ਐੱਸ. ਡੀ. ਐੱਮ. ਦਫਤਰ ਦਾ ਪਾਰਕ ਬਣਿਆ ਪਸ਼ੂਆਂ ਦਾ ਰੈਣ ਬਸੇਰਾ

Tuesday, Jun 12, 2018 - 03:10 AM (IST)

ਐੱਸ. ਡੀ. ਐੱਮ. ਦਫਤਰ ਦਾ ਪਾਰਕ ਬਣਿਆ ਪਸ਼ੂਆਂ ਦਾ ਰੈਣ ਬਸੇਰਾ

 ਨਿਹਾਲ ਸਿੰਘ ਵਾਲਾ/ਬਿਲਾਸਪੁਰ,   (ਬਾਵਾ/ਜਗਸੀਰ)-  ਕਿਸੇ ਸਮੇਂ ਨਿਹਾਲ ਸਿੰਘ ਵਾਲਾ ਵਿਖੇ ਐੱਸ. ਡੀ. ਐੱਮ. ਰਹੇ ਜੌਰਮ ਬੇਦਾ ਵੱਲੋਂ ਐੱਸ. ਡੀ. ਐੱਮ. ਦਫਤਰ ਅਤੇ ਸ਼ਹਿਰ ਨੂੰ ਖਬਸੂਰਤ ਬਣਾਉਣ ਲਈ ਇਨਕਲਾਬੀ ਕਦਮ ਚੁੱਕੇ ਗਏ ਸਨ, ਜਿਸ ਵੱਲੋਂ ਕੀਤੇ ਕੰਮਾਂ ਨੂੰ ਹਲਕੇ ਦੇ ਲੋਕ ਅੱਜ ਤੱਕ ਯਾਦ ਕਰਦੇ ਹਨ। ਉਸ ਵੱਲੋਂ ਐੱਸ. ਡੀ. ਐੱਮ. ਦਫਤਰ ਅੰਦਰ ਪਬਲਿਕ ਦੇ ਬੈਠਣ ਲਈ ਘਾਗ ਲਾ ਕੇ ਸੁੰਦਰ ਪਾਰਕ ਦੀ ਸਥਾਪਨਾ ਕੀਤੀ ਗਈ ਸੀ ਪਰ ਜੌਰਮ ਬੇਦਾ ਦੇ ਚਲੇ ਜਾਣ ਤੋਂ ਬਾਅਦ ਜਿਥੇ ਤਿਆਰ ਕੀਤਾ ਗਿਆ ਪਾਰਕ ’ਚ ਲਾਇਆ ਘਾਟ ਸੁੱਕ ਗਿਆ ਹੈ ਅਤੇ ਇਹ ਪਾਰਕ ਹੁਣ ਕੂਡ਼ਾ ਛੁੱਟਣ ਦਾ ਸਥਾਨ ਅਤੇ ਵੀ. ਆਈ. ਪੀ. ਲੋਕਾਂ ਲਈ ਗੱਡੀਆਂ ਖਡ਼ਾਉਣ ਦਾ ਥਾਂ ਬਣ ਗਿਆ ਹੈ। ਇਥੇ ਹੀ ਬੱਸ ਨਹੀਂ ਇਸ ਪਾਰਕ ’ਚ ਗੰਦਗੀ ਕਾਰਨ ਪਬਲਿਕ ਦੇ ਬੈਠਣ ਦੀ ਜਗ੍ਹਾਂ ਇਹ ਪਾਰਕ ਅਾਵਾਰਾ ਪਸ਼ੂਆਂ ਦਾ ਰੈਣ ਬਸੇਰਾ ਬਣ ਗਿਆ ਹੈ। ਪਾਰਕ ’ਚ ਪਈ ਗੰਦਗੀ ਸਬੰਧੀ ਪੱਖ ਲੈਣ ਲਈ ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅੱਗੋ ਵਾਰ-ਵਾਰ ਫੋਨ ਕੱਟਦੇ ਰਹੇ।

 ਕੀ ਕਹਿਣੈ ਹਲਕਾ ਵਿਧਾਇਕ ਦਾ
 ਇਸ ਸਬੰਧੀ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਕ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਸਵੱਛ ਭਾਰਤ ਅਤੇ ਤੰਦਰੁਸਤ ਪੰਜਾਬ ਮੁਹਿਮ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਪਰ ਇਸ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਕੁਝ ਨਹੀਂ ਕੀਤਾ ਜਾ ਰਿਹਾ।
 ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰਾਂ ਨੂੰ ਗੰਦਗੀ ਮੁਕਤ ਕਰਨ ਅਤੇ ਬਣਾਏ ਗਏ ਪਾਰਕਾਂ ਨੂੰ ਨਵੀਂ ਦਿੱਖ ਦੇਣ ਲਈ ਅਫਸਰਸ਼ਾਹੀਂ ਨੂੰ ਸਖਤ ਹਦਾਇਤ ਕੀਤੀ ਜਾਵੇ ਅਤੇ ਅਫਸਰਸ਼ਾਹੀ ਨੂੰ ਜੁਆਬ ਦੇਹ ਬਣਾਇਆ ਜਾਵੇ।


Related News