਿਸਤੌਲ ਤਾਣਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। 
ਸ਼ੈਲੀ 'ਤੇ ਇਹ ਕੋਈ ਪਹਿਲਾ ਪਰਚਾ ਨਹੀਂ। ਇਸ ਤੋਂ ਪਹਿਲਾਂ ਵੀ ਇਸ ਅਕਾਲੀ ਲੀਡਰ ਖਿਲਾਫ ਇਕ ਸਾਬਕਾ ਮਹਿਲਾ ਐੱਮ. ਸੀ. ਦੀ ਲੜਕੀ ਨੇ ਛੇੜਛਾੜ ਦਾ ਮੁਕੱਦਮਾ ਦਰਜ ਕਰਵਾਇਆ ਹੋਇਆ ਹੈ ਅਤੇ ਇਸ ਕੇਸ 'ਚ ਸ਼ੈਲੀ ਜ਼ਮਾਨਤ 'ਤੇ ਆਇਆ ਹੋਇਆ ਹੈ।  


Related News