ਸਮਾਜ ਭਲਾਈ ਸਕੀਮਾਂ ਬਾਰੇ ਜਾਗਰੂਕ ਕਰਨਾ ਸਮੇਂ ਦੀ ਜ਼ਰੂਰਤ : ਪਰਿੰਦਰ ਸਿੰਘ
Friday, Feb 08, 2019 - 04:25 AM (IST)
ਰੋਪੜ (ਤ੍ਰਿਪਾਠੀ) - ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਕਮ ਜ਼ਿਲਾ ਤੇ ਸ਼ੈਸ਼ਨ ਜੱਜ ਏ.ਐੱਸ.ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਸਕੱਤਰ ਜੱਜ ਪਰਿੰਦਰ ਸਿੰਘ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਅਗਵਾਈ ’ਚ ਪਿੰਡ ਜਾਡਲਾ ਦੇ ਪੰਚਾਇਤ ਘਰ ’ਚ ਸਮਾਜ ਭਲਾਈ ਕੈਂਪ ਲਾ ਕੇ ਜ਼ਰੂਰਤਮੰਦ ਲੋਕਾਂ ਦੇ ਮੁਫ਼ਤ ਫਾਰਮ ਭਰੇ। ਇਸ ਮੌਕੇ ਜੱਜ ਪਰਿੰਦਰ ਸਿੰਘ ਚੀਫ ਜੂਡਿਸ਼ੀਅਲ ਮੈਜਿਸਟ੍ਰੇਟ ਨੇ ਦੱਸਿਆ ਕਿ ਸਮਾਜ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਮੁੱਖ ਜ਼ਰੂਰਤ ਹੈ। ਇਸ ਦੌਰਾਨ ਉਨ੍ਹਾਂ ਮੁਫ਼ਤ ਕਾਨੂੰਨੀ ਸਹਾਇਤਾ, ਨਿਰਮਾਣ ਮਜ਼ਦੂਰ ਭਲਾਈ ਸਕੀਮ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤਾਂ, ਸ਼ਗੁਨ ਸਕੀਮ,ਵਿਧਵਾ ਪੈਂਸ਼ਨ ਆਦਿ ਸਕੀਮਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸਰਪੰਚ ਰਜਿੰਦਰ ਸਿੰਘ ਰਾਠੌਰ, ਸੁਰੇਸ਼ ਰਾਣਾ, ਵਾਸਦੇਵ, ਸੋਨੀਆ ਰਾਣੀ, ਹਰਭਜਨ ਸਿੰਘ, ਆਸ਼ਾ ਰਾਣੀ, ਪਰਮਜੀਤ ਕੌਰ, ਬਲਜੀਤ ਕੌਰ ਆਦਿ ਸ਼ਾਮਿਲ ਸਨ।
