ਜਿਸ ਨੂੰ ਪੁਲਸ ਲੱਭ ਰਹੀ ਸੀ ''ਪੰਜਾਬ'' ''ਚ, ਉਸ ਦੀ ਲੋਕੇਸ਼ਨ ਨਿਕਲੀ ''ਮਲੇਸ਼ੀਆ''

05/13/2019 5:02:06 PM

ਅੰਮ੍ਰਿਤਸਰ (ਸਫਰ) - ਰਤਨ ਸਿੰਘ ਚੌਕ ਨੇੜੇ ਰਹਿਣ ਵਾਲੇ ਸਾਬਾ ਪਹਿਲਵਾਨ ਉਰਫ ਡੰਗਰ ਦੀ ਹਥਿਆਰਾਂ ਸਮੇਤ ਸੋਸ਼ਲ ਮੀਡੀਆ 'ਤੇ ਜਿਥੇ ਅਪਲੋਡ ਕੀਤੀ ਗਈ ਫੋਟੋ ਦੇਖ ਕੇ ਅੰਮ੍ਰਿਤਸਰ ਪੁਲਸ ਵਲੋਂ ਉਸ ਨੂੰ ਗ੍ਰਿਫਤਾਰ ਕਰਨ ਲਈ 'ਪੰਜਾਬ' 'ਚ ਛਾਪੇਮਾਰੀ ਕੀਤੀ ਜਾ ਰਹੀ ਹੈ, ਉਥੇ ਉਸ ਦੀ ਲੋਕੇਸ਼ਨ ਤੋਂ ਪਤਾ ਲੱਗਦਾ ਹੈ ਕਿ ਉਹ ਮਲੇਸ਼ੀਆ ਹੈ। 'ਜਗ ਬਾਣੀ' ਨੂੰ ਮਿਲੇ ਸਬੂਤਾਂ ਦੇ ਆਧਾਰ 'ਤੇ ਜੋ ਫੇਸਬੁੱਕ ਦੀ ਲੋਕੇਸ਼ਨ ਹੈ, ਉਹ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਸ਼ਹਿਰਾਂ ਦੀ ਹੈ। ਬੀਤੀ 16 ਅਪ੍ਰੈਲ ਨੂੰ ਮਾਹਲ ਦੀ ਗਰਾਊਂਡ 'ਚ 2 ਕਾਰ ਸਵਾਰਾਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਆਸ਼ੂ ਨਾਂ ਦੇ ਨੌਜਵਾਨ ਨੂੰ ਗੰਭੀਰ ਰੂਪ 'ਚ ਜ਼ਖਮੀ ਕਰਨ ਤੇ ਪੀ. ਜੀ. ਆਈ. ਵਿਚ ਇਲਾਜ ਦੌਰਾਨ ਆਸ਼ੂ ਦੀ ਮੌਤ ਮਗਰੋਂ ਅੰਮ੍ਰਿਤਸਰ ਪੁਲਸ ਨੇ ਸਾਰੇ ਦੋਸ਼ੀਆਂ 'ਤੇ ਸ਼ਿਕੰਜਾ ਕੱਸਿਆ ਸੀ। ਆਸ਼ੂ ਦੀ ਮੌਤ ਤੋਂ ਬਾਅਦ ਰਤਨ ਸਿੰਘ ਚੌਕ 'ਚ ਰੋਸ ਪ੍ਰਦਰਸ਼ਨ ਤੋਂ ਬਾਅਦ ਅੰਮ੍ਰਿਤਸਰ ਪੁਲਸ ਨੇ ਸਾਰੇ ਦੋਸ਼ੀਆਂ ਨੂੰ ਛੇਤੀ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਸੀ। ਹੁਣ ਤੱਕ ਨਾਮਜ਼ਦ ਮੁਲਜ਼ਮਾਂ 'ਚ 4 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

