RTI ''ਚ ਅਹਿਮ ਖ਼ੁਲਾਸਾ, ਬਠਿੰਡਾ ਜ਼ਿਲ੍ਹੇ ''ਚੋਂ ਲਾਪਤਾ ਬੱਚਿਆਂ ਦੇ ਨਾ ਮਿਲਣ ਦੇ ਅੰਕੜਿਆਂ ''ਚ 33 ਫ਼ੀਸਦੀ ਵਾਧਾ

12/27/2022 11:37:31 AM

ਬਠਿੰਡਾ (ਵਰਮਾ) : ਜਦੋਂ ਵੀ ਕੋਈ ਬੱਚਾ ਲਾਪਤਾ ਹੁੰਦਾ ਹੈ ਤਾਂ ਬੱਚੇ ਦੇ ਮਾਪਿਆਂ ਦੇ ਨਾਲ-ਨਾਲ ਪੁਲਸ ਪ੍ਰਸ਼ਾਸਨ ਨੂੰ ਵੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਜਦੋਂ ਬੱਚਾ ਲਾਪਤਾ ਹੋ ਜਾਂਦਾ ਹੈ ਤਾਂ ਬੱਚੇ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਜਾਂ ਕੋਈ ਅਣਸੁਖਾਵੀਂ ਘਟਨਾ ਮਨ ਨੂੰ ਪ੍ਰੇਸ਼ਾਨ ਕਰਨ ਲੱਗ ਜਾਂਦੀ ਹੈ ਜਾਂ ਬੱਚੇ ਦੇ ਅਗਵਾ ਹੋਣ ਵਰਗੇ ਖ਼ਿਆਲ ਵੀ ਮਨ ਵਿੱਚ ਆਉਣ ਲੱਗ ਪੈਂਦੇ ਹਨ। ਜ਼ਿਲ੍ਹਾ ਬਠਿੰਡਾ ਵਿੱਚ ਪਿਛਲੇ 15 ਸਾਲਾਂ ਤੋਂ 634 ਬੱਚੇ ਲਾਪਤਾ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਪੁਲਸ ਨੇ 595 ਬੱਚਿਆਂ ਨੂੰ ਲੱਭ ਲਿਆ ਹੈ ਪਰ ਹੁਣ ਵੀ 36 ਅਜਿਹੇ ਬੱਚੇ ਹਨ, ਜੋ ਪੁਲਸ ਦੇ ਰਿਕਾਰਡ ਵਿੱਚ ਹੁਣ ਵੀ ਲਾਪਤਾ ਹਨ। ਇਹ ਪ੍ਰਗਟਾਵਾ ਆਰ. ਟੀ. ਆਈ. ਕਾਰਕੁੰਨ ਸੰਜੀਵ ਗੋਇਲ ਦੇ ਵੱਲੋਂ ਆਰ. ਟੀ. ਆਈ. ਤਹਿਤ ਮੰਗੀ ਗਈ ਜਾਣਕਾਰੀ 'ਚ ਹੋਇਆ ਹੈ। 

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਡਿਊਟੀ ਦੌਰਾਨ ASI ਨਾਲ ਵਾਪਰਿਆ ਭਿਆਨਕ ਹਾਦਸਾ, ਤੜਫ਼-ਤੜਫ਼ ਕੇ ਹੋਈ ਮੌਤ

