ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਰੋਜ਼ੀ ਬਰਕੰਦੀ ਦਾ ਵੱਡਾ ਬਿਆਨ, ਕਿਹਾ-ਕਾਂਗਰਸ ਕਰ ਰਹੀ ਘਟੀਆ ਸਿਆਸਤ

Friday, Jul 23, 2021 - 06:42 PM (IST)

ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਰੋਜ਼ੀ ਬਰਕੰਦੀ ਦਾ ਵੱਡਾ ਬਿਆਨ, ਕਿਹਾ-ਕਾਂਗਰਸ ਕਰ ਰਹੀ ਘਟੀਆ ਸਿਆਸਤ

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ)-ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਦੀ ਸ੍ਰੀ ਮੁਕਤਸਰ ਸਾਹਿਬ ਤੋਂ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਰੜੇ ਸ਼ਬਦਾਂ ’ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ’ਤੇ ਕਾਂਗਰਸ ਪਾਰਟੀ ਸਿਰਫ਼ ਤੇ ਸਿਰਫ਼ ਸਿਆਸਤ ਕਰ ਰਹੀ ਹੈ। ਇਹ ਸੱਚ ਬਹੁਤ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਜਾਗਰ ਕਰ ਦਿੱਤਾ ਗਿਆ ਸੀ ਪਰ ਅੱਜ ਬਿੱਲੀ ਉਸ ਸਮੇਂ ਥੈਲੇ ’ਚੋਂ ਬਾਹਰ ਆ ਗਈ, ਜਦੋਂ ਇਹ ਗੱਲ ਨਵ-ਨਿਯੁਕਤ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਵੀਕਾਰ ਕਰ ਲਈ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ’ਚ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ

ਅੱਜ ਸੁਨੀਲ ਜਾਖੜ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਕਾਂਗਰਸ ਨੂੰ ਦੁਬਾਰਾ ਦੇਸ਼ ਵਿਚ ਸੱਤਾ ’ਚ ਲਿਆਉਣ ਲਈ ਰਾਹ ਪੰਜਾਬ ’ਚੋਂ ਹੋ ਕੇ ਜਾਂਦਾ ਹੈ, ਉੱਥੇ ਹੀ ਪੰਜਾਬ ਦੀ ਸੱਤਾ ’ਚ ਕਾਂਗਰਸ ਦੀ ਦੁਬਾਰਾ ਵਾਪਸੀ ਦਾ ਰਾਹ ਕੋਟਕਪੂਰਾ ਅਤੇ ਬਹਿਬਲ ਕਲਾਂ ਤੋਂ ਹੋ ਕੇ ਆਉਂਦਾ ਹੈ। ਰੋਜ਼ੀ ਬਰਕੰਦੀ ਨੇ ਕਿਹਾ ਕਿ ਇਸ ਤੋਂ ਘਟੀਆ ਸਿਆਸਤ ਕੀ ਹੋ ਸਕਦੀ ਹੈ ਕਿ ਬੇਅਦਬੀ ਘਟਨਾਵਾਂ ਨੂੰ ਸੱਤਾ ਪ੍ਰਾਪਤੀ ਦਾ ਰਾਹ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਘੱਟਗਿਣਤੀਆਂ ਨਾਲ ਧੱਕਾ ਕੀਤਾ ਹੈ। 1984 ’ਚ ਜੋ ਜ਼ਖ਼ਮ ਕਾਂਗਰਸ ਨੇ ਸਿੱਖ ਕੌਮ ਨੂੰ ਦਿੱਤੇ, ਉਹ ਅਜੇ ਅੱਲੇ ਹਨ ਪਰ ਹੁਣ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਅਜਿਹੀ ਸ਼ਬਦਾਵਲੀ ਵਰਤ ਕੇ ਅਤੇ ਇਨ੍ਹਾਂ ਨੂੰ ਦੁਬਾਰਾ ਸੱਤਾ ਪ੍ਰਾਪਤੀ ਦਾ ਰਾਹ ਦੱਸ ਕੇ ਇਕ ਵਾਰ ਕਾਂਗਰਸੀਆਂ ਨੇ ਦੱਸ ਦਿੱਤਾ ਕਿ ਉਹ ਘਟੀਆ ਸਿਆਸਤ ਕਰ ਰਹੇ ਹਨ।


author

Manoj

Content Editor

Related News