ਐੱਸ. ਡੀ. ਐੱਮ. ਦਫਤਰ ਮੂਹਰੇ ਰੋਸ ਮੁਜ਼ਾਹਰਾ
Friday, Nov 10, 2017 - 05:14 AM (IST)

ਅਜਨਾਲਾ, (ਬਾਠ)- ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈੱਡਰੇਸ਼ਨ ਦੇ ਸੱਦੇ 'ਤੇ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਮਨਵਾਉਣ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਚੋਣ ਵਾਅਦੇ ਪੂਰੇ ਨਾ ਕੀਤੇ ਜਾਣ ਦੇ ਰੋਸ 'ਚ ਬਾਜ਼ਾਰਾਂ 'ਚ ਮੁਜ਼ਾਹਰਾ ਕੀਤਾ ਅਤੇ ਐੱਸ. ਡੀ. ਐੱਮ. ਅਜਨਾਲਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕੀਤੇ ਜਾਣ, ਵਿੱਦਿਆ ਦੇ ਨਿੱਜੀਕਰਨ, ਬੱਸ ਪਾਸ ਦੀ ਸਹੂਲਤ ਨਿੱਜੀ ਬੱਸਾਂ 'ਚ ਲਾਗੂ ਨਾ ਹੋਣ ਅਤੇ ਬੱਸਾਂ 'ਚ ਚੱਲਦੇ ਲੱਚਰ ਗੀਤਾਂ ਨੂੰ ਬੰਦ ਨਾ ਕੀਤੇ ਜਾਣ ਕਾਰਨ ਨੌਜਵਾਨਾਂ ਅਤੇ ਵਿਦਿਆਰਥੀਆਂ 'ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਇਹ ਵੀ ਮੰਗ ਕੀਤੀ ਗਈ ਕਿ ਸਕੂਲਾਂ 'ਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਪੁਰ ਕੀਤੀਆਂ ਜਾਣ।
ਇਸ ਮੌਕੇ ਤਹਿਸੀਲ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ, ਵਿਦਿਆਰਥੀ ਆਗੂ ਜਰਮਨਪ੍ਰੀਤ ਸਿੰਘ ਓਠੀਆਂ, ਸੁਰਜੀਤ ਸਿੰਘ ਦੁਧਰਾਏ, ਅਮਰਜੀਤ ਸਿੰਘ, ਲਾਡੀ ਸਿੰਘ, ਸਾਹਿਬ ਸਿੰਘ ਬੂਆਨੰਗਲੀ, ਸਤਵਿੰਦਰ ਸਿੰਘ ਓਠੀਆਂ, ਸੁੱਚਾ ਸਿੰਘ ਘੋਗਾ, ਸੁਰਿੰਦਰ ਚੜਤੇਵਾਲੀ, ਸੋਨੂੰ ਸਿੰਘ, ਗੁਰਭੇਜ ਸਿੰਘ ਮਾਕੋਵਾਲ, ਗੁਰਪਾਲ ਸਿੰਘ ਸੈਦਪੁਰ, ਜਗਰੂਪ ਸਿੰਘ, ਸਿਰਤਾਜ ਸਰੀਨ ਚੜਤੇਵਾਲੀ, ਗੁਰਵਿੰਦਰ ਮੱਲੂਨੰਗਲ, ਜਗਪ੍ਰੀਤ ਸਿੰਘ ਦਾਲਮ ਆਦਿ ਆਗੂ ਮੌਜੂਦ ਸਨ।