ਸ਼ਾਬਾਸ਼! ਪੰਜਾਬ ਦੀ ਧੀ ਨੇ ਅਮਰੀਕੀ ਫ਼ੌਜ 'ਚ ਹਾਸਲ ਕੀਤਾ ਨਵਾਂ ਮੁਕਾਮ, ਹਰ ਕੋਈ ਕਰ ਰਿਹੈ ਤਾਰੀਫ਼
Friday, Jun 18, 2021 - 10:51 AM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕੈਲੀਫੋਰਨੀਆ ਦੀ ਐਪਲਵੈਲੀ ਤੋਂ ਪੰਜਾਬ ਦੀ ਧੀ ਸਬਰੀਨਾ ਸਿੰਘ ਦੀ ਅਮਰੀਕੀ ਫ਼ੌਜ ਵਿੱਚ ਬਤੌਰ ਕੈਮੀਕਲ ਅਫਸਰ (2nd Lieutenant) ਨਿਯੁਕਤੀ ਹੋਈ ਹੈ। ਸਬਰੀਨਾ ਹੋਣਹਾਰ ਅਤੇ ਅਗਾਂਹਵਧੂ ਖਿਆਲਾਂ ਦੀ ਮਾਲਕ ਹੈ। ਅਮਰੀਕੀ ਫ਼ੌਜ ਵਿੱਚ ਨਿਯੁਕਤੀ ‘ਤੇ ਉਸਦੇ ਪਿਤਾ ਸ. ਕੇਵਲ ਸਿੰਘ ਗਿੱਲ ਅਤੇ ਮਾਤਾ ਲੌਰਡਸ ਸਿੰਘ ਮਾਣ ਮਹਿਸੂਸ ਕਰਦੇ ਹਨ।
ਪੜ੍ਹੋ ਇਹ ਅਹਿਮ ਖਬਰ-ਆਸਟ੍ਰੇਲੀਆ : ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮੱਕੜੀਆਂ ਨੇ ਬਣਾਈ 'ਜਾਲ' ਦੀ ਪਾਰਦਰਸ਼ੀ ਚਾਦਰ (ਤਸਵੀਰਾਂ)
ਇਸ ਮੌਕੇ ਪਰਿਵਾਰ ਨੂੰ ਦੋਸਤਾਂ, ਰਿਸ਼ਤੇਦਾਰਾਂ ਅਤੇ ਭਾਈਚਾਰੇ ਦੁਆਰਾ ਵਧਾਈਆਂ ਮਿਲ ਰਹੀਆਂ ਹਨ। ਸ. ਕੇਵਲ ਸਿੰਘ ਗਿੱਲ ਪੰਜਾਬ ਤੋਂ ਪਿੰਡ ਦੇਸਲਪੁਰ, ਜ਼ਿਲ੍ਹਾ ਜਲੰਧਰ ਨਾਲ ਸੰਬੰਧ ਰੱਖਦੇ ਹਨ।ਵਿਦੇਸ਼ਾਂ ਵਿੱਚ ਆ ਕੇ ਜਿੱਥੇ ਪੰਜਾਬੀ ਭਾਈਚਾਰੇ ਨੇ ਵੱਖ-ਵੱਖ ਵਪਾਰਕ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰੀਆਂ, ਉੱਥੇ ਬੱਚਿਆਂ ਨੇ ਉੱਚ ਵਿੱਦਿਆ ਪ੍ਰਾਪਤ ਕਰਕੇ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿੱਚ ਚੰਗੀਆਂ ਨੌਕਰੀਆਂ ਕਰ ਨਾਮ ਰੌਸ਼ਨ ਕੀਤੇ, ਜਿਸ ਦੀ ਮਿਸਾਲ ਸਬਰੀਨਾ ਸਿੰਘ ਅਤੇ ਸਾਡੇ ਹੋਰ ਸਾਰੇ ਬੱਚੇ ਹਨ, ਜੋ ਵਿਦੇਸ਼ਾਂ ਵਿੱਚ ਆਪਣੇ ਮਾਂ-ਬਾਪ ਤੋਂ ਇਲਾਵਾ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਵਧਾ ਰਹੇ ਹਨ।
ਨੋਟ- ਪੰਜਾਬ ਦੀ ਧੀ ਸਬਰੀਨਾ ਸਿੰਘ ਦੀ ਅਮਰੀਕੀ ਫੌਜ਼ 'ਚ ਬਤੌਰ ਕੈਮੀਕਲ ਅਫਸਰ ਨਿਯੁਕਤੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।