ਰੂਪਨਗਰ ’ਚ ਇਨਸਾਨੀਅਤ ਸ਼ਰਮਸਾਰ, ਗਰਭਵਤੀ ਮਹਿਲਾ ਨੂੰ ਕੰਧ ਟਪਾਉਣ ਸਮੇਂ ਮੌਕੇ ’ਤੇ ਡਿੱਗੇ ਨਵਜਾਤ ਬੱਚੇ ਦੀ ਮੌਤ

05/11/2021 7:01:28 PM

ਰੂਪਨਗਰ (ਸੱਜਣ ਸੈਣੀ): ਰੂਪਨਗਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਸਰਕਾਰੀ ਡਿਸਪੈਂਸਰੀ ਦੇ ਉਸ ਗੇਟ ਨੂੰ ਜ਼ਿੰਦਰਾ ਲਗਾ ਦਿੱਤਾ ਗਿਆ ਜਿਸ ਗੇਟ ਤੋਂ ਡਿਸਪੈਂਸਰੀ ਦੇ ਪਿੱਛੇ ਝੁੱਗੀ ਝੌਂਪੜੀ ’ਚ ਰਹਿੰਦੇ ਗਰੀਬ ਲੰਘਦੇ ਸੀ ਜਦੋਂ ਹੀ ਗ਼ਰੀਬ ਇਕ ਗਰਭਵਤੀ ਮਹਿਲਾ ਨੂੰ ਹਸਪਤਾਲ ਲਿਜਾਣ ਲਈ ਡਿਸਪੈਂਸਰੀ ਦੀ ਕੰਧ ਟੱਪਾਉਣ ਲੱਗੇ ਤਾਂ ਗਰਭਵਤੀ ਮਹਿਲਾ ਦੀ ਉੱਥੇ ਹੀ ਡਿਲਿਵਰੀ ਹੋਣ ਕਾਰਨ ਪੇਟ ’ਚੋਂ ਦੋ ਬੱਚੇ ਹੇਠਾਂ ਡਿੱਗੇ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਇਕ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਬਚਾ ਲਿਆ ਗਿਆ ।

ਇਹ ਵੀ ਪੜ੍ਹੋ:  ਬਠਿੰਡਾ ਦੇ ਡਾਕਟਰ ਦੀ ਦਰਿਆਦਿਲੀ ਨੂੰ ਸਲਾਮ, ਨਿੱਜੀ ਹਸਪਤਾਲ ’ਚ ਕੋਰੋਨਾ ਪੀੜਤਾਂ ਦਾ ਕਰੇਗਾ ਮੁਫ਼ਤ ਇਲਾਜ

