ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ’ਚ ਕੈਂਡਲ ਮਾਰਚ ਕੱਢਿਆ

02/19/2019 3:32:04 AM

ਰੋਪੜ (ਭੰਡਾਰੀ)-ਡਾ. ਬੀ.ਆਰ. ਅੰਬੇਦਕਰ ਸਪੋਰਟਸ ਕਲੱਬ ਤੇ ਸਰਬੱਤ ਦਾ ਭਲਾ ਗਰੁੱਪ ਨੌਧੇਮਾਜਰਾ ਵੱਲੋਂ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੀ ਯਾਦ ’ਚ ਦੇਰ ਸ਼ਾਮ ਕੈਂਡਲ ਮਾਰਚ ਕੱਢਿਆ ਗਿਆ ਤੇ ਸਰਧਾਂਜ਼ਲੀ ਭੇਟ ਕੀਤੀ। ਇਸ ਦੌਰਾਨ ਪ੍ਰਧਾਨ ਕੁਲਦੀਪ ਸਿੰਘ ਤੇ ਰਾਮ ਲਾਲ ਨੇ ਕਿਹਾ ਕਿ ਸੈਨਿਕਾਂ ਦੀ ਸ਼ਹਾਦਤ ਕਾਰਨ ਦੇਸ਼ ਦੇ ਹਰ ਨਾਗਰਿਕ ’ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਸੁਖਵਿੰਦਰ ਸਿੰਘ, ਤਿਰਲੋਕ ਸਿੰਘ, ਹਰਦਿਆਲ ਸਿੰਘ, ਓਂਕਾਰ ਸਿੰਘ, ਭੁਪਿੰਦਰ ਸਿੰਘ, ਅਵਤਾਰ ਸਿੰਘ ਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਨੌਜਵਾਨ ਵੀ ਹਾਜ਼ਰ ਸਨ।

Related News