ਪੰਜਾਬ ’ਚ ਵੱਡੀ ਵਾਰਦਾਤ, ਪਰਿਵਾਰ ਦੇ ਸਿਰ ’ਤੇ ਪਿਸਤੌਲ ਤਾਣ ਕੇ 28 ਲੱਖ ਦੀ ਲੁੱਟ

Monday, Feb 05, 2024 - 06:34 PM (IST)

ਪੰਜਾਬ ’ਚ ਵੱਡੀ ਵਾਰਦਾਤ, ਪਰਿਵਾਰ ਦੇ ਸਿਰ ’ਤੇ ਪਿਸਤੌਲ ਤਾਣ ਕੇ 28 ਲੱਖ ਦੀ ਲੁੱਟ

ਸਮਾਣਾ (ਦਰਦ) : ਬੀਤੀ ਰਾਤ 3 ਨਕਾਬਪੋਸ਼ ਲੁਟੇਰਿਆਂ ਨੇ ਪਿੰਡ ਬਰਾਸ ਰੋਡ ’ਤੇ ਸਥਿਤ ਘੱਗਾ ਵਿਖੇ ਇਕ ਘਰ ’ਚ ਦਾਖਲ ਹੋ ਕੇ ਪਿਸਤੌਲ ਦੀ ਨੋਕ ’ਤੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਕੇ 28 ਲੱਖ ਰੁਪਏ ਦੀ ਨਕਦੀ ਲੁੱਟ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘੱਗਾ ਪੁਲਸ ਨੇ ਘਟਨਾ ਵਾਲੀ ਥਾਂ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਘਟਨਾ ਦੇ ਰੋਸ ਵਜੋਂ ਘੱਗਾ ਵਾਸੀਆਂ ਨੇ ਐਤਵਾਰ ਨੂੰ ਘੱਗਾ ਦੇ ਸਾਰੇ ਬਾਜ਼ਾਰ ਮੁਕੰਮਲ ਬੰਦ ਰੱਖੇ। ਫੋਰੈਂਸਿਕ ਤੇ ਡਾਗ ਸਕੂਐਡ ਦੀਆਂ ਟੀਮਾਂ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਮੁਲਜ਼ਮਾਂ ਵੱਲੋਂ ਛੱਡੇ ਗਏ ਨਿਸ਼ਾਨਾਂ ਦੀ ਜਾਂਚ ਕੀਤੀ। ਘਟਨਾ ਨੂੰ ਲੈ ਕੇ ਇਲਾਕੇ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਕਿਰਨ ਬੇਦੀ ਨੂੰ ਪੰਜਾਬ ਦੀ ਗਵਰਨਰ ਲਗਾਏ ਜਾਣ ਦੀ ਜਾਣੋ ਕੀ ਹੈ ਸੱਚਾਈ

ਮਕਾਨ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਬਰਾਸ ਰੋਡ ’ਤੇ ਸਥਿਤ ਉਸ ਦੀ ਕਰਿਆਨੇ ਦੀ ਦੁਕਾਨ ਦੇ ਉੱਪਰ ਹੀ ਉਸ ਦਾ ਘਰ ਹੈ। ਹਸਪਤਾਲ ’ਚ ਇਲਾਜ ਅਧੀਨ ਆਪਣੇ ਭਤੀਜੇ ਦੇ ਇਲਾਜ ਲਈ ਕਰੀਬ 28 ਲੱਖ ਰੁਪਏ ਜਮਾ ਕਰਕੇ ਉਸ ਨੇ ਘਰ ’ਚ ਰੱਖੇ ਹੋਏ ਸੀ। ਸ਼ਨੀਵਾਰ ਰਾਤ 9 ਵਜੇ ਦੁਕਾਨ ਬੰਦ ਕਰਕੇ ਖਾਣਾ ਖਾ ਕੇ ਉਹ ਸੌਂ ਗਏ। ਰਾਤ ਕਰੀਬ 2 ਵਜੇ ਬਾਥਰੂਮ ਦੀ ਖਿੜਕੀ ਰਾਹੀਂ ਘਰ ’ਚ ਦਾਖਲ ਹੋਏ 3 ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲਾਂ ਦੀ ