ਅਹਿਮ ਖ਼ਬਰ : ਚੰਡੀਗੜ੍ਹ 'ਚ ਇਸ ਵਾਰ ਨਹੀਂ ਹੋਵੇਗਾ 'ਰੋਜ਼ ਫੈਸਟੀਵਲ', ਦੇਖਣ ਨੂੰ ਨਹੀਂ ਮਿਲੇਗੀ ਰੌਣਕ

Thursday, Jan 28, 2021 - 03:25 PM (IST)

ਚੰਡੀਗੜ੍ਹ (ਰਾਏ) : ਸ਼ਹਿਰ 'ਚ ਇਸ ਵਾਰ 'ਰੋਜ਼ ਫੈਸਟੀਵਲ' ਸ਼ਾਨਦਾਰ ਪੱਧਰ ’ਤੇ ਨਹੀਂ ਹੋਵੇਗਾ। ਬੁੱਧਵਾਰ ਨੂੰ ਸਾਲ ਦੀ ਪਹਿਲੀ ਨਿਗਮ ਸਦਨ ਦੀ ਬੈਠਕ 'ਚ ਫਰਵਰੀ 'ਚ ਪ੍ਰਸਤਾਵਿਤ ਰੋਜ਼ ਫੈਸਟੀਵਲ ਕਰਵਾਏ ਜਾਣ ਦੇ ਏਜੰਡੇ ਨੂੰ ਕੌਂਸਲਰਾਂ ਨੇ ਸਿਰੇ ਤੋਂ ਖਾਰਜ ਕਰ ਦਿੱਤਾ। ਚਰਚਾ 'ਚ ਕੋਵਿਡ ਨਿਯਮਾਂ ਅਤੇ ਨਿਗਮ ਦੀ ਖ਼ਰਾਬ ਆਰਥਿਕ ਹਾਲਤ ਦਾ ਹਵਾਲਾ ਦਿੰਦਿਆਂ ਇਸ ਨੂੰ ਨਾ ਕਰਵਾਏ ਜਾਣ ਦੇ ਸੁਝਾਅ ਦਿੱਤੇ ਗਏ। ਬੈਠਕ 'ਚ ਤੈਅ ਕੀਤਾ ਗਿਆ ਕਿ ਇਸ ਵਾਰ ਇਕ ਛੋਟਾ ਜਿਹਾ ਈਵੈਂਟ ਕਰ ਕੇ ਕੋਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਲਈ ਸ਼ਹਿਰ ਵਾਸੀਆਂ ਨੂੰ ਇਸ ਵਾਰ ਰੋਜ਼ ਫੈਸਟੀਵਲ 'ਚ ਪਹਿਲਾਂ ਵਰਗੀ ਰੌਣਕ ਦੇਖਣ ਨੂੰ ਨਹੀਂ ਮਿਲ ਸਕੇਗੀ, ਉੱਥੇ ਹੀ ਲਗਭਗ ਅੱਧਾ ਘੰਟਾ ਪ੍ਰਸਤਾਵ ’ਤੇ ਚਰਚਾ ਦੌਰਾਨ ਮੈਂਬਰ ਕੌਂਸਲਰਾਂ ਨੇ ਹਰ ਤਰ੍ਹਾਂ ਦੇ ਸੁਝਾਅ ਦਿੱਤੇ। ਸੁਝਾਅ 'ਚ ਇਹੀ ਸਿੱਟਾ ਨਿਕਲਿਆ ਕਿ ਰੋਜ਼ ਗਾਰਡਨ ਅਤੇ ਰੋਜ਼ ਫੈਸਟੀਵਲ ਦੀ ਹੋਂਦ ਕਾਇਮ ਰਹੇ, ਇਸ ਨੂੰ ਦੇਖਦਿਆਂ ਇਸ ਨੂੰ ਛੋਟੇ ਪੱਧਰ ’ਤੇ ਕਰਵਾਇਆ ਜਾਵੇ ਅਤੇ ਜੋ ਰਾਸ਼ੀ ਫੈਸਟੀਵਲ ’ਤੇ ਖਰਚ ਕੀਤੀ ਜਾਣੀ ਸੀ, ਉਸ ਦਾ ਹਿੱਸਾ ਰੋਜ਼ ਗਾਰਡਨ ਦੇ ਵਿਕਾਸ 'ਚ ਖਰਚ ਕੀਤਾ ਜਾਵੇ।

ਇਹ ਵੀ ਪੜ੍ਹੋ : ਹਰਿਆਣਾ ਦੇ ਕਿਸਾਨ ਭਰਾਵਾਂ ਲਈ 'ਰਾਜੇਵਾਲ' ਨੇ ਕਹੀਆਂ ਇਹ ਗੱਲਾਂ, ਕੀਤਾ ਨਵੇਂ ਪ੍ਰੋਗਰਾਮਾਂ ਦਾ ਐਲਾਨ (ਵੀਡੀਓ)

