ਆਰ. ਟੀ. ਪੀ. ਕੰਟਰੈਕਟਰ ਵਰਕਰਜ਼ ਯੂਨੀਅਨ ਦੀ ਭਰਵੀਂ ਇਕੱਤਰਤਾ
Monday, Feb 25, 2019 - 03:44 AM (IST)
ਰੋਪੜ (ਸ਼ਰਮਾ)-ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿਖੇ ਆਰ. ਟੀ. ਪੀ. ਕੰਟਰੈਕਟਰ ਵਰਕਰਜ਼ ਜਥੇਬੰਦੀ ਦੀ ਅਹਿਮ ਮੀਟਿੰਗ ਪ੍ਰਧਾਨ ਆਰ. ਕੇ. ਤਿਵਾਡ਼ੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਤੇ ਜਥੇਬੰਦੀ ਦੇ ਪ੍ਰਧਾਨ ਤਿਵਾਡ਼ੀ ਨੇ ਕਿਹਾ ਕਿ ਮੌਜੂਦਾ ਸਰਕਾਰ ਵੋਟਰਾਂ ਨਾਲ ਝੂਠੇ ਵਾਅਦੇ ਕਰ ਕੇ ਸੱਤਾ ਵਿਚ ਆਈ ਹੈ ਤੇ ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਕਰ ਕੇ ਪਹਿਲਾਂ ਤੋਂ ਹੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿਚ ਠੇਕੇਦਾਰੀ ਪ੍ਰਣਾਲੀ ਅਧੀਨ ਕੰਮ ਕਰਦੇ 200 ਦੇ ਕਰੀਬ ਕਿਰਤੀਆਂ ਨੂੰ ਬੇਰੋਜ਼ਗਾਰ ਕਰਨ ’ਤੇ ਤੁਲੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪ੍ਰਾਈਵੇਟ ਥਰਮਲ ਬੰਦ ਕਰ ਕੇ ਸਰਕਾਰੀ ਥਰਮਲਾਂ ਨੂੰ ਚਲਾਉਣ ਦੀ ਤਰਜੀਹ ਦਿੱਤੀ ਸੀ ਪਰ ਅੱਜ ਸਰਕਾਰ ਪਹਿਲਾਂ ਤੋਂ ਹੀ ਥਰਮਲ ਪਲਾਂਟਾਂ ਵਿਚ ਕੰਮ ਕਰਦੇ ਠੇਕੇਦਾਰ ਕਿਰਤੀਆਂ ਨੂੰ ਬਾਹਰ ਭੇਜਣ ਦੀ ਤਿਆਰੀ ’ਚ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਰਤੀਆਂ ਨੂੰ ਬਾਹਰ ਭੇਜਣਾ ਹੈ ਤਾਂ ਬਿਜਲੀ ਬੋਰਡ ਦੇ ਮਸਟਰੋਲ ’ਤੇ ਲੈ ਕੇ ਬਾਹਰ ਲਿਜਾਇਆ ਜਾਵੇ ਜਾਂ ਫਿਰ 800 ਮੈਗਾਵਾਟ ਦੇ ਮਨਜ਼ੂਰਸ਼ੁਦਾ ਯੂਨਿਟ ਲਾਏ ਜਾਣ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕਿਰਤੀਆਂ ਨੂੰ ਬੇਰੋਜ਼ਗਾਰ ਕੀਤਾ ਤਾਂ ਤਾਂ ਜਥੇਬੰਦੀ ਵੱਲੋਂ ਤਿੱਖੇ ਸੰਘਰਸ਼ ਕੀਤੇ ਜਾਣਗੇ। ਇਸ ਮੌਕੇ ਕੁਲਦੀਪ ਸਿੰਘ, ਬੀਰਪਾਲ ਸਿੰਘ , ਕੁਲਵੰਤ ਸਿੰਘ, ਕੰਵਲਜੀਤ ਸਿੰਘ, ਲਗਨ ਦੇਵ, ਬਲਵੀਰ ਸਿੰਘ, ਬਲਦੇਵ ਸਿੰਘ, ਅਜੈ ਕੁਮਾਰ, ਲਾਲ ਬਹਾਦਰ, ਕੁਲਵੰਤ ਸਿੰਘ, ਕਰਮ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
