ਬਿੱਟੂ ਤੇ ਗੁਰਪਿੰਦਰ ਦੀ ਮੌਤ ਨੇ ਬੇਅਦਬੀ ਅਤੇ ਨਸ਼ਿਆਂ ਦੀ ਅਹਿਮ ਕੜੀ ਤੋੜੀ : ਅਰੋੜਾ

07/22/2019 6:44:29 PM

ਚੀਮਾ ਮੰਡੀ (ਬੇਦੀ) : ਪੰਜਾਬ ਵਿਚ ਅਹਿਮ ਮੁੱਦਿਆਂ ਨਾਲ ਸੰਬੰਧਤ ਦੋਸ਼ੀਆਂ ਦੀ ਪੁਲਸ ਹਿਰਾਸਤ ਵਿਚ ਹੋ ਰਹੀਆਂ ਮੌਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਅਤੇ ਉਨ੍ਹਾਂ ਦੀ ਮੰਨਸ਼ਾ 'ਤੇ ਸਵਾਲੀਆ ਚਿੰਨ੍ਹ ਖੜਾ ਕਰ ਰਹੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਕਰਦਿਆਂ ਦੋਸ਼ ਲਗਾਇਆ ਕਿ ਪੰਜਾਬ ਵਿਚ ਬੇਅਦਬੀ ਦੇ ਮਾਮਲੇ ਅਤੇ ਨਸ਼ਿਆਂ ਦਾ ਇਸਤੇਮਾਲ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਰਿਹਾ ਹੈ, ਜਿਨ੍ਹਾਂ ਨੇ ਪੰਜਾਬ ਦੇ ਬਾਕੀ ਸਾਰੇ ਮਸਲੇ ਪਿੱਛੇ ਧੱਕ ਦਿਤੇ ਹਨ ਪਰ ਬੇਅਦਬੀ ਤੇ ਨਸ਼ਿਆਂ ਨਾਲ ਜੁੜੇ ਦੋਸ਼ੀ ਜਿਨ੍ਹਾਂ ਨੇ ਵੱਡੇ-ਵੱਡੇ ਖੁਲਾਸੇ ਕਰਨੇ ਸਨ, ਦੀ ਪੁਲਸ ਹਿਰਾਸਤ ਵਿਚ ਮੌਤ ਹੋਣਾ ਕਿਸੇ ਵੱਡੇ ਸੰਦੇਹ ਨੂੰ ਪੈਦਾ ਕਰਦਾ ਹੈ।

ਕੁਝ ਸਮਾਂ ਪਹਿਲਾਂ ਬੇਅਦਬੀ ਕਾਂਡ ਦੀ ਸਭ ਤੋਂ ਅਹਿਮ ਕੜੀ ਮਹਿੰਦਰਪਾਲ ਸਿੰਘ ਬਿਟੂ ਦੀ ਨਾਭਾ ਜੇਲ ਵਿਚ ਮੌਤ ਹੋ ਜਾਣਾ ਵੱਡੇ ਸਵਾਲ ਪੈਦਾ ਕਰਦਾ ਹੈ ਕਿਉਂਕਿ ਉਸ ਨੇ ਬੇਅਦਬੀ ਕਾਂਡ ਦੇ ਕਈ ਗੁਪਤ ਰਾਜਾਂ ਤੋਂ ਪਰਦਾ ਚੁਕਣਾ ਸੀ। ਉਸ ਤੋਂ ਬਾਅਦ ਹੈਰੋਇਨ ਮਾਮਲੇ ਨਾਲ ਸਬੰਧਿਤ ਗੁਰਪਿੰਦਰ ਸਿੰਘ ਬੱਬਰ ਜਿਸ ਨੇ 532 ਕਿਲੋ ਹੈਰੋਇਨ ਜਿਸ ਦੀ ਕੀਮਤ 2700 ਕਰੋੜ ਰੁਪਏ ਸੀ, ਉਸ ਦੀ ਪਿਛਲੇ ਦਿਨੀਂ ਨਿਆਇਕ ਹਿਰਾਸਤ ਵਿਚ ਮੌਤ ਹੋ ਗਈ। ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਪੁਲਸ ਹਿਰਾਸਤ ਵਿਚ ਹੋ ਰਹੀਆਂ ਮੌਤਾਂ ਵੱਡੇ ਨਸ਼ੇ ਦੇ ਸਮੱਗਲਰਾਂ ਨਾਲ ਜੁੜੇ ਲੋਕਾਂ ਨੂੰ ਅਤੇ ਬੇਅਦਬੀ ਨਾਲ ਜੁੜੇ ਕਥਿਤ ਵੱਡੇ ਪ੍ਰਭਾਵਸ਼ਾਲੀ ਲੋਕਾਂ ਨੂੰ ਬਚਾਉਣ ਦੀ ਸਾਜ਼ਿਸ਼ ਦਾ ਹਿੱਸਾ ਲਗਦੀਆਂ ਹਨ ਅਤੇ ਸਿਧੇ ਰੂਪ ਵਿਚ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿਚ ਆ ਰਹੀ ਹੈ। ਅਜਿਹੀਆਂ ਮੌਤਾਂ ਪਿਛੇ ਵੱਡੇ ਰਾਜ ਛੁਪੇ ਲੱਗਦੇ ਹਨ, ਜਿਨ੍ਹਾਂ ਦਾ ਖੁਲਾਸਾ ਹੋਣਾ ਚਾਹੀਦਾ ਹੈ ਨਹੀਂ।


Gurminder Singh

Content Editor

Related News