ਅਕਾਲੀ-ਬਸਪਾ ਗਠਜੋੜ ਭਾਰੀ ਬਹੁਮਤ ਨਾਲ ਸੂਬੇ ‘ਚ ਸਰਕਾਰ ਬਣਾਏਗਾ- ਸੁਖਬੀਰ ਬਾਦਲ
Monday, Jan 24, 2022 - 11:25 PM (IST)
ਪਾਇਲ (ਵਿਨਾਇਕ)- ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਪਾਇਲ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਦੇ ਪਾਇਲ ਵਿਖੇ ਮੁੱਖ ਚੋਣ ਦਫਤਰ ਦਾ ਉਦਘਾਟਨ ਕਰਨ ਉਪਰੰਤ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਬਾਸਪਾ ਗਠਜੋੜ ਭਾਰੀ ਬਹੁਮਤ ਨਾਲ ਸ਼ੂਬੇ 'ਚ ਸਰਕਾਰ ਬਣਾਏਗਾਂ। ਉਨ੍ਹਾਂ ਕਿਹਾ ਕਿ ਜਿਹੜੀਆਂ ਸੀਟਾਂ ਦੀ ਕੋਈ ਉਮੀਦ ਨਹੀਂ ਸੀ, ਉਨ੍ਹਾਂ ਸੀਟਾਂ 'ਤੇ ਅਸੀਂ ਬਹੁਤ ਅੱਗੇ ਜਾ ਰਹੇ ਹਾਂ। ਮਾਂਝੇ ਵਿਚਲੀਆਂ 25 ਸੀਟਾ 'ਚੋਂ 16-17 'ਤੇ ਅੱਗੇ ਚੱਲ ਰਹੇ ਹਾਂ।
ਇਹ ਖ਼ਬਰ ਪੜ੍ਹੋ- ਰੋਮਾਂਚਕ ਮੁਕਾਬਲੇ 'ਚ ਇਕ ਦੌੜ ਤੋਂ ਖੁੰਝਿਆ ਵਿੰਡੀਜ਼, ਇੰਗਲੈਂਡ ਨੇ ਸੀਰੀਜ਼ 'ਚ ਕੀਤੀ ਬਰਾਬਰੀ
ਦੁਆਬੇ 'ਚ ਬੀ.ਐੱਸ.ਪੀ-ਅਕਾਲੀ ਦਲ ਦਾ ਗੜ ਹੈ ਉੱਥੇ 23 ਸੀਟਾ 'ਚੋਂ 18-19 'ਤੇ ਬਹੁੱਤ ਅੱਗੇ ਚੱਲ ਰਹੇ ਹਾਂ। ਦੁਪਟਿਆਲਾ ਜ਼ਿਲ੍ਹੇ ਦੀਆਂ 8 ਸੀਟਾਂ ‘ਚੋਂ ਅੱਜ ਤੱਕ 6 'ਤੇ ਅੱਗੇ ਚੱਲ ਰਹੇ ਹਾਂ। ਆਮ ਆਦਮੀ ਪਾਰਟੀ 10 ਸੀਟਾਂ ਤੋਂ ਵੱਧ ਨਹੀਂ ਟੱਪੇਗੀ ਪੰਜਾਬ ਵਿਚੋਂ। ਕਾਂਗਰਸ ਨੂੰ ਪੰਜਾਬ ਦੇ ਲੋਕ ਨਫਰਤ ਕਰਦੇ ਹਨ। ਇਨਾਂ ਕਾਂਗਰਸੀਆਂ ਨੇ ਪੰਜਾਬ ਨੂੰ ਇਨ੍ਹਾਂ ਲੁੱਟਿਆ ਹੈ ਅਤੇ ਵੱਡੇ ਠੱਗਾਂ ‘ਚੋਂ ਲੱਖਾ ਠੱਗ ਦਾ ਨਾਂ ਸਭ ਤੋ ਵੱਡਾਂ ਹੈ। ਉਨ੍ਹਾਂ ਹਾਜਰੀਨ ਤੋਂ ਹੱਥ ਖੜੇ ਕਰਵਾ ਕੇ ਆਪਣੀ ਕਹੀ ਗੱਲ ਤੇ ਮੌਹਰ ਲਗਵਾਉਂਦੇ ਹੋਏ ਕਿਹਾ ਕਿ ਜਿਨੀ ਠੱਗੀ ਲਖਵੀਰ ਸਿੰਘ ਲੱਖਾ ਨੇ ਕੀਤੀ ਹੈ, ਉਹ ਅੰਦਰ ਜ਼ਰੂਰ ਜਾਵੇਗਾ। ਉਨ੍ਹਾਂ ਪਾਇਲ ਵਾਸੀਆਂ ਨੂੰ ਅਪੀਲ ਕੀਤੀ ਕਿ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਚੰਗਾ ਵਰਕਰ ਹੈ ਨੂੰ ਵੱਡੀ ਲੀਡ ਨਾਲ ਜਿਤਾਉਣ। ਉਨਾਂ ਕਿਹਾ ਕਿ ਸਾਡੀ ਜੱਥੇਬੰਦੀ ਜੇਕਰ ਧੱੜੇਵੰਦੀ ਛੱਕ ਕੇ ਸਿਰ ਜੋੜ ਲਵੇ ਤਾਂ ਉਸ ਨੂੰ ਕੋਈ ਹਰਾ ਨਹੀਂ ਸਕਦਾ। ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਧੜੇਵੰਦੀ ਨੂੰ ਛੱਡ ਕੇ ਇੱਕਠੇ ਹੋ ਕੇ ਇਹ ਸੀਟਾ ਜਿੱਤ ਲਿਓ, ਉਸ ਤੋਂ ਬਾਅਦ ਪੰਜਾਬ ਦੀ ਤਰੱਕੀ ਹੁੰਦੀ ਵੇਖਿਓਂ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ‘ਚ ਹਵਾ ਦਾ ਰੁੱਖ ਹੀ ਬਦਲ ਗਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬੀਆਂ ਦੀ ਆਪਣੀ ਇੱਕੋਂ ਪਾਰਟੀ ਸ੍ਰੋਮਣੀ ਅਕਾਲੀ ਦਲ ਹੈ ਅਤੇ ਬਾਕੀ ਸਾਰੀਆਂ ਨੈਸ਼ਨਲ ਪਾਰਟੀਆਂ ਹਨ ਅਤੇ ਸਾਰੀਆਂ ਹੀ ਬਾਹਰ ਦੀਆ ਪਾਰਟੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਨਾਲ ਕੋਈ ਲਗਾਵ ਨਹੀ ਹੈ।
ਇਹ ਖ਼ਬਰ ਪੜ੍ਹੋ- ਮੇਦਵੇਦੇਵ ਤੇ ਕੋਲਿੰਸ ਆਸਟਰੇਲੀਆਈ ਓਪਨ ਦੇ ਕੁਆਰਟਰ ਫਾਈਨਲ 'ਚ
ਉਨ੍ਹਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਟਿੱਪਣੀ ਕਰਦਿਆਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਬਾਰੇ ਕੀ ਪਤਾ ਹੈ ਅਤੇ ਕੰਧਾਂ 'ਤੇ ਲਿਖਿਆ ਕੇਜਰੀਵਾਲ ਨੂੰ ਮੌਕਾ ਦਿਓਂ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਤੁਹਾਡੀ ਗਰੀਬੀ ਬਾਰੇ ਕੀ ਪਤਾ, ਉਵੇਂ ਹੀ ਮੋਦੀ ਅਤੇ ਸੋਨੀਆਂ ਗਾਂਧੀ ਨੂੰ ਕੁੱਝ ਨਹੀਂ ਪਤਾ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਤੁਹਾਡੇ ਖੂਨ-ਪਸੀਨੇ ਨਾਲ ਬਣੀ ਹੋਈ ਪਾਰਟੀ ਹੈ ਅਤੇ ਵੱਡੇ ਬਜੁਰਗਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਸਦਕਾ ਖੜੀ ਹੋਈ ਹੈ, ਜਿਸ ਨੂੰ ਤਕੜਾ ਰੱਖਣਾ ਆਪਣਾ ਸਾਰਿਆ ਦਾ ਫਰਜ਼ ਹੈ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਦੀ ਅਗਵਾਈ ‘ਚ ਦਰਜਨ ਪਰਿਵਾਰ ਕਾਂਗਰਸ ਤੇ ਹੋਰ ਪਾਰਟੀਆਂ ਛੱਡ ਕੇ ਅਕਾਲੀ ਦਲ ‘ਚ ਹੋਏ ਸ਼ਾਮਿਲ ਹੋਏ ਜਿਨ੍ਹਾਂ ਨੂੰ ਸ੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਸਿਰੋਪਾਓ ਪਾ ਕੇ ਸ਼ਾਮਲ ਕਰਵਾਇਆ। ਜਿਵੇਂ ਹੀ ਸੰਘਣੇ ਬਾਦਲਾਂ ਦੀ ਪਰਛਾਂਈ ਹੇਠ ਸ੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਪਾਇਲ ਪੁੱਜੇ ਤਾਂ ਫੋਟੋਆਂ ਕਰਵਾਉਣ ਦੇ ਚਾਹਵਾਨ ਅਕਾਲੀਆਂ ਨੇ ਇੱਕ-ਦੂਜੇ ਨੂੰ ਧੱਕੇ ਮਾਰਦੇ ਹੋਏ ਉਲੀਕੇ ਪ੍ਰੋਗਰਾਮ ਦੀ ਰੂਪ ਰੇਖਾ ਹੀ ਬਿਗਾੜ ਕੇ ਰੱਖ ਦਿੱਤੀ।
ਇਸ ਧੱਕੇਸ਼ਾਹੀ ਦੌਰਾਨ ਜਿੱਥੇ ਕੁੱਝ ਮੀਡੀਆ ਕਰਮੀਆਂ ਨੂੰ ਕਵਰੇਜ ਕਰਨ ਲਈ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਅਕਾਲੀ ਦਲ ਦੇ ਪ੍ਰਧਾਨ ਬਾਦਲ ਦੀ ਸੁਰੱਖਿਆ 'ਚ ਤੈਨਾਤ ਪੁਲਸ ਅਧਿਕਾਰੀਆਂ ਨੂੰ ਵੀ ਵੱਡਾ ਖਤਰਾ ਜਾਪਦਾ ਦਿਖਾਈ ਦਿੱਤਾ। ਜਿਸ ਕਾਰਨ ਪ੍ਰੋਗਰਾਮ ਦੇ ਆਯੋਜਨ ਕਰਨ ਵਾਲੇ ਬਹੁਤ ਸਾਰੇ ਆਗੂਆਂ ਨੂੰ ਵੀ ਬਾਦਲ ਦੇ ਨੇੜੇ ਲੱਗਣ ਲਈ ਉਨ੍ਹਾਂ ਦੇ ਵਰਕਰ ਹੀ ਅੜਿੱਕਾ ਬਣ ਕੇ ਅੱਗੇ ਖੜੇ ਰਹੇ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਪਾਇਲ ਦੇ ਅਬਜਰਵਰ ਜੱਥੇਦਾਰ ਸੰਤਾ ਸਿੰਘ ਉਮੈਦਪੁਰੀ, ਅਕਾਲੀ ਦਲ-ਬਸਪਾ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ, ਜ਼ਿਲਾ ਪ੍ਰਧਾਨ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ ਮੈਂਬਰ ਐੱਸ.ਜੀ.ਪੀ.ਸੀ, ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਪ੍ਰੋ. ਭੁਪਿੰਦਰ ਸਿੰਘ ਚੀਮਾਂ ਸਾਬਕਾ ਚੇਅਰਮੈਨ ਪੰਜਾਬ ਯੂਥ ਭਲਾਈ ਬੋਰਡ, ਪੀ.ਏ.ਸੀ. ਮੈਂਬਰ ਹਰਜੀਵਨਪਾਲ ਸਿੰਘ ਗਿੱਲ, ਜਥੇਦਾਰ ਮਨਜੀਤ ਸਿੰਘ ਘੁਡਾਣੀ, ਜਥੇਦਾਰ ਸ਼ਿਵਰਾਜ ਸਿੰਘ ਜੱਲਾ ਸਾਬਕਾ ਚੇਅਰਮੈਨ, ਸਰਪੰਚ ਹਰਿੰਦਰਪਾਲ ਸਿੰਘ ਹਨੀ ਘੁਡਾਣੀ, ਸੁਰਿੰਦਰ ਸਿੰਘ ਸ਼ਾਹਪੁਰ, ਦਲਜਿੰਦਰ ਸਿੰਘ ਬੰਟੀ ਔਜਲਾ, ਜਸਵੀਰ ਸਿੰਘ ਨਿਜ਼ਾਮਪੁਰ, ਬਸਪਾ ਆਗੂ ਰਾਮ ਸਿੰਘ ਗੋਗੀ, ਸਾਬਕਾ ਕੌਂਸਲਰ ਮੋਹਣ ਸਿੰਘ ਪਾਇਲ, ਸੰਦੀਪ ਸਚਦੇਵਾ ਸੋਨੂੰ, ਮਨਪ੍ਰੀਤ ਸਿੰਘ ਬਿੱਲਾ ਘੁਡਾਣੀ, ਵਿਜੇ ਕੁਮਾਰ ਨੇਤਾ ਤੇ ਹੋਰ ਆਗੂ ਹਾਜ਼ਰ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।