ਬੁੱਧਵਾਰ ਨੂੰ ਬਰਗਾੜੀ ''ਚ ਰਾਹੁਲ, ਬੇਅਦਬੀ ''ਤੇ ਰਹੇਗਾ ਫੌਕਸ

Tuesday, May 14, 2019 - 06:53 PM (IST)

ਬੁੱਧਵਾਰ ਨੂੰ ਬਰਗਾੜੀ ''ਚ ਰਾਹੁਲ, ਬੇਅਦਬੀ ''ਤੇ ਰਹੇਗਾ ਫੌਕਸ

ਜਲੰਧਰ (ਧਵਨ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿਛਲੇ ਸਮੇਂ ਦੌਰਾਨ ਹੋਈ ਬੇਅਦਬੀ ਦੀ ਘਟਨਾ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਕਰਨ ਲਈ ਕਾਂਗਰਸ ਨੇ ਬੇਅਦਬੀ ਦੇ ਮੁੱਦੇ 'ਤੇ ਫੋਕਸ ਕਰਨ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਹੁਣ 15 ਮਈ ਨੂੰ ਬਰਗਾੜੀ ਆ ਰਹੇ ਹਨ। ਬਰਗਾੜੀ ਫਰੀਦਕੋਟ ਲੋਕ ਸਭਾ ਹਲਕੇ ਦਾ ਹਿੱਸਾ ਹੈ। ਇਹ ਸ਼ੁਰੂ ਤੋਂ ਹੀ ਪੰਜਾਬ ਦੀ ਸਿਆਸਤ 'ਚ ਇਕ ਗਰਮ ਮੁੱਦਾ ਰਿਹਾ ਹੈ। ਰਾਹੁਲ ਦਾ ਸਾਢੇ ਤਿੰਨ ਸਾਲ ਬਰਗਾੜੀ ਦਾ ਇਹ ਦੂਜਾ ਦੌਰਾ ਹੋਵੇਗਾ। ਇਸ ਤੋਂ ਪਹਿਲਾਂ ਉਹ ਸਾਢੇ ਤਿੰਨ ਸਾਲ ਪਹਿਲਾਂ ਬਰਗਾੜੀ 'ਚ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਆਏ ਸਨ। 14 ਅਕਤੂਬਰ 2015 ਨੂੰ ਬਹਿਬਲਕਲਾਂ ਪਿੰਡ 'ਚ ਹੋਈ ਪੁਲਸ ਫਾਇਰਿੰਗ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਉਹ ਬਹਿਬਲਕਲਾਂ ਅਤੇ ਬਰਗਾੜੀ ਪਿੰਡਾਂ ਨਾਲ ਸਬੰਧ ਰੱਖਦੇ ਸਨ। ਰਾਹੁਲ ਪੰਜ ਨਵੰਬਰ 2015 ਨੂੰ ਪੀੜਤ ਪਰਿਵਾਰਾਂ ਦੇ ਘਰਾਂ 'ਚ ਪਹੁੰਚੇ ਸਨ।
ਕਾਂਗਰਸ ਨੇ ਬਰਗਾੜੀ ਪਿੰਡ 'ਚ ਰੈਲੀ ਨੂੰ ਸਿਆਸੀ ਸੂਝ-ਬੂਝ ਤੋਂ ਬਾਹਰ ਰੱਖਿਆ ਹੈ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਬਰਗਾੜੀ ਪੁੱਜਣ ਅਤੇ ਉਨ੍ਹਾਂ ਦੀ ਬਿਆਨਬਾਜ਼ੀ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਮੰਨਿਆ ਜਾਂਦਾ ਹੈ ਕਿ ਰਾਹੁਲ ਬਰਗਾੜੀ ਕਾਂਡ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ 'ਤੇ ਤਿੱਖਾ ਹਮਲਾ ਕਰ ਸਕਦੇ ਹਨ। ਇਸ ਸਬੰਧੀ ਸੂਬਾਈ ਕਾਂਗਰਸ ਕਮੇਟੀ ਨੇ ਰਾਹੁਲ ਨੂੰ ਮੰਗਲਵਾਰ ਪੂਰੀ ਫੀਡ ਬੈਕ ਦੇ ਦਿੱਤੀ। 2017 'ਚ ਵੀ ਧਾਰਮਿਕ ਬੇਅਦਬੀ ਦਾ ਮਾਮਲਾ ਸੂਬੇ 'ਚ ਬਹੁਤ ਭਖਿਆ ਸੀ। ਉਸ ਪਿੱਛੋਂ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਵੀ ਬਰਗਾੜੀ ਵਿਖੇ ਬਰਗਾੜੀ ਇਨਸਾਫ ਮੋਰਚਾ ਨੇ 6 ਮਹੀਨੇ ਧਰਨਾ ਦਿੱਤਾ ਸੀ।


author

Gurminder Singh

Content Editor

Related News