ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੁਨੇਹਾ
Friday, Feb 08, 2019 - 04:25 AM (IST)
ਰੋਪੜ (ਤ੍ਰਿਪਾਠੀ, ਮਨੋਰੰਜਨ)—ਅੱਜ ਨੌਜਵਾਨ ਜਿੱਥੇ ਨਸ਼ਿਆਂ ਅਤੇ ਮਾਸਾਹਾਰੀ ਭੋਜਨ ਨੂੰ ਤਾਕਤ ਵਧਾਉਣ ਦਾ ਜ਼ਰੀਆ ਮੰਨ ਰਹੇ ਹਨ, ਉੱਥੇ ਬਾਡੀ ਬਿਲਡਿੰਗ ’ਚ ਮਿਸਟਰ ਲੁਧਿਆਣਾ ਅਤੇ ਪਾਵਰ ਲਿਫਟਿੰਗ ’ਚ ਮਿਸਟਰ ਪੰਜਾਬ ਦਾ ਖਿਤਾਬ ਹਾਸਿਲ ਕਰਨ ਵਾਲਾ ਰਾਕੇਸ਼ ਕੁਮਾਰ ਨਸ਼ੇ ਮੁਕਤ ਅਤੇ ਸ਼ੁੱਧ ਸ਼ਾਕਾਹਾਰੀ ਨੌਜਵਾਨ ਹੈ ਜੋ ਕਿ ਆਪਣੇ ਮਨੋਬਲ ’ਤੇ ਯਕੀਨ ਕਰਦਾ ਹੈ ਅਤੇ ਅੱਜ-ਕਲ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ। ਗਿਨਿਜ਼ ਬੁੱਕ ’ਚ ਨਾਮ ਦਰਜ ਕਰਵਾਉਣ ਵਾਲੇ ਰਾਕੇਸ਼ ਕੁਮਾਰ ਨੇ ਕਿਹਾ ਕਿ ਉਸਨੇ ਕਦੇ ਵੀ ਅਲਕੋਹਲ ਜਾਂ ਮਾਸਾਹਾਰੀ ਭੋਜਨ ਦਾ ਸੇਵਨ ਨਹੀਂ ਕੀਤਾ ਹੈ। ਰਾਕੇਸ਼ ਨੇ ਦੱਸਿਆ ਕਿ ਉਹ ਇਟਲੀ, ਲੰਡਨ ਅਤੇ ਅਮਰੀਕਾ ਆਦਿ ਦੇਸ਼ਾਂ ’ਚ ਵੀ ਅਪਣੀ ਪ੍ਰਤਿਭਾ ਦਿਖਾ ਚੁੱਕੇ ਹਨ। ਹੁਣ ਤਕ ਰਾਕੇਸ਼ ਨੇ ਲਗਭਗ 28 ਵਰਲਡ ਰਿਕਾਰਡ ਦਰਜ ਕਰਵਾਏ ਹਨ। ਰਾਕੇਸ਼ ਨੇ ਸਿਵਲ ਸਰਜਨ ਦਫਤਰ ਵਿਖੇ ਪੰਜਾਬ ਦੀ ਨੌਜਵਾਨ ਪੀਡ਼ੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਵਾਨੀ ਨੂੰ ਬਚਾ ਕੇ ਸਹੀ ਮੁਕਾਮ ਨੂੰ ਹਾਸਿਲ ਕਰਕੇ ਸਮਾਜ ਅਤੇ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾਉਣ। ਇਸ ਮੌਕੇ ਰਾਮ ਸਿੰਘ, ਰਣਬੀਰ ਬੱਬਰ, ਮੰਗ ਗੁਰਪ੍ਰਸ਼ਾਦ, ਹਰਜੋਧ ਸਿੰਘ, ਸੁਖਵਿੰਦਰ ਕੁਮਾਰ, ਦੀਪਕ ਵਰਮਾ, ਜਸਵੰਤ ਰਾਏ ਆਦਿ ਹਾਜ਼ਰ ਸਨ।