PunjabKesari
89 ਲੱਖ ਦੀ ਲਾਗਤ ਦਾ ਲਿਆਂਦਾ ਸੀ ਪ੍ਰਸਤਾਵ 
ਖ਼ਾਸ ਗੱਲ ਇਹ ਸੀ ਕਿ ਨਿਗਮ ਇਸ ਵਾਰ 89 ਲੱਖ ਦੀ ਲਾਗਤ ਨਾਲ ਤਿੰਨ ਪੰਨਿਆਂ ਦਾ ਪ੍ਰਸਤਾਵ ਚਰਚਾ ਅਤੇ ਮਨਜ਼ੂਰੀ ਲਈ ਲਿਆਇਆ ਸੀ। ਸਦਨ 'ਚ ਕੋਵਿਡ ਫੈਲਣ ਦਾ ਹਰ ਤਰ੍ਹਾਂ ਦਾ ਸ਼ੱਕ ਜਤਾਇਆ ਗਿਆ ਅਤੇ ਜੋ ਪ੍ਰਸਤਾਵ ਚਰਚਾ ਲਈ ਲਿਆਂਦਾ ਗਿਆ, ਉਸ 'ਚ ਕੋਵਿਡ ਨਿਯਮਾਂ ਦੇ ਪਾਲਣ ਦਾ ਕੋਈ ਜ਼ਿਕਰ ਨਹੀਂ ਸੀ। ਰੋਜ਼ ਫੈਸਟੀਵਲ ਦਾ ਪ੍ਰਸਤਾਵ ਨਵੰਬਰ 'ਚ ਲਿਆਂਦਾ ਜਾਂਦਾ ਹੈ। ਹੁਣ ਜਿਸ ਤਰ੍ਹਾਂ ਦਾ ਇਸ ਦਾ ਆਯੋਜਨ ਹੋਵੇਗਾ, ਇਸ 'ਚ ਰੋਜ਼ ਗਾਰਡਨ ਦੀ ਸਾਂਭ-ਸੰਭਾਲ ਅਤੇ ਫੁੱਲਾਂ ਦੀ ਗੁਣਵੱਤਾ ਨੂੰ ਉਤਸ਼ਾਹਿਤ ਕੀਤੇ ਜਾਣ ’ਤੇ ਧਿਆਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਕਿਸਾਨੀ ਅੰਦੋਲਨ 'ਚ ਸ਼ਾਮਲ ਹੋਣ ਜਾ ਰਹੇ 3 ਧੀਆਂ ਦੇ ਪਿਓ ਨੇ ਤੋੜਿਆ ਦਮ

PunjabKesari
ਟੈਂਟ ਨਹੀਂ ਲੱਗੇਗਾ ਇਸ ਵਾਰ ਫੈਸਟੀਵਲ ’ਚ
ਇਸ ਵਾਰ ਹੋਣ ਵਾਲੇ ਰੋਜ਼ ਫੈਸਟੀਵਲ 'ਚ ਭੀੜ ਇਕੱਠਾ ਹੋਣ ਦੀ ਸ਼ੰਕਾ ਦੇ ਚੱਲਦਿਆਂ ਟੈਂਟ ਨਹੀਂ ਲੱਗਣਗੇ, ਸਗੋਂ ਖੁੱਲ੍ਹੀ ਜਗ੍ਹਾ ’ਤੇ ਰੋਜ਼ ਗਾਰਡਨ 'ਚ ਹੋਵੇਗਾ। ਸਦਨ ਦੀ ਬੈਠਕ 'ਚ ਬਕਾਇਦਾ ਕਮੇਟੀ ਗਠਿਤ ਕੀਤੇ ਜਾਣ ’ਤੇ ਵੀ ਸਹਿਮਤੀ ਬਣੀ। ਇਹ ਕਮੇਟੀ ਇਸ ਦੇ ਸਫ਼ਲ ਆਯੋਜਨ ਨੂੰ ਲੈ ਕੇ ਅੱਗੇ ਦੀ ਰੂਪ-ਰੇਖਾ ਵੀ ਤੈਅ ਕਰੇਗੀ।

ਇਹ ਵੀ ਪੜ੍ਹੋ : ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ SC ਕਮਿਸ਼ਨ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

