ਪੇਂਡੂ ਖੇਡ ਮੇਲਿਆਂ ''ਚੋਂ ਪੈਦਾ ਹੁੰਦੇ ਹਨ ਵੱਡੇ-ਵੱਡੇ ਖਿਡਾਰੀ : ਜੌਹਲ
Sunday, Jan 28, 2018 - 03:52 PM (IST)

ਜ਼ੀਰਾ (ਅਕਾਲੀਆਂ ਵਾਲਾ) - ਖੇਡਾਂ ਸਾਡੇ ਸਮਾਜ ਨੂੰ ਹਮੇਸ਼ਾ ਨਿਰੋਇਆ ਰੱਖਦੀਆਂ ਹਨ ਅਤੇ ਪੇਂਡੂ ਖੇਡ ਮੇਲਿਆਂ 'ਚੋਂ ਵੱਡੇ-ਵੱਡੇ ਖਿਡਾਰੀ ਪੈਦਾ ਹੁੰਦੇ ਹਨ। ਇਹ ਵਿਚਾਰ ਇਲਾਕੇ ਦੇ ਸਮਾਜ ਸੇਵੀ ਕੁਲਦੀਪ ਸਿੰਘ ਜੌਹਲ ਵਕੀਲਾਂ ਵਾਲਾ ਨੇ ਧੰਨ-ਧੰਨ ਬਾਬਾ ਗੋਬਿੰਦ ਦਾਸ ਅਤੇ ਸ਼ਹੀਦ ਸਿੰਘਾਂ ਦੇ ਤਪ ਅਸਥਾਨ ਪਿੰਡ ਵਕੀਲਾਂ ਵਾਲਾ ਵਿਖੇ 27ਵੇਂ ਸਲਾਨਾ ਪੈਂਡੂ ਖੇਡ ਕਬੱਡੀ ਖੇਡ ਮੇਲੇ ਦਾ ਸ਼ੁੱਭ ਆਰੰਭ ਕਰਦਿਆਂ ਕਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਜੋੜ ਮੇਲਾ ਸਾਡੇ ਨਗਰ ਅਤੇ ਇਲਾਕੇ ਲਈ ਇਤਿਹਾਸਕ ਹੈ। ਇਥੇ ਵੱਖ-ਵੱਖ ਪਿੰਡਾਂ ਦੇ ਖਿਡਾਰੀ ਆ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਮੇਲਾ ਪ੍ਰਬੰਧਕਾਂ ਨੂੰ ਆਰਥਿਕ ਸਹਾਇਤਾਂ ਵੀ ਦਿੱਤੀ। ਇਸ ਟੂਰਨਾਮੈਂਟ ਵਿਚ ਇਨਾਮਾਂ ਦੀ ਵੰਡ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਸਮਾਗਮ ਦੀ ਸਮਾਪਤੀ 'ਚ ਕਰਨਗੇ। ਇਸ ਮੌਕੇ ਪ੍ਰਬੰਧਕੀ ਆਗੂਆਂ 'ਚ ਨੰਬਰਦਾਰ ਮੱਲ ਸਿੰਘ ਸਰਾਂ, ਬਲਕਾਰ ਸਿੰਘ ਸਰਾਂ, ਗੁਰਭਗਤ ਸਿੰਘ ਗਿੱਲ, ਦਵਿੰਦਰ ਸਿੰਘ ਸਿੱਧੂ ਆਦਿ ਆਗੂ ਹਾਜ਼ਰ ਸਨ। ਪਿੰਡ ਵਕੀਲਾਂ ਵਾਲਾ ਦਾ ਇਹ ਮੇਲਾ ਜੌਹਲ ਦੇ ਉਦਘਾਟਨ ਕਰਨ ਤੋਂ ਬਾਅਦ ਪੂਰੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ।