ਬੇਅਦਬੀ ਮਾਮਲੇ ''ਚ ਆਇਆ ਨਵਾਂ ਮੋੜ

07/10/2020 6:33:23 PM

ਮੋਹਾਲੀ : ਬੇਅਦਬੀ ਮਾਮਲੇ ਵਿਚ ਪੰਜਾਬ ਪੁਲਸ ਵਲੋਂ ਗਠਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ.ਟੀ) ਦੇ ਸਰਗਰਮ ਹੋਣ ਦੇ ਨਾਲ ਹੀ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਹੁਣ ਸੀ. ਬੀ. ਆਈ. ਵੀ ਇਸ ਮਾਮਲੇ ਵਿਚ ਉਤਰ ਆਈ ਹੈ। ਸੀ. ਬੀ.ਆਈ. ਨੇ ਪੰਜਾਬ ਪੁਲਸ ਦੀ ਜਾਂਚ ਨੂੰ ਕਾਨੂੰਨ ਦਾ ਉਲੰਘਣ ਦੱਸਦੇ ਹੋਏ ਮੋਹਾਲੀ ਸਥਿਤ ਸੀ. ਬੀ. ਆਈ. ਦੀ ਅਦਾਲਤ ਵਿਚ ਚੁਣੌਤੀ ਦਿੱਤੀ ਹੈ। ਨਾਲ ਹੀ ਮੰਗ ਕੀਤੀ ਹੈ ਕਿ ਐੱਸ. ਆਈ. ਆਟੀ. ਹੈੱਡ ਨੂੰ ਨੋਟਿਸ ਜਾਰੀ ਕਰਕੇ ਅਸਲ ਰਿਪੋਰਟ 'ਤੇ ਜਾਂਚ ਨਾਲ ਸਬੰਧਤ ਸਾਰੇ ਦਸਤਾਵੇਜ਼ ਮੰਗਵਾਏ ਜਾਣ। ਨਾਲ ਹੀ ਐੱਸ. ਆਈ. ਟੀ. ਨੂੰ ਸੁਪਰੀਮ ਕੋਰਟ ਵਿਚ ਸੀ ਬੀ. ਆਈ. ਵਲੋਂ ਦਾਇਰ ਪਟੀਸ਼ਨ ਦਾ ਫ਼ੈਸਲਾ ਹੋਣ ਤਕ ਜਾਂਚ ਨੂੰ ਰੋਕਿਆ ਜਾਵੇ। ਉਥੇ ਹੀ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਮਾਮਲ ਦੀ ਅਗਲੀ ਸੁਣਵਾਈ 10 ਜੁਲਾਈ ਤੈਅ ਕੀਤੀ ਹੈ, ਅਤੇ ਸਾਰੀਆਂ ਧਿਰਾਂ ਨੂੰ ਤਲਬ ਕੀਤਾ ਹੈ। 

