ਖੰਨਾ ''ਚ ਮੀਂਹ ਨੇ ਢਾਹਿਆ ਕਹਿਰ, ਗਰੀਬ ਪਰਿਵਾਰ ਨੇ ਰਾਤ ਵੇਲੇ ਭੱਜ ਕੇ ਬਚਾਈ ਜਾਨ

Monday, Jul 10, 2023 - 05:03 PM (IST)

ਖੰਨਾ ''ਚ ਮੀਂਹ ਨੇ ਢਾਹਿਆ ਕਹਿਰ, ਗਰੀਬ ਪਰਿਵਾਰ ਨੇ ਰਾਤ ਵੇਲੇ ਭੱਜ ਕੇ ਬਚਾਈ ਜਾਨ

ਖੰਨਾ (ਵਿਪਨ) : ਖੰਨਾ 'ਚ ਪੈ ਰਿਹਾ ਮੀਂਹ ਉਸ ਵੇਲੇ ਗਰੀਬ ਪਰਿਵਾਰ ਲਈ ਕਹਿਰ ਬਣ ਗਿਆ, ਜਦੋਂ ਉੁਨ੍ਹਾਂ ਦੇ ਘਰ ਦੀ ਛੱਤ ਮੀਂਹ ਕਾਰਨ ਡਿੱਗ ਗਈ ਅਤੇ ਸਾਰੇ ਪਰਿਵਾਰ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਜਾਣਕਾਰੀ ਮੁਤਾਬਕ ਖੰਨਾ ਖੁਰਦ 'ਚ ਇਕ ਬਜ਼ੁਰਗ ਜੋੜਾ ਆਪਣੇ ਪੋਤੇ-ਪਤੀ ਨਾਲ ਇਕ ਕੱਚੇ ਘਰ 'ਚ ਰਹਿ ਰਿਹਾ ਹੈ। ਇੱਥੇ ਭਾਰੀ ਮੀਂਹ ਪੈਣ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਅਚਾਨਕ ਡਿੱਗ ਗਈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸਿਰ ਵੱਢੀ ਲਾਸ਼ ਦੀ ਗੁੱਥੀ ਸੁਲਝੀ, ਸੀਰੀਅਲ ਕਿਲਰ ਨੇ ਪਤਨੀ ਨਾਲ ਮਿਰ ਰਚੀ ਸੀ ਖ਼ੌਫ਼ਨਾਕ ਸਾਜ਼ਿਸ਼

ਇਸ ਕਾਰਨ ਬਜ਼ੁਰਗ ਜੋੜੇ ਨੇ ਆਪਣੇ ਪੋਤੇ-ਪੋਤੀ ਨਾਲ ਭੱਜ ਕੇ ਜਾਨ ਬਚਾਈ। ਹੁਣ ਇਹ ਪਰਿਵਾਰ ਬਿਨਾਂ ਛੱਤ ਤੋਂ ਹੈ ਅਤੇ ਬਾਰਸ਼ 'ਚ ਉਨ੍ਹਾਂ ਦੀ ਹਾਲਤ ਕਾਫੀ ਖ਼ਰਾਬ ਹੋ ਗਈ ਹੈ। ਬਜ਼ੁਰਗ ਜੋੜੇ ਦੇ ਨੂੰਹ-ਪੁੱਤ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਬਜ਼ੁਰਗ ਜੋੜਾ ਆਪਣੇ ਪੋਤੇ-ਪੋਤੀ ਨਾਲ ਤਰਸਯੋਗ ਜ਼ਿੰਦਗੀ ਜੀਅ ਰਿਹਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਮੀਂਹ ਨੇ ਤੋੜਿਆ ਪਿਛਲੇ 8 ਸਾਲਾਂ ਦਾ ਰਿਕਾਰਡ, ਜਲ-ਥਲ ਹੋਇਆ ਪੂਰਾ ਸ਼ਹਿਰ

ਬਜ਼ੁਰਗ ਪਾਲ ਕੌਰ ਅਤੇ ਕੁਲਵੰਤ ਕੌਰ ਨੇ ਦੱਸਿਆ ਕਿ ਰਾਤ ਵੇਲੇ ਅਚਾਨਕ ਛੱਤ ਡਿੱਗ ਗਈ ਤਾਂ ਉਨ੍ਹਾਂ ਨੇ ਭੱਜ ਕੇ ਜਾਨ ਬਚਾਈ। ਉਨ੍ਹਾਂ ਦੀ ਗੁਆਂਢਣ ਰਣਜੀਤ ਕੌਰ ਨੇ ਦੱਸਿਆ ਕਿ ਪਰਿਵਾਰ ਦੀ ਹਾਲਤ ਤਰਸਯੋਗ ਹੈ ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News