ਰੂਪਨਗਰ: ਗਾਈਡਲਾਈਨਸ ਤਹਿਤ ਖੁੱਲ੍ਹੇ ਸਕੂਲ, ਵੇਖੋ ਕੀ ਰਹੇ ਪਹਿਲੇ ਦਿਨ ਦੇ ਹਾਲਾਤ

Monday, Aug 02, 2021 - 07:31 PM (IST)

ਰੂਪਨਗਰ: ਗਾਈਡਲਾਈਨਸ ਤਹਿਤ ਖੁੱਲ੍ਹੇ ਸਕੂਲ, ਵੇਖੋ ਕੀ ਰਹੇ ਪਹਿਲੇ ਦਿਨ ਦੇ ਹਾਲਾਤ

ਰੂਪਨਗਰ (ਸੱਜਣ ਸੈਣੀ)- ਪੰਜਾਬ ਅੰਦਰ ਕੋਰੋਨਾ ਦੇ ਕੇਸਾਂ ਦੀ ਘਟੀ ਗਿਣਤੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਪੂਰਨ ਤੌਰ 'ਤੇ ਖੋਲ੍ਹਣ ਦੇ ਫ਼ੈਸਲੇ ਤੋਂ ਬਾਅਦ ਸੋਮਵਾਰ ਨੂੰ ਕਈ ਮਹੀਨਿਆਂ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਸਕੂਲ ਖੋਲ੍ਹ ਦਿੱਤੇ ਗਏ। ਇਸੇ ਤਹਿਤ ਰੂਪਨਗਰ ਵਿਖੇ ਵੀ ਅੱਜ ਸਾਰੇ ਸਕੂਲ ਖੋਲ੍ਹ ਦਿੱਤੇ ਗਏ ਹਨ।

PunjabKesari

ਇਸੇ ਦੌਰਾਨ ਨਿੱਜੀ ਸਕੂਲਾਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਕੂਲ ਆਉਣ ਵਾਲੇ ਬੱਚਿਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ ਅਤੇ ਸਕੂਲਾਂ ਦੀ ਐਂਟਰੀ 'ਤੇ ਬਕਾਇਦਾ ਸੈਨੀਟਾਈਜ਼ਰ ਲਗਾਏ ਗਏ ਹਨ ਤਾਂ ਜੋ ਵਿਦਿਆਰਥੀ ਹੱਥਾਂ ਨੂੰ ਸਾਫ਼ ਕਰਕੇ ਕਲਾਸਾਂ ਵਿਚ ਜਾਣ, ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਮਾਸਕ ਪਹਿਨ ਕੇ ਰੱਖਣ। 

ਇਹ ਵੀ ਪੜ੍ਹੋ:  ਫਗਵਾੜਾ 'ਚ ਵਿਆਹ ਸਮਾਗਮ ਦੌਰਾਨ ਕਾਰ ਪਾਰਕਿੰਗ ਨੂੰ ਲੈ ਕੇ ਹੋਇਆ ਹੰਗਾਮਾ, ਚੱਲੀਆਂ ਗੋਲ਼ੀਆਂ

PunjabKesari

ਪਹਿਲੇ ਦਿਨ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਉਨੀ ਗਿਣਤੀ ਨਹੀਂ ਵੇਖੀ ਗਈ, ਜਿੰਨੀ ਹੋਣੀ ਚਾਹੀਦੀ ਸੀ । ਪੂਰਨ ਤੌਰ 'ਤੇ ਸਕੂਲ ਖੋਲ੍ਹਣ ਨੂੰ ਲੈ ਕੇ ਰੂਪਨਗਰ ਦੇ ਡੀ. ਏ. ਵੀ. ਸਕੂਲ ਦੀ ਪ੍ਰਿੰਸੀਪਲ ਸੰਗੀਤਾ ਰਾਣੀ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਵਧੀਆ ਫ਼ੈਸਲਾ ਲਿਆ ਗਿਆ ਹੈ। ਇਸ ਨਾਲ ਬੱਚਿਆਂ ਦੀ ਪੜ੍ਹਾਈ ਨਿਰੰਤਰ ਹੋ ਸਕੇਗੀ। ਸਕੂਲ ਵਿਚ ਪਹੁੰਚੇ ਵਿਦਿਆਰਥੀਆਂ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਆਨਲਾਈਨ ਪੜ੍ਹਾਈ ਦਾ ਉਨ੍ਹਾਂ ਨੂੰ ਉਨਾ ਫਾਇਦਾ ਨਹੀਂ ਮਿਲਦਾ, ਜਿੰਨਾ ਸਕੂਲ ਵਿਚ ਆ ਕੇ ਪੜ੍ਹਨ ਨਾਲ ਹੁੰਦਾ ਹੈ । 

ਇਹ ਵੀ ਪੜ੍ਹੋ: ਦੋਸਤ ਬਣਿਆ ਜਾਨ ਦਾ ਦੁਸ਼ਮਣ, ਭਗਤਾ ਭਾਈ ਵਿਖੇ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ

PunjabKesari

ਇਹ ਵੀ ਪੜ੍ਹੋ: ਖ਼ੁਦ ਨੂੰ ਕੁਆਰੀ ਦੱਸ ਕੇ ਦੂਜਾ ਵਿਆਹ ਰਚਾ ਕੁੜੀ ਪੁੱਜੀ ਆਸਟ੍ਰੇਲੀਆ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News