ਖਾਲਸਾ ਸਕੂਲ ਦੇ ਸਮਾਗਮ ਸਬੰਧੀ ਹੋਈ ਮੀਟਿੰਗ

01/20/2019 11:48:38 AM

ਰੋਪੜ (ਛਿੰਜੀ ਲਡ਼ੋਆ)-ਖਾਲਸਾ ਪਬਲਿਕ ਸਕੂਲ ਔਡ਼ ਦੀ ਮੈਨੇਜਮੈਂਟ ਕਮੇਟੀ ਅਤੇ ਸਟਾਫ ਦੀ ਮੀਟਿੰਗ ਕੀਤੀ ਗਈ। ਮੈਨੇਜਿੰਗ ਡਾਇਰੈਕਟਰ ਨਛੱਤਰ ਸਿੰਘ ਅਤੇ ਪ੍ਰਿੰ. ਰਣਜੀਤ ਕੌਰ ਤੂਰ ਨੇ ਦੱਸਿਆ ਕਿ ਇਹ ਮੀਟਿੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਅਤੇ ਸਕੂਲ ਦੇ ਸਥਾਪਨਾ ਦਿਵਸ ਮਨਾਉਣ ਸਬੰਧੀ ਕੀਤੀ ਗਈ ਹੈ ਜੋ 27 ਜਨਵਰੀ ਨੂੰ ਸਕੂਲ ਵਿਚ ਹੀ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ। ਇਸ ਦਿਨ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਧਾਰਮਕ ਦੀਵਾਨ ਸਜੇਗਾ ਜਿਸ ਵਿਚ ਕਈ ਰਾਗੀ, ਢਾਡੀ ਅਤੇ ਬੱਚੇ ਕੀਰਤਨ ਕਰਨਗੇ ਅਤੇ ਬੱਚਿਆਂ ਨੂੰ ਇਨਾਮ ਵੰਡੇ ਜਾਣਗੇ । ਇਸ ਸਮਾਗਮ ਵਿਚ ਬਾਬਾ ਜਗਤਾਰ ਸਿੰਘ ਜੀ ਪਨਿਆਲੀ ਵਾਲੇ ਵਿਸ਼ੇਸ਼ ਤੌਰ ’ਤੇ ਪੁੱਜਣਗੇ। ਇਸ ਮੌਕੇ ਉਨ੍ਹਾਂ ਨਾਲ ਬਲਜੀਤ ਕੌਰ, ਸਾਰਿਕਾ ਸ਼ਰਮਾ, ਕਮਲਜੀਤ ਕੌਰ, ਸਲਿੰਦਰਜੀਤ ਕੌਰ, ਮਨਦੀਪ ਕੌਰ, ਸੁਨੀਤਾ ਸੁੰਮਨ ਆਦਿ ਵੀ ਹਾਜ਼ਰ ਸਨ।

Related News