ਅਕਾਲੀ-ਭਾਜਪਾ ਦਾ ਤੋੜ ਵਿਛੋੜਾ ਅਤੇ ਕੈਪਟਨ-ਸਿੱਧੂ ਦੀ ਲੜਾਈ ਬਣੀ ‘ਆਪ’ ਲਈ ਸੋਨੇ ’ਤੇ ਸੁਹਾਗਾ

Thursday, Mar 10, 2022 - 12:46 PM (IST)

ਅਕਾਲੀ-ਭਾਜਪਾ ਦਾ ਤੋੜ ਵਿਛੋੜਾ ਅਤੇ ਕੈਪਟਨ-ਸਿੱਧੂ ਦੀ ਲੜਾਈ ਬਣੀ ‘ਆਪ’ ਲਈ ਸੋਨੇ ’ਤੇ ਸੁਹਾਗਾ

ਮੁੱਲਾਂਪੁਰਦਾਖਾ (ਕਾਲੀਆ) : ਅੱਜ ਵਿਧਾਨ ਸਭਾ ਦੇ ਚੋਣ ਨਤੀਜੇ ਆਉਂਦਿਆਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਆਪਣੀ ਲਗਾਤਾਰ ਲੀਡ ਬਣਾ ਕੇ ਜਿੱਤ ਹਾਸਲ ਕਰ ਰਹੇ ਹਨ। ਜਿੱਥੇ ‘ਆਪ’ ਨੂੰ ਜੇਤੂ ਉਮੀਦਵਾਰ ਐਲਾਨਿਆ ਜਾ ਰਿਹਾ ਹੈ, ਉੱਥੇ ਹੀ ਅਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਦਾ ਝਾੜੂ ਵਲੋਂ ਕੀਤਾ ਜਾ ਰਿਹਾ ਸਫਾਇਆ ਕੀਤਾ ਗਿਆ। ਇਹ ਸ਼ਾਨਦਾਰ ਲੀਡ ਇਸ ਗੱਲ ਦਾ ਸਿੱਧਾ ਸੰਕੇਤ ਹੈ ਕਿ ਅਕਾਲੀ ਭਾਜਪਾ ਗਠਜੋੜ ਦਾ ਤੋੜ ਵਿਛੋੜਾ ਅਤੇ ਕਾਂਗਰਸ ’ਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਲੜਾਈ ਦਾ ਸਿੱਧਾ ਲਾਭ ਆਮ ਆਦਮੀ ਪਾਰਟੀ ਲਈ ਸੋਨੇ ’ਤੇ ਸੁਹਾਗਾ ਸਾਬਤ ਹੋ ਰਿਹਾ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਜਿੰਨੇ ਦਿੱਗਜ਼ ਲੀਡਰ ਇਸ ਵਾਰ ਚੋਣ ਮੈਦਾਨ ’ਚ ਮੂਧੇ ਮੂੰਹ ਡਿੱਗ ਰਹੇ ਹਨ। ਪਹਿਲਾਂ ਕਦੇ ਵੀ ਦੇਖਣ ਨੂੰ ਨਹੀਂ ਸੀ ਮਿਲੇ। ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਅੱਜ ਪੰਜਾਬ ’ਚ ਸਭ ਤੋਂ ਵੋਟਾਂ ਨਾਲ ਲੀਡਰ ਬਣਾ ਕੇ ਉੱਭਰ ਰਿਹਾ ਹੈ, ਉੱਥੇ ਚੋਣ ਨਤੀਜਿਆਂ ਨੇ ਸਤਾਧਾਰੀ ਸਰਕਾਰਾਂ ਨੂੰ ਸਬਕ ਵੀ ਸਿਖਾ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਪੰਜਾਬ ‘ਆਪ’ਦੀ ਸਰਕਾਰ ਬਣਨੀ ਤੈਅ, ਬਾਦਲ, ਕੈਪਟਨ ਤੇ ਸਿੱਧੂ ਵਰਗੇ ਦਿੱਗਜਾਂ ਨੂੰ ਝਟਕਾ


author

Anuradha

Content Editor

Related News