ਪੰਜਾਬ 'ਚ ਵੱਡੀ ਵਾਰਦਾਤ: ਪਿਸਤੌਲ ਦੀ ਨੋਕ ’ਤੇ ਲੁੱਟੇ 9.89 ਲੱਖ ਰੁਪਏ

Wednesday, Sep 13, 2023 - 10:16 AM (IST)

ਪੰਜਾਬ 'ਚ ਵੱਡੀ ਵਾਰਦਾਤ: ਪਿਸਤੌਲ ਦੀ ਨੋਕ ’ਤੇ ਲੁੱਟੇ 9.89 ਲੱਖ ਰੁਪਏ

ਅੰਮ੍ਰਿਤਸਰ (ਸੰਜੀਵ) : ਪਿਸਤੌਲ ਦੀ ਨੋਕ ’ਤੇ ਲੁਟੇਰਿਆਂ ਵੱਲੋਂ ਲੱਖਾਂ ਰੁਪਏ ਵਾਲਾ ਬੈਗ ਖੋਹ ਕੇ ਫ਼ਰਾਰ ਹੋਣ ਦੇ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਦੀਪ ਕੰਪਲੈਕਸ ਸਥਿਤ ਇਨਫੋ ਸਿਸਟਮ ਲਿਮਟਿਡ ਵਿਚ 2012 ਤੋਂ ਕੰਮ ਕਰਦਾ ਹੈ, ਉਹ ਨਕਦੀ ਇਕੱਠੀ ਕਰ ਕੇ ਬੈਂਕ ਵਿਚ ਜਮ੍ਹਾ ਕਰਵਾਉਂਦਾ ਹੈ। ਬੀਤੀ ਸਵੇਰੇ ਕਰੀਬ 10 ਵਜੇ ਉਹ ਆਪਣੀ ਐਕਟਿਵਾ ’ਤੇ ਕਰੀਬ 9.89 ਲੱਖ ਰੁਪਏ ਦੀ ਨਕਦੀ ਲੈ ਕੇ ਮਜੀਠਾ ਰੋਡ ਸਥਿਤ ਬੈਂਕ ਵਿਚ ਜਮਾਂ ਕਰਵਾਉਣ ਲਈ ਜੋਸ਼ੀ ਕਾਲੋਨੀ ਵੱਲ ਜਾ ਰਿਹਾ ਸੀ।

ਇਹ ਵੀ ਪੜ੍ਹੋ :  ਅੱਜ ਤੋਂ 3 ਦਿਨਾ ਪੰਜਾਬ ਦੌਰੇ 'ਤੇ ਕੇਜਰੀਵਾਲ, ਪੰਜਾਬੀਆਂ ਨੂੰ ਮਿਲਣ ਜਾ ਰਿਹੈ ਇਕ ਹੋਰ ਵੱਡਾ ਤੋਹਫ਼ਾ

ਰਸਤੇ ਵਿਚ ਪਿੱਛੋਂ ਆ ਰਹੇ ਇਕ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਪਹਿਲਾਂ ਟੱਕਰ ਮਾਰ ਦਿੱਤੀ, ਜਿਵੇਂ ਹੀ ਉਹ ਸੜਕ ’ਤੇ ਡਿੱਗਿਆ ਅਤੇ ਆਪਣਾ ਬੈਗ ਚੁੱਕ ਕੇ ਸੈਲੂਨ ਵੱਲ ਭੱਜਣ ਲੱਗਾ ਤਾਂ ਉਨ੍ਹਾਂ ਵਿੱਚੋਂ ਇਕ ਨੇ ਉਸ ਦੇ ਹੈਲਮੇਟ ਨੂੰ ਰਿਵਾਲਵਰ ਦਾ ਬੱਟ ਮਾਰਿਆ, ਜੋ ਉਸ ਦੀ ਅੱਖ ’ਤੇ ਲੱਗਾ। ਇਸ ਤੋਂ ਬਾਅਦ ਲੁਟੇਰੇ ਉਸ ਦੇ ਹੱਥੋਂ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 5 ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harnek Seechewal

Content Editor

Related News