PunjabKesari
ਹੈਲੀਕਾਪਟਰ ਰਾਈਡ ਦਾ ਵਿਰੋਧ
ਬੈਠਕ 'ਚ ਚਰਚਾ ਦੌਰਾਨ ਕੌਂਸਲਰ ਸਤੀਸ਼ ਕੈਂਥ ਨੇ ਹੈਲੀਕਾਪਟਰ ਰਾਈਡ ਦਾ ਵਿਰੋਧ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਨਾਲ ਭੀੜ ਵੱਧ ਸਕਦੀ ਹੈ, ਉੱਥੇ ਹੀ ਰਾਜੇਸ਼ ਕਾਲੀਆ, ਅਰੁਣ ਸੂਦ, ਦਵਿੰਦਰ ਸਿੰਘ ਬਬਲਾ, ਗੁਰਬਖਸ਼ ਰਾਵਤ, ਸ਼ੀਲਾ ਫੂਲ ਸਿੰਘ ਤੋਂ ਲੈ ਕੇ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੋਂ ਲੈ ਕੇ ਸਾਰੇ ਕੌਂਸਲਰਾਂ ਨੇ ਇਕ ਸੁਰ 'ਚ ਇਸ ਦੇ ਆਯੋਜਨ ’ਤੇ ਨਾਂਹ ਹੀ ਕੀਤੀ। ਸੁਖਨਾ ਲੇਕ ਦਾ ਵੀ ਉਦਾਹਰਣ ਦਿੱਤਾ ਗਿਆ ਕਿ ਆਮ ਦਿਨਾਂ 'ਚ ਉੱਥੇ ਕਿਸ ਤਰ੍ਹਾਂ ਭੀੜ ਜੁੱਟ ਜਾਂਦੀ ਹੈ, ਇਹ ਵੀ ਕਿਹਾ ਗਿਆ ਕਿ ਅਸੀਂ ਜਿੰਨੀ ਕੋਸ਼ਿਸ਼ ਕਰ ਲਈਏ, ਸਰਕਾਰੀ ਤੰਤਰ ਲਈ ਇੰਨੀ ਭੀੜ ਨੂੰ ਮੈਨੇਜ ਕਰਨਾ ਮੁਸ਼ਕਿਲ ਹੋ ਜਾਵੇਗਾ।

ਇਹ ਵੀ ਪੜ੍ਹੋ : ਦਿੱਲੀ ਦੇ 'ਚਿੱਲਾ ਬਾਰਡਰ' 'ਤੋਂ ਭਾਰਤੀ ਕਿਸਾਨ ਯੂਨੀਅਨ (ਭਾਨੂ) ਜਥੇਬੰਦੀ ਪਰਤੀ ਵਾਪਸ
ਵਿੱਤ ਅਤੇ ਕਰਾਰ ਕਮੇਟੀ ਦਾ ਐਲਾਨ
ਉੱਥੇ ਹੀ ਸਦਨ ਬੈਠਕ 'ਚ ਨਵੀਂ ਵਿੱਤ ਅਤੇ ਕਰਾਰ ਕਮੇਟੀ ਵੀ ਗਠਿਤ ਕਰ ਦਿੱਤੀ ਗਈ। ਇਸ 'ਚ ਮੈਂਬਰ ਕੌਂਸਲਰਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਗਿਆ। ਕਮੇਟੀ 'ਚ ਭਾਜਪਾ ਤੋਂ ਅਨਿਲ ਦੁਬੇ, ਸੁਨੀਤਾ ਧਵਨ, ਵਿਨੋਦ ਅਗਰਵਾਲ ਅਤੇ ਰਾਜੇਸ਼ ਕੁਮਾਰ ਕਾਲੀਆ ਸ਼ਾਮਲ ਹੋਏ ਤਾਂ ਕਾਂਗਰਸ ਤੋਂ ਇਕਮਾਤਰ ਕੌਂਸਲਰ ਸਤੀਸ਼ ਕੈਂਥ ਸ਼ਾਮਲ ਰਹੇ। ਬੈਠਕ 'ਚ ਮੇਅਰ ਨੇ ਤਿੰਨ ਸਬ ਕਮੇਟੀਆਂ ਵੀ ਗਠਿਤ ਕਰਨ ਦਾ ਐਲਾਨ ਕੀਤਾ। ਇਨ੍ਹਾਂ 'ਚ ਵਾਟਰ ਸਪਲਾਈ, ਸੀਵਰੇਜ ਕਮੇਟੀ ਅਤੇ ਹਾਊਸ ਟੈਕਸ ਕਮੇਟੀ ਸ਼ਾਮਲ ਰਹੀ। ਛੇਤੀ ਹੀ ਇਸ 'ਚ ਕੌਂਸਲਰਾਂ ਨੂੰ ਮੈਂਬਰ ਦੇ ਤੌਰ ’ਤੇ ਜਗ੍ਹਾ ਦਿੱਤੀ ਜਾਵੇਗੀ।
ਨੋਟ : ਚੰਡੀਗੜ੍ਹ 'ਚ ਕੋਰੋਨਾ ਕਾਰਨ ਰੋਜ਼ ਫੈਸਟੀਵਲ ਸਬੰਧੀ ਰੱਖੇ ਗਏ ਛੋਟੇ ਈਵੈਂਟ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਲਿਖੋ
 


Babita

Content Editor

Related News