ਸਾਧੂ ਦੇ ਭੇਸ 'ਚ ਆਏ ਵਿਅਕਤੀ ਨੇ ਕੀਤੀ ਬੇਅਦਬੀ! ਦੁਕਾਨਾਂ ਨੂੰ ਵੀ ਲਾ 'ਤੀ ਅੱਗ, ਲੋਕਾਂ ਨੇ ਕੀਤਾ ਕਾਬੂ (ਵੀਡੀਓ)

Friday, Aug 02, 2024 - 03:32 PM (IST)

ਸਾਧੂ ਦੇ ਭੇਸ 'ਚ ਆਏ ਵਿਅਕਤੀ ਨੇ ਕੀਤੀ ਬੇਅਦਬੀ! ਦੁਕਾਨਾਂ ਨੂੰ ਵੀ ਲਾ 'ਤੀ ਅੱਗ, ਲੋਕਾਂ ਨੇ ਕੀਤਾ ਕਾਬੂ (ਵੀਡੀਓ)

ਮਾਲੇਰਕੋਟਲਾ (ਪਰਕਾਸ਼ ਸ਼ਰਮਾ): ਮਾਲੇਰਕੋਟਲਾ ਵਿਚ ਸਾਧੂ ਦੇ ਭੇਸ ਵਿਚ ਆਏ ਇਕ ਵਿਅਕਤੀ ਵੱਲੋਂ ਮੰਦਰ ਦੇ ਅੰਦਰ  ਬੇਅਦਬੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਮਗਰੋਂ ਉਸ ਨੇ 3 ਦੁਕਾਨਾਂ ਨੂੰ ਅੱਗ ਲਗਾ ਦਿੱਤੀ ਅਤੇ ਫ਼ਿਰ ਨਾਲ ਲੱਗਦੇ ਪਿੰਡ ਭੋਗੀਵਾਲ ਦੇ ਗੁਰਦੁਆਰਾ ਸਾਹਿਬ ਵਿਚ ਜਾ ਵੜਿਆ। ਉੱਥੇ ਲੋਕਾਂ ਨੇ ਉਸ ਨੂੰ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਵਾਸੀਆਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਪੜ੍ਹੋ ਪੂਰੀ ਰਿਪੋਰਟ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਇਹ ਘਟਨਾ ਰਾਤ ਪੌਣੇ 1 ਵਜੇ ਦੀ ਹੈ। ਉਕਤ ਵਿਅਕਤੀ ਨੇ ਮੰਦਰ ਵਿਚ ਦਾਖ਼ਲ ਹੋ ਕੇ ਗਣੇਸ਼ ਭਗਵਾਨ ਦੀ ਮੂਰਤੀ ਖੰਡਿਤ ਕਰ ਦਿੱਤੀ ਅਤੇ ਬਾਕੀ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੇ ਕੱਪੜੇ ਸਾੜ ਦਿੱਤੇ। ਉਸ ਨੇ 3 ਦੁਕਾਨਾਂ ਨੂੰ ਵੀ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਇੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋ ਗਈ ਹੈ। ਉਨ੍ਹਾਂ ਨੇ ਪੁਲਸ ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ - ਜ਼ੁਲਮ ਦੀ ਹੱਦ! ਰੋਟੀ ਮੰਗਣ 'ਤੇ ਹੈਵਾਨ ਬਣੀ ਨੂੰਹ, ਤਸਵੀਰਾਂ 'ਚ ਦੇਖੋ ਕੀ ਕਰ ਦਿੱਤਾ 95 ਸਾਲਾ ਸੱਸ ਦਾ ਹਾਲ

ਇਸ ਸਬੰਧੀ ਗੱਲਬਾਤ ਕਰਦਿਆਂ ਸਦਰ ਥਾਣਾ ਅਹਿਮਦਗੜ੍ਹ ਦੇ ਐੱਸ.ਐੱਚ.ਓ. ਸੁਖਵਿੰਦਰਪਾਲ ਸੋਹੀ ਨੇ ਕਿਹਾ ਕਿ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਨਵਦੀਪ ਅਰੋੜਾ ਵਜੋਂ ਹੋਈ ਹੈ ਜੋ ਮੁੱਲਾਂਪੁਰ ਦਾਖਾ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਸ਼ੇ ਦੀ ਹਾਲਤ ਵਿਚ ਸੀ। ਉਸ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News