ਕੀ ਖੰਘ 'ਚ ਬੱਚੇ ਨੂੰ ਰਮ ਜਾਂ ਬਰਾਂਡੀ ਦੇਣੀ ਚਾਹੀਦੀ ਹੈ ? ਜਾਣੋ WHO ਦਾ ਹੈਰਾਨੀਜਨਕ ਖ਼ੁਲਾਸਾ

Friday, Jan 13, 2023 - 04:04 PM (IST)

ਕੀ ਖੰਘ 'ਚ ਬੱਚੇ ਨੂੰ ਰਮ ਜਾਂ ਬਰਾਂਡੀ ਦੇਣੀ ਚਾਹੀਦੀ ਹੈ ? ਜਾਣੋ WHO ਦਾ ਹੈਰਾਨੀਜਨਕ ਖ਼ੁਲਾਸਾ

ਜਲੰਧਰ (ਨੈਸ਼ਨਲ ਡੈਸਕ) : ਭਾਰਤੀ ਘਰਾਂ ਵਿਚ ਸਰਦੀ-ਖੰਘ ਦੀ ਸਥਿਤੀ ਵਿਚ ਛੋਟੇ ਬੱਚਿਆਂ ਨੂੰ ਹਸਪਤਾਲ ਜਾਂ ਡਾਕਟਰ ਕੋਲ ਲਿਜਾਣਾ ਆਮ ਤੌਰ ’ਤੇ ਜ਼ਰੂਰੀ ਨਹੀਂ ਸਮਝਿਆ ਜਾਂਦਾ ਹੈ। ਇਸ ਸਮੇਂ ਦੌਰਾਨ ਬੱਚਿਆਂ ਨੂੰ ਜ਼ੁਕਾਮ ਅਤੇ ਖੰਘ ਹੋਣ ’ਤੇ ਘਰੇਲੂ ਨੁਸਖ਼ੇ ਜਾਂ ਵੱਡੇ ਬਜ਼ੁਰਗਾਂ ਦੇ ਉਪਾਵਾਂ ਨੂੰ ਬੜੀ ਆਸਾਨੀ ਨਾਲ ਅਪਣਾ ਲਿਆ ਜਾਂਦਾ ਹੈ। ਇਨ੍ਹਾਂ ਵਿਚ ਜ਼ੁਕਾਮ ਅਤੇ ਖੰਘ ਦੀ ਦਵਾਈ ਵਜੋਂ ਛੋਟੇ ਬੱਚਿਆਂ ਨੂੰ ਕੁਝ ਬੂੰਦਾਂ ਜਾਂ ਇਕ ਚਮਚਾ ਬਰਾਂਡੀ ਜਾਂ ਰਮ ਦੇਣਾ ਸ਼ਾਮਲ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਹਾਲ ਹੀ ’ਚ ਵਿਸ਼ਵ ਸਿਹਤ ਸੰਗਠਨ (WHO) ਨੇ ਸ਼ਰਾਬ ਤੇ ਅਲਕੋਹਲ ਨੂੰ ਲੈ ਕੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਸ਼ਰਾਬ ਜਾਂ ਅਲਕੋਹਲ ਦੀ ਇਕ ਬੂੰਦ ਨੂੰ ਵੀ ਜ਼ਹਿਰ ਦੇ ਬਰਾਬਰ ਮੰਨਿਆ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਬੱਚਿਆਂ ਨੂੰ ਦਵਾਈ ਮੰਨ ਕੇ ਇਸਨੂੰ ਨਾ ਪਿਆਇਆ ਜਾਵੇ।

ਇਹ ਵੀ ਪੜ੍ਹੋ-  2021 'ਚ ਦਰਜ ਹੋਈ FIR ਰੱਦ ਕਰਵਾਉਣ ਲਈ ਹਾਈ ਕੋਰਟ ਪਹੁੰਚੇ ਸੁਖਬੀਰ ਬਾਦਲ, ਜਾਣੋ ਕੀ ਸੀ ਮਾਮਲਾ

