ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਰੂਪਨਗਰ ’ਚ ਨਵੇਂ ਆਦੇਸ਼ ਜਾਰੀ

02/20/2020 10:00:48 AM

ਰੂਪਨਗਰ (ਸੱਜਨ ਸੈਣੀ) - ਗੁਆਂਢੀ ਦੇਸ਼ ਚਾਇਨਾਂ ’ਚ ਕੋਰੋਨਾ ਵਾਇਰਸ ਵਰਗੀ ਫੈਲੀ ਨਾ ਮੁਰਾਦ ਬੀਮਾਰੀ ਲਗਾਤਾਰ ਵਿਕਰਾਲ ਰੂਪ ਧਾਰਦੀ ਜਾ ਰਹੀ ਹੈ। ਇਸ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ‘ਵਰਲਡ ਹੈਲਥ ਸੰਸਥਾ’ ਦੀ ਰਿਪੋਰਟ ਅਨੁਸਾਰ 73300 ਦੇ ਕਰੀਬ ਕੋਰੋਨਾ ਵਾਇਰਸ ਪੀੜਤ ਮਰੀਜਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 1870 ਦੇ ਕਰੀਬ ਲੋਕਾਂ ਦੀ ਮੌਤ ਇਸ ਬੀਮਾਰੀ ਨਾਲ ਹੋ ਚੁੱਕੀ ਹੈ। ਇਸੇ ਗੰਭੀਰਤਾਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵਲੋਂ ਦੇਸ਼ ਭਰ ਦੇ ਸੂਬਿਆਂ ਦੇ ਸਿਹਤ ਵਿਭਾਗਾਂ ਨੂੰ ਨਵੇਂ ਆਦੇਸ਼ ਜਾਰੀ ਕੀਤੇ ਹਨ ਤਾਂ ਕਿ ਭਾਰਤ ’ਚ ਇਹ ਨਾ-ਮੁਰਾਦ ਬੀਮਾਰੀ ਆਪਣੇ ਪੈਰ ਨਾ ਪਸਾਰ ਸਕੇ। 

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਡਾ.ਐੱਚ.ਐੱਨ. ਸ਼ਰਮਾ ਸਿਵਲ ਸਰਜਨ ਰੂਪਨਗਰ ਨੇ ਕਿਹਾ ਕਿ ਇ, ਬੀਮਾਰੀ ਤੋਂ ਬੱਚਣ ਦੇ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ’ਚ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬੀਮਾਰੀ ਪ੍ਰਤੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋਂ ਬਕਾਇਦਾ ਪੋਸਟਰ ਸਮੱਗਰੀ ਵੰਡ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਜੇਕਰ ਤੁਹਾਡੇ ਆਲੇ-ਦੁਆਲੇ ਵੀ ਕੋਈ ਕੋਰੋਨਾ ਵਾਇਰਸ ਸਬੰਧੀ ਲੱਛਣ ਨਜ਼ਰ ਆ ਰਹੇ ਹਨ ਤਾਂ ਤੁਸੀਂ ਤੁਰੰਤ ਨੇੜੇ ਦੇ ਹਸਪਤਾਲ ’ਚ ਇਸ ਦੀ ਜਾਂਚ ਕਰਵਾਓ। 


rajwinder kaur

Content Editor

Related News