ਸਬਜ਼ੀ ਮੰਡੀ ''ਚ ਦਿਨੇ ਵਿਕਦੀਆਂ ਸਬਜ਼ੀਆਂ, ਰਾਤੀਂ ਆਸ਼ਕ ਚਾੜ੍ਹਦੇ ਚੰਨ

10/15/2019 2:37:17 PM

ਲੁਧਿਆਣਾ (ਮੋਹਿਨੀ) : ਇੱਥੇ ਬਹਾਦਰ ਕੇ ਰੋਡ ਸਥਿਤ ਸਬਜ਼ੀ ਮੰਡੀ 'ਚ ਦਿਨ ਨੂੰ ਤਾਂ ਸਬਜ਼ੀਆਂ ਵੇਚੀਆਂ ਜਾਂਦੀਆਂ ਹਨ ਪਰ ਰਾਤ ਦੇ ਹਨ੍ਹੇਰੇ 'ਚ ਆਸ਼ਕਾਂ ਵਲੋਂ ਚੰਨ ਚਾੜ੍ਹਿਆ ਜਾਂਦਾ ਹੈ ਅਤੇ ਨਸ਼ੇ 'ਚ ਅੰਨ੍ਹੇ ਮੁੰਡੇ-ਕੁੜੀਆਂ ਇਕ-ਦੂਜੇ ਨਾਲ ਰੰਗਰਲੀਆਂ ਮਨਾਉਂਦੇ ਹਨ, ਜਦੋਂ ਕਿ ਪੁਲਸ ਪ੍ਰਸ਼ਾਸਨ ਇਸ ਤੋਂ ਬੇਖਬਰ ਹੈ। ਸਿਰਫ ਇੰਨਾ ਹੀ ਨਹੀਂ, ਇਹ ਨਸ਼ੇੜੀ ਆੜ੍ਹਤੀਆਂ ਦੇ ਸਮਾਨ ਦੀਆਂ ਬੋਰੀਆਂ ਵੀ ਚੋਰੀ ਕਰ ਲੈਂਦੇ ਹਨ ਅਤੇ ਇਹ ਸਿਲਸਿਲਾ ਵਧਦਾ ਹੀ ਜਾ ਰਿਹਾ ਹੈ।

ਅਸਲ 'ਚ ਕੁਝ ਆੜ੍ਹਤੀਆਂ ਨੂੰ ਰਾਤ ਨੂੰ ਸਬਜ਼ੀ ਮੰਡੀ 'ਚ ਆਪਣਾ ਸਮਾਨ ਚੋਰੀ ਹੋਣ ਦੀ ਸ਼ਿਕਾਇਤ ਮਿਲਦੀ ਰਹਿੰਦੀ ਸੀ ਪਰ ਜਦੋਂ ਉਨ੍ਹਾਂ ਨੇ ਆਪਣੇ ਸਮਾਨ 'ਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਤਾਂ ਸਬਜ਼ੀ ਮੰਡੀ ਦਾ ਨਜ਼ਾਰਾ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ ਕਿਉਂਕਿ ਅੱਧੀ ਰਾਤ ਨੂੰ ਸਬਜ਼ੀ ਮੰਡੀ ਕਰੇਟ ਦੇ ਨੇੜੇ ਕੁਝ ਮੁੰਡੇ-ਕੁੜੀਆਂ ਦੇਹ ਵਪਾਰ ਦਾ ਰੈਕਟ ਸ਼ਰੇਆਮ ਚਲਾ ਰਹੇ ਸਨ ਅਤੇ ਉਹ ਨਸ਼ੇ 'ਚ ਲਿਪਤ ਸਨ।

ਇਨ੍ਹਾਂ ਲੋਕਾਂ ਨੇ ਨਸ਼ੇ ਦੀ ਪੂਰਤੀ ਕਰਨੀ ਹੁੰਦੀ ਹੈ, ਇਸ ਲਈ ਉਹ ਸਬਜ਼ੀ ਮੰਡੀ 'ਚ ਆੜ੍ਹਤੀਆਂ ਦੀਆਂ ਬੋਰੀਆਂ ਆਦਿ ਚੋਰੀ ਕਰਨ ਲੈਂਦੇ ਹਨ, ਜਿਸ ਕਾਰਨ ਆੜ੍ਹਤੀਆਂ ਨੂੰ ਪਰੇਸ਼ਾਨੀ ਅਤੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਲੋਕਾਂ ਨੇ ਪੁਲਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਉਹ ਪੀ. ਸੀ. ਆਰ. ਦਸਤੇ ਨੂੰ ਤਾਇਨਾਤ ਕਰਨ ਅਤੇ ਇਸ ਤਰ੍ਹਾਂ ਚੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਰੋਕ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਨ।

ਇਸ ਬਾਰੇ ਥਾਣਾ ਬਸਤੀ ਜੋਧੇਵਾਲ ਦੀ ਐੱਸ. ਐੱਚ. ਓ. ਅਰਸ਼ਪ੍ਰੀਤ ਕੌਰ ਦਾ ਕਹਿਣਾ ਹੈ ਕਿ ਸਬਜ਼ੀ ਮੰਡੀ 'ਚ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਵਾਲਿਆਂ 'ਤੇ ਪੁਲਸ ਸ਼ਿਕੰਜਾ ਕੱਸ ਰਹੀ ਹੈ ਅਤੇ ਉਨ੍ਹਾਂ ਨੇ ਖੁਦ ਜਾ ਕੇ ਦੇਰ ਰਾਤ ਨੂੰ ਰੇਡ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਦੁਬਾਰਾ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਤਾਂ ਮੁਲਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Babita

Content Editor

Related News