ਸ਼ਰਾਬ ਨਾਲ ਹੁੰਦੇ ਹਨ 7 ਤਰ੍ਹਾਂ ਦੇ ਕੈਂਸਰ

ਦੇ ਲੇਸੈਂਟ ਪਬਲਿਕ ਹੈਲਥ ਵਿਚ ਡਬਲਯੂ. ਐੱਚ. ਓ. ਵਲੋਂ ਇਕ ਸਟੇਟਮੈਂਟ ਜਾਰੀ ਕੀਤਾ ਗਿਆ ਹੈ ਜਿਸ ਵਿਚ ਅਲਕੋਹਲ ਦੀ ਇਕ ਬੂੰਦ ਨੂੰ ਵੀ ਨੁਕਸਾਨਦੇਹ ਦੱਸਿਆ ਗਿਆ ਹੈ। ਡਬਲਯੂ. ਐੱਚ. ਓ. ਦਾ ਕਹਿਣਾ ਹੈ ਕਿ ਸ਼ਰਾਬ ਟਾਕਸਿਕ ਹੈ, ਇਸਦੇ ਸੇਵਨ ਦਾ ਕੋਈ ਵੀ ਪੱਧਰ ਸੁਰੱਖਿਅਤ ਨਹੀਂ ਕਿਹਾ ਜਾ ਸਕਦਾ ਹੈ। ਡਬਲਯੂ. ਐੱਚ. ਓ. ਦਾ ਕਹਿਣਾ ਹੈ ਕਿ ਸ਼ਰਾਬ ਦੀ ਇਕ ਬੂੰਦ ਵੀ ਕੈਂਸਰ ਲਈ ਜ਼ਿੰਮੇਵਾਰ ਹੈ। ਸ਼ਰਾਬ ਦੇ ਸੇਵਨ ਤੋਂ 7 ਤਰ੍ਹਾਂ ਦਾ ਕੈਂਸਰ ਹੋ ਸਕਦਾ ਹੈ। ਇਸ ਵਿਚ ਗਲੇ ਦਾ ਕੈਂਸਰ, ਕੋਲਨ ਕੈਂਸਰ, ਮਾਉਥ ਕੈਂਸਰ, ਬ੍ਰੈਸਟ ਕੈਂਸਰ, ਬੋਵੇਲ ਕੈਂਸਰ, ਐਸੋਫੇਗਸ ਕੈਂਸਰ ਆਦਿ ਹਨ। ਡਬਲਯੂ. ਐੱਚ. ਓ. ਦਾ ਕਹਿਣਾ ਹੈ ਕਿ ਬਹੁਤ ਸਾਰੇ ਦੇਸ਼ ਅਜਿਹੇ ਹਨ ਲੋਕਾਂ ਨੂੰ ਪਤਾ ਵੀ ਨਹੀ ਹੈ ਕਿ ਸ਼ਰਾਬ ਪੀਣ ਨਾਲ ਕੈਂਸਰ ਵੀ ਹੁੰਦਾ ਹੈ।

ਇਹ ਵੀ ਪੜ੍ਹੋ- ਮਲੋਟ ਦੀ ਪੁੁਰਅਦਬ ਕੌਰ ਨੇ ਛੋਟੀ ਉਮਰ 'ਚ ਮਾਰੀਆਂ ਵੱਡੀਆਂ ਮੱਲ੍ਹਾਂ, ਜਾਣ ਤੁਸੀਂ ਵੀ ਕਹੋਗੇ 'ਵਾਹ'

ਬੱਚਿਆਂ ਲਈ ਹੋ ਸਕਦੈ ਜਾਨਲੇਵਾ

ਤੰਬਾਕੂ ਨਾਲ ਕੈਂਸਰ ਹੁੰਦਾ ਹੈ, ਇਸਦੀ ਜਾਣਕਾਰੀ ਦੇ ਨਾਲ ਸ਼ਰਾਬ ਨਾਲ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਵੀ ਲੋਕਾਂ ਦਾ ਜਾਗਰੁਕ ਹੋਣਾ ਜ਼ਰੂਰੀ ਹੈ। ਅਜਿਹੇ ਵਿਚ ਡਬਲਯੂ. ਐੱਚ. ਓ. ਦੀ ਇਸ ਚਿਤਾਵਨੀ ਤੋਂ ਬਾਅਦ ਵੀ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਸਰਦੀ-ਖੰਘ ਦੀ ਦਵਾਈ ਦੇ ਰੂਪ ਵਿਚ ਐਲਕੋਹਲ ਵਾਲੇ ਡ੍ਰਿੰਕਸ ਦੀਆਂ ਭਾਵੇਂ ਕੁਝ ਬੂੰਦਾਂ ਹੀ ਦਿੰਦੇ ਹੋ ਤਾਂ ਉਹ ਬੱਚਿਆਂ ਦੀ ਸਿਹਤ ’ਤੇ ਬੇਹੱਦ ਖ਼ਰਾਬ ਅਸਰ ਪਾ ਸਕਦੀਆਂ ਹਨ, ਇਸ ਤੋਂ ਇਲਾਵਾ ਬੱਚੇ ਨੂੰ ਜੀਵਨ ਭਰ ਦੀ ਜਾਨਲੇਵਾ ਬੀਮਾਰੀ ਵੀ ਤੋਹਫ਼ੇ ਵਿਚ ਦੇ ਸਕਦੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News