ਪੰਜਾਬ ’ਚ ਚਾਰ ਜਗ੍ਹਾ ਆਰ. ਟੀ. ਏ ਅਤੇ 23 ਜਗ੍ਹਾ ਆਰ. ਟੀ. ਓ ਹੋਣਗੇ ਤਾਇਨਾਤ, ਨੋਟੀਫਿਕੇਸ਼ਨ ਜਾਰੀ

05/06/2023 4:02:41 PM

ਗੁਰਦਾਸਪੁਰ (ਵਿਨੋਦ) : ਪੰਜਾਬ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ’ਚ ਆਰ. ਟੀ. ਏ. ਦੀ ਜਗ੍ਹਾ ਹੁਣ ਆਰ.ਟੀ.ਓ ਨਿਯੁਕਤ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਜਿਸ ਦੇ ਚੱਲਦੇ ਸੂਬੇ ’ਚ ਚਾਰ ਆਰ. ਟੀ. ਏ ਦੇ ਨਾਲ-ਨਾਲ 23 ਆਰ. ਟੀ. ਓ. ਤਾਇਨਾਤ ਹੋਣਗੇ। ਜਿੰਨਾਂ ’ਚ ਅੱਠ ਪੀ. ਟੀ. ਐੱਸ. ਟਰਾਂਸਪੋਰਟ ਵਿਭਾਗ ਨਾਲ ਸਬੰਧਤ ਜਦਕਿ 15 ਪੀ. ਸੀ. ਐੱਸ ਅਧਿਕਾਰੀ ਸ਼ਾਮਲ ਹੋਣਗੇ।

ਇਨ੍ਹਾਂ ਜ਼ਿਲ੍ਹਿਆਂ ’ਚ ਆਰ. ਟੀ. ਏ

ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਪਟਿਆਲਾ, ਬਠਿੰਡਾ, ਜਲੰਧਰ, ਫਿਰੋਜ਼ਪੁਰ ਜ਼ਿਲ੍ਹਿਆਂ ’ਚ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਿਟੀ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ’ਚੋਂ ਤਿੰਨ ਅਹੁਦੇ ’ਤੇ ਪੀ. ਸੀ. ਐੱਸ ਅਧਿਕਾਰੀ ਜਦਕਿ ਪਟਿਆਲਾ ਵਿਚ ਟਰਾਂਸਪੋਰਟ ਵਿਭਾਗ ਦੇ ਪੀ. ਟੀ. ਐੱਸ ਅਧਿਕਾਰੀ ਤਾਇਨਾਤ ਰਹਿਣਗੇ।

ਅੱਠ ਜ਼ਿਲ੍ਹਿਆਂ ’ਚ ਪੀ. ਟੀ. ਐੱਸ

ਸੂਬੇ ਦੇ 8 ਜ਼ਿਲ੍ਹਿਆਂ ’ਚ ਪੀ. ਟੀ. ਐੱਸ ਅਧਿਕਾਰੀ ਤਾਇਨਾਤ ਰਹਿਣਗੇ। ਜਿੰਨਾਂ ’ਚ ਹੁਸ਼ਿਆਰਪੁਰ, ਗੁਰਦਾਸਪੁਰ, ਸੰਗਰੂਰ, ਫਿਰੋਜ਼ਪੁਰ, ਐੱਸ.ਏ.ਐੱਸ ਨਗਰ, ਕਪੂਰਥਲਾ, ਬਰਨਾਲਾ ਤੇ ਤਰਨਤਾਰਨ ਦਾ ਨਾਮ ਸ਼ਾਮਲ ਹੈ।


Gurminder Singh

Content Editor

Related News