PunjabKesari

ਸਾਬਾ ਪਹਿਲਵਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਸ ਜਿਥੇ ਪਿਛਲੇ 25 ਦਿਨਾਂ ਤੋਂ ਛਾਪੇਮਾਰੀ 'ਚ ਜੁਟੀ ਹੋਈ ਹੈ, ਉਥੇ ਉਸ ਦੀ ਸੋਸ਼ਲ ਮੀਡੀਆ 'ਤੇ 19 ਅਪ੍ਰੈਲ ਨੂੰ ਲੋਕੇਸ਼ਨ ਅੰਮ੍ਰਿਤਸਰ ਦੇ ਮਜੀਠੀਆ ਕੋਲ ਮਿਲੀ ਹੈ। ਖਾਸ ਗੱਲ ਇਹ ਹੈ ਕਿ ਸਾਬਾ ਪਹਿਲਵਾਨ ਦੀ ਲੋਕੇਸ਼ਨ ਦੇ ਨਾਲ ਹੀ ਇਕ ਵੱਡੇ ਨੇਤਾ ਦੇ ਭਰਾ ਦੀ ਵੀ ਲੋਕੇਸ਼ਨ ਮਿਲੀ ਹੈ। 23 ਅਪ੍ਰੈਲ ਨੂੰ ਲੋਕੇਸ਼ਨ ਜਿਥੇ ਬਿਆਸ ਦਿਖਾ ਰਹੀ ਹੈ, ਉਥੇ ਹੀ 25 ਅਪ੍ਰੈਲ ਨੂੰ ਸਾਬਾ ਪਹਿਲਵਾਨ ਦੀ ਲੋਕੇਸ਼ਨ ਮਲੇਸ਼ੀਆ ਦੇ 'ਆਇਰ ਦਿ ਰੋਹ' ਦੱਸ ਰਿਹਾ ਹੈ। ਸੋਸ਼ਲ ਮੀਡੀਆ 'ਤੇ ਸਾਬਾ ਪਹਿਲਵਾਨ ਉਰਫ ਡੰਗਰ ਦੀ ਲੋਕੇਸ਼ਨ ਮਲੇਸ਼ੀਆ ਦਰਸਾਉਣ ਤੋਂ ਬਾਅਦ ਪੁਲਸ ਮਹਿਕਮੇ ਵਿਚ ਹੜਕੰਪ ਮਚ ਗਿਆ ਹੈ। ਪੁਲਸ ਕਮਿਸ਼ਨਰ ਦਫ਼ਤਰ ਤੋਂ ਲੈ ਕੇ ਡੀ. ਸੀ. ਪੀ. ਸਿਟੀ, ਏ. ਡੀ. ਸੀ. ਪੀ.-1 ਅਤੇ 2 'ਚ ਗੈਂਗਸਟਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਰਣਨੀਤੀ 'ਤੇ ਪੁਲਸ ਕੰਮ ਕਰ ਰਹੀ ਹੈ। ਡੀ. ਸੀ. ਪੀ. ਭੁਪਿੰਦਰ ਸਿੰਘ ਦਾ ਦਾਅਵਾ ਹੈ ਕਿ ਛੇਤੀ ਹੀ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਹਥਿਆਰਾਂ ਨਾਲ ਫੋਟੋ ਅਪਲੋਡ ਕਰਨ ਵਾਲੇ ਜਾਣਗੇ ਜੇਲ : ਡੀ. ਸੀ. ਪੀ.
ਸ਼ਹਿਰ ਦੇ ਡੀ. ਸੀ. ਪੀ. ਭੁਪਿੰਦਰ ਸਿੰਘ ਕਹਿੰਦੇ ਹਨ ਕਿ ਹਥਿਆਰਾਂ ਨਾਲ ਫੋਟੋ ਅਪਲੋਡ ਕਰਨ ਵਾਲੇ ਜੇਲ ਜਾਣਗੇ, ਅਜਿਹੀ ਫੋਟੋ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਛੇਤੀ ਹੀ ਪੁਲਸ ਉਨ੍ਹਾਂ ਗੈਂਗਸਟਰਾਂ ਨੂੰ ਸਲਾਖਾਂ ਪਿੱਛੇ ਸੁੱਟੇਗੀ, ਜੋ ਪੁਲਸ ਫਾਈਲਾਂ 'ਚ 'ਵਾਂਟੇਡ' ਹਨ। ਹਥਿਆਰਾਂ ਨਾਲ ਅਪਲੋਡ ਫੋਟੋ ਦੇਖਣ ਤੋਂ ਬਾਅਦ ਡੀ. ਸੀ. ਪੀ. ਨੇ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਦੇ ਆਦੇਸ਼ਾਂ ਨੂੰ ਅੱਗੇ ਵਧਾਉਂਦਿਆਂ ਸ਼ਹਿਰ ਦੀ ਪੁਲਸ ਤੋਂ 'ਵਾਂਟੇਡ' ਮੁਲਜ਼ਮਾਂ ਦੀਆਂ ਲਿਸਟਾਂ ਅਪਡੇਟ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।


rajwinder kaur

Content Editor

Related News