ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਤ

Monday, Feb 25, 2019 - 03:44 AM (IST)

ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਤ
ਰੋਪੜ (ਛਿੰਜੀ ਲਡ਼ੋਆ)- ਨਿਰਮਲ ਸਾਗਰ ਪਬਲਿਕ ਸਕੂਲ ਵਿਚ ਇਨਾਮ ਵੰਡ ਸਮਾਰੋਹ ਕਰਕੇ ਵੱਖ-ਵੱਖ ਮੁਕਾਬਲਿਆਂ ’ਚ ਜੇਤੂਆਂ ਨੂੰ ਸਨਮਾਨਤ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਸ. ਭੁਪਿੰਦਰ ਸਿੰਘ ਸਰੋਆ ਨੇ ਕੀਤੀ। ਉਨ੍ਹਾਂ ਬੱਚਿਆ ਨੂੰ ਵੱਧ ਤੋਂ ਵੱਧ ਸੱਭਿਆਚਾਰਕ ਅਤੇ ਜਨਤਕ ਗਤੀਵਿਧੀਆਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਡਰਾਇੰਗ ਮੁਕਾਬਲੇ ’ਚ ਸਕੂਲ ਦੇ 167 ਵਿਦਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾਂ ’ਚੋਂ 2 ਵਿਦਿਆਰਥੀਆਂ ਨੇ ਨੈਸ਼ਨਲ ਐਵਾਰਡ, 2 ਨੇ ਸਟੇਟ ਐਵਾਰਡ ਅਤੇ 12 ਵਿਦਿਆਰਥੀਆਂ ਨੇ ਡਿਸਟ੍ਰਿਕ ਐਵਾਰਡ ਹਾਸਿਲ ਕੀਤੇ। ਇਸੇ ਤਰ੍ਹਾਂ ਹੀ ਸਾਇੰਸ ਉਲੰਪਾਇਨ ਫੈਡਰੇਸ਼ਨ ਵਲੋਂ ਕਰਵਾਈ ਗਈ ਪ੍ਰਤੀਯੋਗਿਤਾ ’ਚ 94 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ’ਚੋਂ 6 ਵਿਦਿਆਰਥੀਆਂ ਨੇ ਗੋਲਡ, 4 ਨੇ ਸਿਲਵਰ ਅਤੇ 4 ਵਿਦਿਆਰਥੀਆਂ ਨੇ ਕਾਂਸੇ ਦੇ ਮੈਡਲ ਪ੍ਰਾਪਤ ਕੀਤੇ। ਇਸ ਸਮਾਰੋਹ ਵਿਚ ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਨਿਰਮਲ ਪਾਸੀ, ਮੈਨੇਜਿੰਗ ਡਾਇਰੈਕਟਰ ਸੰਜੇ ਪਾਸੀ, ਨਰਿੰਦਰ ਕੌਰ ਅਤੇ ਹੋਰ ਅਧਿਆਪਕ ਹਾਜ਼ਰ ਸਨ।

Related News