SAD ਦੇ ਉਮੀਦਵਾਰ ਵਿਨਰਜੀਤ ਗੋਲਡੀ ਨੇ ਭਗਵੰਤ ਮਾਨ ਤੇ ਵਿਜੇਇੰਦਰ ਸਿੰਗਲਾ ’ਤੇ ਵਿੰਨ੍ਹੇ ਨਿਸ਼ਾਨੇ (ਵੀਡੀਓ)

Thursday, Jan 27, 2022 - 11:40 PM (IST)

ਜਲੰਧਰ (ਵੈੱਬ ਡੈਸਕ)-ਜਗ ਬਾਣੀ’ ਦੇ ਬਹੁਚਰਚਿਤ ਪ੍ਰੋਗਰਾਮ ‘ਨੇਤਾ ਜੀ ਸਤਿ ਸ੍ਰੀ ਅਕਾਲ’ ਵਿਚ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਨਾਲ ਗੱਲਬਾਤ ਕੀਤੀ ਗਈ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵਲੋਂ ਜਿੱਥੇ ਵਿਨਰਜੀਤ ਗੋਲਡੀ ਕੋਲੋਂ ਤਿੱਖੇ ਸਵਾਲ ਪੁੱਛੇ ਗਏ, ਉਥੇ ਹੀ ਗੋਲਡੀ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਅਣਸੁਣੇ ਕਿੱਸੇ ਵੀ ਦਰਸ਼ਕਾਂ ਨਾਲ ਸਾਂਝੇ ਕੀਤੇ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਦਾ ਅਹਿਮ ਬਿਆਨ, ਕਿਹਾ-ਕਾਂਗਰਸੀ ਕਾਰਕੁਨਾਂ ਤੋਂ ਪੁੱਛ ਕੇ ਤੈਅ ਕਰਾਂਗੇ CM ਦਾ ਚਿਹਰਾ

ਇਸ ਦੌਰਾਨ ਵਿਨਰਜੀਤ ਗੋਲਡੀ ਨੇ ਸੰਗਰੂਰ ’ਚ ਸਖਤ ਟੱਕਰ ’ਤੇ ਬੋਲਦਿਆਂ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ ਕਿ ਕੌਣ ਬਾਜ਼ੀ ਮਾਰੇਗਾ। ਉਨ੍ਹਾਂ ਕਿਹਾ ਕਿ ਸਮਾਂ ਬਹੁਤ ਬਲਵਾਨ ਹੈ ਤੇ ਇਹ ਤਾਂ ਸੰਗਤ ਦਾ ਮੰਡੇਟ ਹੈ ਤੇ ਇਸੇ ਵਿਜੇਇੰਦਰ ਸਿੰਗਲਾ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਜੇ ਲੜਾਈ ਵੱਡੀ ਨਾ ਹੋਵੇ ਤਾਂ ਲੜਨ ਦਾ ਸੁਆਦ ਨਹੀਂ ਆਉਂਦਾ। ਇਸ ਦੌਰਾਨ ‘ਆਪ’ ਦੀ ਲਹਿਰ ਦੇ ਸਵਾਲ ’ਤੇ ਬੋਲਦਿਆਂ ਗੋਲਡੀ ਨੇ ਕਿਹਾ ਕਿ ਮਾਲਵਾ ਬੈਲਟ ਦੇ ਲੋਕ ਕ੍ਰਾਂਤੀਕਾਰੀ ਹੁੰਦੇ ਹਨ। ਭਗਵੰਤ ਮਾਨ ਨੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਤੇ ਗੱਪਾਂ ਤੇ ਝੂਠ ਦੀ ਸਿਆਸਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ’ਚ 2017 ’ਚ ਕਹਿੰਦੀ ਸੀ ਕਿ 100 ਸੀਟਾਂ ਲਿਜਾਏਗੀ ਪਰ ਮਿਲੀਆਂ 20 ਤੇ ਇਸ ਵਾਰ ਜ਼ੀਰੋ ’ਤੇ ਰਹੇਗੀ। ‘ਆਪ’ ਵੱਲੋਂ ਸੰਗਰੂਰ ਦੀਆਂ ਸਾਰੀਆਂ ਸੀਟਾਂ ਜਿੱਤਣ ਦੇ ਜਵਾਬ ’ਚ ਗੋਲਡੀ ਨੇ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ : ਜਲੰਧਰ ’ਚ ਪਹੁੰਚੇ ਰਾਹੁਲ ਗਾਂਧੀ ਦਾ ਵੱਡਾ ਬਿਆਨ, ਕਿਹਾ-ਪੰਜਾਬ ਸਾਡੇ ਲਈ ਸੂਬਾ ਨਹੀਂ ਸਗੋਂ ਵਿਚਾਰਧਾਰਾ

ਗੋਲਡੀ ਨੇ ਵਿਜੇਇੰਦਰ ਸਿੰਗਲਾ ਵੱਲੋਂ ਕੀਤੇ ਵਿਕਾਸ ’ਤੇ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਤੋਂ ਦੋ ਵਿਭਾਗ ਸਨ ਤੇ ਦੋਵਾਂ ਵਿਚ ਹੀ ਕੁਝ ਨਹੀਂ ਹੋਇਆ। ਸਿੱਖਿਆ ’ਤੇ ਜ਼ੀਰੋ ਧਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੋਈ ਇੰਸਟੀਚਿਊਟ, ਯੂਨੀਵਰਸਿਟੀ ਤੇ ਵੱਡਾ ਹੱਬ ਨਹੀਂ ਬਣਿਆ। ਗੋਲਡੀ ਨੇ ਕਿਹਾ ਕਿ ਗਰਿੱਲਾਂ ਤੇ ਡਿਵਾਈਡਰ ਲਾਉਣ ਨੂੰ ਵਿਕਾਸ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸੰਗਰੂਰ ਦੀਆਂ ਕਈ ਕਾਲੋਨੀਆਂ ਹਨ, ਜਿਥੇ ਪੀਣ ਵਾਲਾ ਪਾਣੀ ਹੀ ਮੁਹੱਈਆ ਨਹੀਂ ਹੋਇਆ, ਜੋ ਸਾਡੀ ਬੁਨਿਆਦੀ ਸਹੂਲਤ ਹੈ।


Manoj

Content Editor

Related News