ਤਸਵੀਰਾਂ ਰੂਪਨਗਰ ਦੇ ਵਿੱਚ ਪਸ਼ੂ ਡਿਸਪੈਂਸਰੀ ਦੀਆਂ ਹਨ ਜਿੱਥੇ ਸਰਕਾਰ ਦੇ ਘਟੀਆ ਸਿਸਟਮ  ਦੇ ਕਾਰਨ ਪਸ਼ੂਆਂ ਦੀ ਤਰ੍ਹਾਂ ਇਕ ਗਰਭਵਤੀ ਮਹਿਲਾ ਡਿਸਪੈਂਸਰੀ ਦੇ ਸਾਹਮਣੇ ਤੜਫ ਰਹੀ ਹੈ ਕਿਉਂਕਿ ਸਰਕਾਰ ਦੇ ਗੰਦੇ ਸਿਸਟਮ ਦੇ ਕਾਰਨ ਇਸ ਮਹਿਲਾ ਦਾ ਬੱਚਾ ਦੁਨੀਆ ਵਿੱਚ ਆਉਂਦੇ ਸਾਰ ਹੀ ਮਾਂ ਦੀਆਂ ਅੱਖਾਂ ਸਾਹਮਣੇ ਦਮ ਤੋੜ ਗਿਆ। ਦਰਅਸਲ ਇਹ ਗ਼ਰੀਬ ਮਹਿਲਾ ਰੂਪਨਗਰ ਦੀ ਸਰਕਾਰੀ ਪਸ਼ੂ ਡਿਸਪੈਂਸਰੀ ਦੇ ਪਿੱਛੇ ਝੁੱਗੀ ਝੌਂਪੜੀ ਵਿੱਚ ਰਹਿੰਦੇ ਨੇ ਅਤੇ ਇਨ੍ਹਾਂ ਗ਼ਰੀਬਾਂ ਨੂੰ ਜੋ ਰਸਤਾ ਹੈ ਉਹ ਡਿਸਪੈਂਸਰੀ ਦੇ ਵਿੱਚੋਂ ਹੋ ਕੇ ਲੰਘਦਾ ਹੈ ਪ੍ਰੰਤੂ ਇਨ੍ਹਾਂ ਗ਼ਰੀਬਾਂ ਦਾ ਦੋਸ਼ ਹੈ ਕੀ ਹਸਪਤਾਲ ਦੀ ਮਹਿਲਾ ਡਾਕਟਰ ਵੱਲੋਂ ਗੇਟ ਨੂੰ ਜ਼ਿੰਦਰਾ ਲਗਾ ਕੇ ਉਨ੍ਹਾਂ ਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ। 
ਉਨ੍ਹਾਂ ਦੇ ਪਰਿਵਾਰਿਕ ਪਰਿਵਾਰ ਦੀ ਗਰਭਵਤੀ ਮਹਿਲਾ ਨੂੰ ਜਦੋਂ  ਡਿਲਿਵਰੀ ਲਈ ਹਸਪਤਾਲ ਲਿਜਾਣਾ ਸੀ ਤਾਂ ਗੇਟ ਨੂੰ ਜਿੰਦਰਾ ਲੱਗਾ ਹੋਣ ਕਰਕੇ ਉਨ੍ਹਾਂ ਵੱਲੋਂ ਕੰਧ ਤੋਂ ਟਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸੇ ਦੌਰਾਨ ਮਹਿਲਾ ਦੀ ਉਥੇ ਡਿਲਿਵਰੀ ਹੋ ਗਈ ਜਿਸ ਦੌਰਾਨ ਇੱਕ ਬੱਚਾ ਫਰਸ਼ ਤੇ ਡਿੱਗ ਗਿਆ ਜਿਸ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਸਰੇ ਬੱਚੇ ਨੂੰ ਪਰਿਵਾਰਕ ਮੈਂਬਰਾਂ ਨੇ ਹੱਥਾਂ ਦੇ ਵਿੱਚ ਸੰਭਾਲ ਲਿਆ । ਸਰਕਾਰ ਅਤੇ ਸਿਸਟਮ ਦੀ ਬਲੀ ਚੜ੍ਹੇ ਬੱਚੇ ਦੇ ਮਾਮਲੇ ਵਿਚ ਹਰ ਕੋਈ ਸਿਸਟਮ ਨੂੰ ਕੋਸ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀਆਂ ਹੈਰਾਨੀਜਨਕ ਨੀਤੀਆਂ, ਕੋਈ ਵੈਕਸੀਨ ਨੂੰ ਤਰਸ ਰਿਹੈ ਤੇ ਕੋਈ ਲਗਵਾਉਣ ਲਈ ਤਿਆਰ ਨਹੀਂ

ਜ਼ਿਕਰ ਏ ਖ਼ਾਸ ਹੈ ਕਿ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ ਕਿ ਗ਼ਰੀਬਾਂ ਦੇ ਲਈ ਕਈ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਪਨਤਾਲੀ ਸਾਲਾਂ ਤੋਂ ਨਰਕ ਦੀ ਜ਼ਿੰਦਗੀ ਜੀਅ ਰਹੇ ਇਨ੍ਹਾਂ ਗ਼ਰੀਬਾਂ ਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਦੇ ਦਾਅਵੇ ਸਿਰਫ਼ ਮੀਡੀਆ ਤਕ ਹੀ ਸੀਮਤ ਨੇ। ਹੁਣ ਦੇਖਣਾ ਹੋਵੇਗਾ ਕਿ ਜਿਸ ਮਹਿਲਾ ਡਾਕਟਰ ਦੇ ਕਾਰਨ ਇਕ ਮਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਨਵਜਾਤ ਬੱਚੇ ਦੀ ਜਾਨ ਚਲੀ ਗਈ ਕੀ ਉਸ ਡਾਕਟਰ ਦੇ ਖ਼ਿਲਾਫ਼ ਸਰਕਾਰ ਕੋਈ ਕਾਰਵਾਈ ਕਰੇਗੀ ਜਾਂ ਨਹੀਂ ?

ਇਹ ਵੀ ਪੜ੍ਹੋ: ਮਾਨਸਾ ’ਚ ਵੱਡੀ ਵਾਰਦਾਤ, ਪ੍ਰੇਮ ਵਿਆਹ ਦੀ ਜ਼ਿੱਦ ’ਤੇ ਅੜੀ ਧੀ ਦਾ ਪਿਓ ਵਲੋਂ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


Shyna

Content Editor

Related News