ਸੀ. ਪੀ. ਐੱਮ. ਵੱਲੋਂ ਥਾਣੇ ਦਾ ਘਿਰਾਓ

Tuesday, Aug 22, 2017 - 02:00 AM (IST)

ਸੀ. ਪੀ. ਐੱਮ. ਵੱਲੋਂ ਥਾਣੇ ਦਾ ਘਿਰਾਓ

ਭਵਾਨੀਗੜ੍ਹ,   (ਅੱਤਰੀ, ਵਿਕਾਸ)-  ਥਾਣਿਆਂ ਵਿਚ ਆਮ ਲੋਕਾਂ ਦੀ ਸੁਣਵਾਈ ਨਾ ਹੋਣ ਦੇ ਰੋਸ 'ਚ ਅੱਜ ਸੀ. ਪੀ. ਐੱਮ. ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਔਰਤਾਂ ਸਮੇਤ ਪਾਰਟੀ ਵਰਕਰਾਂ ਨੇ ਥਾਣੇ ਦਾ ਘਿਰਾਓ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਭੂਪ ਚੰਦ ਚੰਨੋ, ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ ਤੇ ਬੰਤ ਸਿੰਘ ਨਮੋਲ ਨੇ ਕਿਹਾ ਕਿ ਅਕਾਲੀ-ਭਾਜਪਾ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਦੇ ਬਾਵਜੂਦ ਪੁਲਸ ਦੀ ਕਾਰਗੁਜ਼ਾਰੀ ਵਿਚ ਕੋਈ ਫਰਕ ਨਹੀਂ ਪਿਆ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਵੀ ਥਾਣਿਆਂ ਅੰਦਰ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ, ਸਗੋਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।
ਉਨ੍ਹਾਂ ਕਿਹਾ ਕਿ ਭਵਾਨੀਗੜ੍ਹ ਥਾਣੇ ਦੇ ਮੁਲਾਜ਼ਮ ਵੀ ਆਮ ਲੋਕਾਂ ਦੇ ਝਗੜੇ ਨਿਰਪੱਖਤਾ ਨਾਲ ਨਿਪਟਾਉਣ ਦੀ ਬਜਾਏ ਹਰ ਸਮਂੇ ਵਿਤਕਰਾ ਹੀ ਕਰਦੇ ਹਨ। ਇਲਾਕੇ ਅੰਦਰ ਗੁੰਡਾਗਰਦੀ ਤੇ ਨਸ਼ਿਆਂ 'ਤੇ ਕੋਈ ਕੰਟਰੋਲ ਨਹੀਂ ਕੀਤਾ ਗਿਆ। ਬੁਲਾਰਿਆਂ ਨੇ ਜ਼ੋਰਦਾਰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਪੁਲਸ ਤੇ ਜ਼ਿਲਾ ਪ੍ਰਸ਼ਾਸਨ ਨੇ ਆਪਣੀ ਕਾਰਗੁਜ਼ਾਰੀ 'ਚ ਕੋਈ ਸੁਧਾਰ ਨਾ ਕੀਤਾ ਤਾਂ ਪਾਰਟੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। 
ਧਰਨੇ 'ਚ ਦੇਵ ਰਾਜ ਵਰਮਾ, ਜਗਰੂਪ ਸਿੰਘ, ਦਵਿੰਦਰ ਸਿੰਘ, ਊਧਮ ਸਿੰਘ, ਮੱਖਣ ਸਿੰਘ, ਭਰਪੂਰ ਸਿੰਘ, ਹਰਬੰਸ ਸਿੰਘ, ਮਲਕੀਤ ਕੌਰ, ਸੁਖਵਿੰਦਰ ਕੌਰ, ਚਰਨਜੀਤ ਕੌਰ, ਹਰਮੇਸ਼ ਕੌਰ, ਹਰਪਾਲ ਕੌਰ, ਬਲਵੀਰ ਸਿੰਘ ਵੀ ਹਾਜ਼ਰ ਸਨ। ਬਾਅਦ 'ਚ ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਧਰਨੇ 'ਚ ਆ ਕੇ ਕਿਸੇ ਨਾਲ ਵੀ ਵਿਤਕਰਾ ਨਾ ਕਰਨ ਦਾ ਭਰੋਸਾ ਦੇਣ ਉਪਰੰਤ ਘਿਰਾਓ ਖਤਮ ਕੀਤਾ। ਉਨ੍ਹਾਂ ਕਿਹਾ ਕਿ ਪੁਲਸ ਹਮੇਸ਼ਾ ਕਾਨੂੰਨ ਅਨੁਸਾਰ ਹੀ ਕੰਮ ਕਰਦੀ ਹੈ।  


Related News