ਇਹ ਵੀ ਪੜ੍ਹੋ : ਦਿਲ ਕੰਬਾਅ ਦੇਣ ਵਾਲੇ ਹਾਦਸੇ ਦੀ ਸ਼ਿਕਾਰ ਹੋਈ ਲਵਪ੍ਰੀਤ ਬਾਰੇ ਆਈ ਚੰਗੀ ਖ਼ਬਰ 

ਸੀ. ਬੀ. ਆਈ. ਨੇ ਅਦਾਲਤ ਨੂੰ ਦੱਸਿਆ ਕਿ ਬੇਅਦਬੀ ਨਾਲ ਜੁੜੇ ਤਿੰਨਾਂ ਮਾਮਲਿਆਂ ਦੀ ਜਾਂਚ 2015 ਵਿਚ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਸੀ। ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਸੀ. ਬੀ. ਆਈ. ਨੇ ਪੂਰੀ ਪ੍ਰਕਿਰਿਆ ਨੂੰ ਅਪਣਾ ਕੇ ਨਵੇਂ ਸਿਰ ਤੋਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਪਰ 2018 ਵਿਚ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਦੇ ਤਹਿਤ ਦਿੱਤੀ ਗਈ ਸਹਿਮਤੀ ਵਾਪਸ ਲੈ ਲਈ ਸੀ। ਇਸ ਤੋਂ ਬਾਅਦ ਇਸ ਸੰਬੰਧੀ ਮਾਮਲਾ ਹਾਈਕੋਰਟ 'ਚ ਪਹੁੰਚ ਗਿਆ। ਅਦਾਲਤ ਨੇ 25 ਜੁਲਾਈ 2019 ਨੂੰ ਪਟੀਸ਼ਨ ਰੱਦ ਕਰ ਦਿੱਤੀ ਸੀ ਪਰ ਕੇਂਦਰ ਸਰਕਾਰ ਨੇ ਇਨ੍ਹਾਂ ਤਿੰਨਾਂ ਕੇਸਾਂ ਦੀ ਜਾਂਚ ਕੀਤੀ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਸੀ, ਉਸ ਸੰਬੰਧ ਵਿਚ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਵੀ ਰੱਦ ਨਹੀਂ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਤੇ ਲੋਹਾ-ਲਾਖਾ ਹੋਏ ਭਗਵੰਤ ਮਾਨ, ਮੋਦੀ-ਕੈਪਟਨ 'ਤੇ ਮੜ੍ਹੇ ਵੱਡੇ ਦੋਸ਼ 

ਉਥੇ ਹੀ ਚਾਰ ਜੁਲਾਈ 2019 ਨੂੰ ਜਦੋਂ ਸੀ. ਬੀ. ਆਈ. ਨੇ ਕੇਸ ਬੰਦ ਕਰਨ ਦੀ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਸੀ। ਉਸ ਸਮੇਂ ਪੰਜਾਬ ਪੁਲਸ ਦੀ ਜਾਂਚ ਬਿਊਰੋ ਦੇ ਵਿਸ਼ੇਸ਼ ਡੀ. ਜੀ. ਪੀ. ਨੇ ਕੁਝ ਨਵੇਂ ਤੱਥ ਭੇਜ ਕੇ ਜਾਂਚ ਨੂੰ ਜਾਰੀ ਰੱਖਣ ਦੀ ਤਾਕੀਦ ਕੀਤੀ। ਦੂਜੇ ਪਾਸੇ ਇਸੇ ਪੱਤਰ ਦੇ ਆਧਾਰ 'ਤੇ ਅਸੀਂ ਅਗਲੀ ਜਾਂਚ ਦੇ ਪੂਰੀ ਹੋਣ ਤੱਕ ਕੇਸ ਬੰਦ ਕਰਨ ਵਾਲੀ ਪਟੀਸ਼ਨ ਨੂੰ ਟਾਲਣ ਦੀ ਬੇਨਤੀ ਕੀਤੀ ਸੀ। ਸੀ. ਬੀ . ਆਈ. ਨੇ ਲਿਖਿਆ ਹੈ ਕਿ ਹਾਈਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਸਾਡੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਦੇਰੀ ਨਾਲ ਫਾਈਲ ਕਰਨ ਦੇ ਚੱਲਦੇ ਰੱਦ ਕਰ ਦਿੱਤੀ ਸੀ ਜਦਕਿ ਕਾਨੂੰਨੀ ਪੱਖ ਨਾਲ ਸੀ. ਬੀ. ਆਈ. ਵਲੋਂ ਸੁਪਰੀਮ ਕੋਰਟ ਵਿਚ ਦਾਇਰ ਰਵਿਊ ਪਟੀਸ਼ਨ ਸੁਣਵਾਈ ਪੰਜ ਮਾਰਚ 2020 ਵਿਚ ਦਾਇਰ ਕੀਤੀ ਗਈ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਲਗਾਤਾਰ ਵੱਧ ਰਿਹੈ ਕੋਰੋਨਾ, ਹੁਣ ਪੀ. ਸੀ. ਐੱਸ. ਅਧਿਕਾਰੀ ਦੀ ਰਿਪੋਰਟ ਆਈ ਪਾਜ਼ੇਟਿਵ


Gurminder Singh

Content Editor

Related News