ਬੇਅਦਬੀ ਮਾਮਲੇ ’ਤੇ ਬੋਲੇ ਜਥੇਦਾਰ, ਡੇਰਾ ਸੱਚਾ ਸੌਦਾ ਦਾ ਵੱਡਾ ਵੋਟ ਬੈਂਕ, ਇਸੇ ਲਈ ਸਿਆਸਤ ਖੇਡੀ ਜਾ ਰਹੀ

Wednesday, Jul 14, 2021 - 11:23 PM (IST)

ਬੇਅਦਬੀ ਮਾਮਲੇ ’ਤੇ ਬੋਲੇ ਜਥੇਦਾਰ, ਡੇਰਾ ਸੱਚਾ ਸੌਦਾ ਦਾ ਵੱਡਾ ਵੋਟ ਬੈਂਕ, ਇਸੇ ਲਈ ਸਿਆਸਤ ਖੇਡੀ ਜਾ ਰਹੀ

ਅੰਮ੍ਰਿਤਸਰ (ਅਨਜਾਣ, ਸੁਮਿਤ) : ਬੇਅਦਬੀ ਮਾਮਲੇ ਵਿਚ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਸਿਆਸਤ ਖੇਡ ਰਹੀਆਂ ਹਨ। ਡੇਰਾ ਸੱਚਾ ਸੌਦਾ ਦਾ ਇਕ ਵੱਡਾ ਵੋਟ ਬੈਂਕ ਹੈ ਅਤੇ 2022 ਦੀਆਂ ਚੋਣਾਂ ਨੂੰ ਦੇਖਦੇ ਹੋਏ ਅਜਿਹਾ ਕੀਤਾ ਜਾ ਰਿਹਾ ਹੈ। ਇਹ ਕਹਿਣਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ। ਜਥੇਦਾਰ ਨੇ ਅੱਜ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਜਿਸ ਸਮੇਂ ਬਰਗਾੜੀ ਕਾਂਡ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਚ ਬੇਅਦਬੀ ਦੀ ਘਟਨਾ ਵਾਪਰੀ ਤਾਂ ਉਹ ਸ੍ਰੀ ਮੁਕਤਸਰ ਸਾਹਿਬ ਵਿਚ ਹੈੱਡ ਗ੍ਰੰਥੀ ਦੇ ਤੌਰ ’ਤੇ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਬੇਨਕਾਬ ਹੋਣੇ ਚਾਹੀਦੇ ਹਨ ਤੇ ਉਨ੍ਹਾਂ ਤੇ ਸਖ਼ਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦ ਬਰਗਾੜੀ ਕਾਂਡ ਸਮੇਂ ਮੈਂ ਵੀ ਧਰਨੇ ’ਚ ਮੌਜੂਦ ਸੀ । ਜਿਹੜੀ ਸਭ ਤੋਂ ਪਹਿਲੀ ਸਿੱਟ ਰਣਬੀਰ ਸਿੰਘ ਖੱਟੜਾ ਦੀ ਬਣੀ ਸੀ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਲੀ ’ਚ ਖਿੱਲਰੇ ਅੰਗ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਵਿਖੇ ਸੁਸ਼ੋਭਿਤ ਕਰਵਾਏ ਸਨ ਤੇ ਅਸੀਂ ਹੀ ਉਸਦੀ ਸਪੁਰਦਗੀ ਲਈ ਸੀ ਅਤੇ ਗਿਣਤੀ ਵੀ ਕੀਤੀ ਸੀ।

ਇਹ ਵੀ ਪੜ੍ਹੋ : ਕੈਨੇਡਾ ਰਹਿੰਦੀ ਬੇਅੰਤ ਕੌਰ ਦਾ ਪਰਿਵਾਰ ਆਇਆ ਸਾਹਮਣੇ, ਕੀਤੇ ਵੱਡੇ ਖ਼ੁਲਾਸੇ

ਉਸ ਸਮੇਂ ਜੋ ਬੇਅਦਬੀ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਈ ਸੀ ਉਸ ਦੀ ਇਕ ਐੱਫ਼. ਆਈ. ਆਰ. ਨੰਬਰ 63 ਕੱਟੀ ਗਈ ਸੀ ਜਿਸ ’ਚ ਡੇਰਾ ਪ੍ਰੇਮੀ ਦੋਸ਼ੀ ਮਹਿੰਦਰਪਾਲ ਬਿੱਟੂ ਨੇ ਇਹ ਮੰਨਿਆ ਸੀ ਕਿ ਇਸ ਤਰ੍ਹਾਂ ਕਰਨ ਲਈ ਪਿਤਾ ਜੀ ਦਾ ਹੁਕਮ ਸੀ ਅਤੇ ਇਸ ਤੋਂ ਬਾਅਦ ਇਕ ਹੋਰ ਐੱਫ਼. ਆਈ. ਆਰ ਨੰਬਰ 128 ਵੀ ਕੱਟੀ ਗਈ ਸੀ ਅਤੇ ਦੋਵਾਂ ਐੱਫ਼.ਆਈ. ਆਰ. ’ਚ ਡੇਰਾ ਪ੍ਰੇਮੀ ਨੂੰ ਦੋਸ਼ੀ ਪਾਇਆ ਗਿਆ ਸੀ। ਹਾਈ ਕੋਰਟ ਨੇ ਇਹ ਮੰਨਿਆ ਸੀ ਕਿ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੋਵੇਂ ਕਾਂਡ ਇਕੋ ਜਿਹੇ ਹਨ। ਪਹਿਲੀਆਂ ਦੋਵੇਂ ਸਿੱਟਾਂ ਨੇ ਰਾਮ ਰਹੀਮ ਨੂੰ ਦੋਸ਼ੀ ਪਾਇਆ ਸੀ ਤੇ ਨਵੀਂ ਬਣੀ ਸਿੱਟ ਨੂੰ ਵੀ ਰਾਮ ਰਹੀਮ ਨੂੰ ਪੰਜਾਬ ਦੀ ਜ਼ੇਲ੍ਹ ਵਿਚ ਸ਼ਿਫ਼ਟ ਕਰਕੇ ਸਖ਼ਤੀ ਨਾਲ ਪੁੱਛਣਾ ਚਾਹੀਦਾ ਸੀ ਪਰ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਤਾਂ ਦੋਸ਼ੀ ਹੋਣ ਦੇ ਬਾਵਜੂਦ ਵੀ ਰਾਮ ਰਹੀਮ ਦਾ ਨਾਮ ਦੋਸ਼ੀਆ ਦੀ ਲਿਸਟ ’ਚੋਂ ਬਾਹਰ ਕੱਢ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ’ਚ ਫੇਰਬਦਲ ਨਾਲ ਜੁੜੀ ਅਹਿਮ ਖ਼ਬਰ, ਇਨ੍ਹਾਂ ਨੌਜਵਾਨਾਂ ’ਚੋਂ ਕੁਝ ਨੂੰ ਮਿਲ ਸਕਦੀ ਵਜ਼ਾਰਤ ’ਚ ਥਾਂ

