ਮੰਗੂਪੁਰ ਨੂੰ ਮੀਡੀਆ ਪ੍ਰਚਾਰ ਕਮੇਟੀ ਦਾ ਮੈਂਬਰ ਨਿਯੁਕਤ ਕਰਨਾ ਸ਼ਲਾਘਾਯੋਗ : ਦਰਸ਼ਨ, ਰਾਜੂ ਬੂੰਗਡ਼ੀ
Friday, Feb 08, 2019 - 04:26 AM (IST)

ਰੋਪੜ (ਕਟਾਰੀਆ/ਕਿਰਨ)- ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਇਲੈਕਸ਼ਨ ਕਮੇਟੀ, ਕੰਪੇਨ ਕਮੇਟੀ ਤੇ ਮੀਡੀਆ ਪ੍ਰਚਾਰ ਆਦਿ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਜਿਸ ’ਚ ਹਲਕਾ ਬਲਾਚੌਰ ਤੋਂ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੂੰ ਮੀਡੀਆ ਪ੍ਰਚਾਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ, ਜੋ ਹਾਈਕਮਾਨ ਤੇ ਕੈਪਟਨ ਅਮਰਿੰਦਰ ਸਿੰਘ ਦਾ ਸ਼ਲਾਘਾਯੋਗ ਉਪਰਾਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਮਤੀ ਮੈਂਬਰ ਵਿੱਕੀ ਕਾਠਗਡ਼੍ਹ, ਸੋਨੂ ਭਾਟੀਆ, ਸੰਤੋਸ਼ ਉਧਨੇਵਾਲ, ਰਾਜੂ ਬੂੰਗਡ਼ੀ ਅਤੇ ਕਾਂਗਰਸੀ ਆਗੂ ਦਰਸ਼ਨ ਲਾਲ ਸਰਪੰਚ ਮਾਲੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਸਬੰਧੀ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਪਾਰਟੀ ਵਲੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਤਨ, ਮਨ ਅਤੇ ਈਮਾਨਦਾਰੀ ਨਾਲ ਨਿਭਾਈ ਜਾਵੇਗੀ।