ਜਾਣਕਾਰੀ ਮੁਤਾਬਕ ਸਾਲ 2011 'ਚ 28 ਬੱਚੇ ਲਾਪਤਾ ਹੋਏ ਸਨ, ਜਿਨ੍ਹਾਂ ਵਿੱਚੋਂ 26 ਬੱਚਿਆਂ ਜਾ ਪਤਾ ਲੱਗਿਆ ਸੀ ਅਤੇ 2 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਇਸ ਤੋਂ ਇਲਾਵਾ ਸਾਲ 2015 'ਚ ਲਾਪਤਾ ਹੋਏ 51 ਬੱਚੇ ਅਤੇ 2017 'ਚ ਲਾਪਤਾ ਹੋਏ 75 ਬੱਚਿਆਂ ਦਾ ਪਤਾ ਲੱਗ ਗਿਆ ਸੀ। ਇਸ ਤੋਂ ਬਾਅਦ ਸਾਲ 2016 ਅਤੇ 2019 'ਚ 66 ਬੱਚੇ ਲਾਪਤਾ ਸਨ। ਸਾਲ 2016 'ਚ ਲਾਪਤਾ ਹੋਏ 66 ਬੱਚਿਆਂ ਦਾ ਪਤਾ ਲੱਗ ਗਿਆ ਸੀ ਜਦਕਿ 2019 'ਚ ਲਾਪਤਾ ਹੋਏ 66 ਬੱਚਿਆਂ 'ਚੋਂ ਸਿਰਫ਼ 63 ਬੱਚਿਆਂ ਬਾਰੇ ਜਾਣਕਾਰੀ ਮਿਲੀ ਸੀ। ਸਾਲ 2018 'ਚ 50 ਲਾਪਤਾ ਬੱਚਿਆਂ 'ਚੋਂ 48 ਬੱਚਿਆਂ ਦਾ ਪਤਾ ਲਗਾਇਆ ਗਿਆ ਸੀ ਅਤੇ 1 ਬੱਚੇ ਦੀ ਲਾਸ਼ ਮਿਲੀ ਸੀ ਜਦਕਿ 1 ਬੱਚੇ ਦਾ ਪਤਾ ਨਹੀਂ ਲੱਗ ਸਕਿਆ ਸੀ। ਸਾਲ 2020 'ਚ 55 'ਚੋਂ 5 ਬੱਚੇ ਹੁਣ ਵੀ ਲਾਪਤਾ ਹਨ। 2021 'ਚ 79 ਬੱਚੇ ਲਾਪਤਾ ਹੋਏ ਸਨ , ਜਿਸ ਵਿੱਚੋਂ ਵੱਧ ਬੱਚੇ ਅਣਪਛਾਤੇ ਹਨ। 

ਇਹ ਵੀ ਪੜ੍ਹੋ- ਪਿੰਡ ਝਾੜੋਂ ਦੀ ਪੰਚਾਇਤ ਵੱਲੋਂ ਲਏ ਫ਼ੈਸਲੇ ’ਤੇ ਬੋਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਆਖੀ ਵੱਡੀ ਗੱਲ

ਪਿਛਲੇ ਸਾਲ ਦੇ ਅੰਕੜੇ ਹੈਰਾਨੀਜਨਕ ਹਨ, ਇਨ੍ਹਾਂ ਅੰਕੜਿਆਂ ਨੂੰ ਵੇਖਦੇ ਹੋਏ ਬਠਿੰਡਾ ਪ੍ਰਸ਼ਾਸਨ ਅਤੇ ਪੁਲਸ ਆਦਿ ਨੂੰ ਜਲਦੀ ਤੋਂ ਜਲਦੀ ਲਾਪਤਾ ਬੱਚਿਆਂ ਵਿਰੁੱਧ ਕੋਈ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਉਸ ਸਾਲ ਦੇ ਅੰਕੜਿਆਂ ਅਨੁਸਾਰ ਲਾਪਤਾ ਬੱਚਿਆਂ ਵਿੱਚੋਂ 33 ਫ਼ੀਸਦੀ ਵੀ ਨਹੀਂ ਮਿਲ ਸਕਿਆ। ਲਾਪਤਾ ਬੱਚਿਆਂ ਦੀ ਸੂਚਨਾ ਜ਼ਿਲ੍ਹੇ ਦੇ ਸਾਰੇ ਮੁੱਖ ਅਫ਼ਸਰਾਂ, ਸਟੇਸ਼ਨ ਇੰਚਾਰਜ ਚੌਂਕੀਆ, ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸੀਨੀਅਰ ਪੁਲਸ ਕਪਤਾਨਾਂ ਅਤੇ ਗੁਆਂਢੀ ਸੂਬਿਆਂ ਦੇ ਜ਼ਿਲ੍ਹਿਆਂ ਨੂੰ ਭੇਜੀ ਜਾਂਦੀ ਹੈ। ਗੁੰਮਸ਼ੁਦਾ ਬੱਚਿਆਂ ਦਾ ਸਾਰਾ ਰਿਕਾਰਡ ਜ਼ਿਲ੍ਹਾ ਕ੍ਰਾਈਮ ਰਿਕਾਰਡ ਬਿਊਰੋ ਬਠਿੰਡਾ ਨੂੰ ਭੇਜਿਆ ਜਾਂਦਾ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News