ਉਨ੍ਹਾਂ ਕਿਹਾ ਅਫ਼ਸੋਸ ਕਿ ਜਿਹੜੀਆਂ ਆਪਣੇ ਆਪ ਨੂੰ ਪੰਥਕ ਜਥੇਬੰਦੀਆਂ ਕਹਿੰਦੀਆਂ ਨੇ ਉਹ ਹਾਲੇ ਤੱਕ ਚੁੱਪ ਕਿਉਂ ਹਨ। ਉਸ ਤਰ੍ਹਾਂ ਤਾਂ ਉਹ ਧਰਨੇ ਦਿੰਦੀਆਂ ਹਨ ਤੇ ਮੁਜ਼ਾਹਰੇ ਵੀ ਕਰਦੀਆਂ ਹਨ। ਉਨ੍ਹਾਂ ਜਥੇਬੰਦੀਆਂ ਨੂੰ ਇਸ ਬਾਰੇ ਆਵਾਜ਼ ਬੁਲੰਦ ਕਰਨ ਲਈ ਅਪੀਲ ਕਰਦਿਆਂ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ ਤੇ ਤੁਸੀਂ ਵੀ ਆਵਾਜ਼ ਉਠਾਓ। ਉਨ੍ਹਾਂ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਕਿਤੇ 2022 ਦੀਆਂ ਚੌਣਾਂ ’ਚ ਮਾਈਲੇਜ਼ ਲੈਣ ਲਈ ਸਰਕਾਰਾਂ ਵੱਲੋਂ ਇਹ ਛੜਯੰਤਰ ਤਾਂ ਨਹੀਂ ਰਚਿਆ ਜਾ ਰਿਹਾ।

ਇਹ ਵੀ ਪੜ੍ਹੋ : ਕਈ ਦਿਨਾਂ ਤੋਂ ਲਾਪਤਾ ਚੱਲ ਰਹੇ ਨੌਜਵਾਨ ਦਾ ਮਿਲਿਆ ਕੰਕਾਲ, ਸਾਹਮਣੇ ਆਈ ਹੈਰਾਨੀਜਨਕ ਗੱਲ

ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਚਾਹੇ ਕੋਈ ਵੀ ਪਾਰਟੀ ਅਕਾਲੀ, ਕਾਗਰਸ ਜਾਂ ਭਾਜਪਾ ਜਾਂ ਕੋਈ ਹੋਰ ਵੀ ਹੋਵੇ ਜੇਕਰ ਉਹ ਵੋਟਾਂ ਦੀ ਖਾਤਿਰ ਇਸ ਨੂੰ ਮੁੱਦਾ ਬਣਾਉਂਦੀ ਹੈ ਤਾਂ ਉਸਦੀ ਡੱਟ ਕੇ ਮੁਖਾਲਫ਼ਤ ਕੀਤੀ ਜਾਵੇ। ਬੇਅਦਬੀ ਕਾਂਡ ਨੂੰ ਵੋਟਾਂ ਦਾ ਮੁੱਦਾ ਬਨਾਉਣ ਵਾਲੀ ਕਿਸੇ ਵੀ ਪਾਰਟੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਸਿੱਖਾਂ ਨਾਲ ਪਿਆਰ ਹੈ ਤਾਂ ਫੇਰ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਾਹਿਬ ਜੀ ਦੇ ਬੇਅਦਬੀ ਦੇ ਮੁੱਦੇ ‘ਤੇ ਇਨਸਾਫ਼ ਦਿਵਾਇਆ ਜਾਵੇ।

ਇਹ ਵੀ ਪੜ੍ਹੋ : ਸਿੱਧੂ ਦਾ ਟਵੀਟ, ਵਿਰੋਧੀ ਧਿਰ ਨੇ ਪੰਜਾਬ ਲਈ ਮੇਰੀ ਸੋਚ ਨੂੰ ਹਮੇਸ਼ਾ ਮਾਨਤਾ ਦਿੱਤੀ , ਸਾਂਝੀ ਕੀਤੀ ਮਾਨ ਦੀ ਵੀਡੀਓ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News