ਕਰਤਾਰਪੁਰ ਦੇ ਲੋਕਾਂ ਨੇ ਫੂਕਿਆ ਪਾਕਿਸਤਾਨ ਦਾ ਪੁਤਲਾ

02/19/2019 3:32:15 AM

ਰੋਪੜ (ਭੰਡਾਰੀ)-ਪੁਲਵਾਮਾ ਵਿਖੇ ਹੋਈ ਸੈਨਿਕਾਂ ਦੀ ਸ਼ਹਾਦਤ ਨੂੰ ਲੈ ਕੇ ਗੁੱਸਾਏ ਪਿੰਡ ਕਰਤਾਰਪੁਰ ਦੇ ਲੋਕਾਂ ਨੇ ਪਿੰਡ ’ਚ ਵਿਸ਼ਾਲ ਰੋਸ ਮਾਰਚ ਕੱਢਿਆ। ਸ਼੍ਰੋਮਣੀ ਅਕਾਲੀ ਦਲ ਜ਼ਿਲਾ ਰੂਪਨਗਰ ਦੇ ਬੀ. ਸੀ. ਵਿੰਗ ਦੇ ਪ੍ਰਧਾਨ ਚੌ. ਮਹਿੰਦਰਪਾਲ ਭੂੰਬਲਾ ਤੇ ਪਿੰਡ ਦੇ ਸਰਪੰਚ ਚੌ. ਹੁਸਨ ਚੰਦ ਦੀ ਅਗਵਾਈ ਹੇਠ ਇਕੱਠੇ ਹੋੲੇ ਪਿੰਡ ਵਾਸੀਆਂ ਤੋਂ ਇਲਾਵਾ ਪਿੰਡ ਦੇ ਬੱਚਿਆਂ ਦੀ ਸ਼ਮੂਲੀਅਤ ਉਨ੍ਹਾਂ ’ਚ ਦੇਸ਼ ਪ੍ਰੇਮ ਦਾ ਜ਼ਜ਼ਬਾ ਹੋਣ ਦੀ ਗਵਾਹੀ ਭਰ ਰਿਹਾ ਸੀ। ਉਪਰੰਤ ਪਿੰਡ ਵਾਸੀਆਂ ਨੇ ਚੌਕ ’ਚ ਪਾਕਿਸਤਾਨ ਦਾ ਪੁਤਲਾ ਵੀ ਫੂਕਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੈ ਸਿੰਘ, ਗਿ. ਮਹਿੰਦਰ ਸਿੰਘ, ਕਰਮ ਚੰਦ ਚੇਚੀ, ਬਲਵੰਤ ਸਿੰਘ, ਹੇਮਰਾਜ, ਚੌ. ਮੋਹਨ ਲਾਲ, ਪ੍ਰੇਮ ਚੰਦ, ਅਸ਼ੋਕ ਕੁਮਾਰ, ਪ੍ਰਮੋਦ ਭੂੰਬਲਾ, ਵਿਨੋਦ ਕੁਮਾਰ, ਵਿੰਦਰ ਕਸਾਣਾ, ਲਾਲ ਚੰਦ, ਕੇਸ਼ਵ ਨੰਦ ਚੌਹਾਨ, ਧਰਮ ਚੰਦ ਤੇ ਸੋਮ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

Related News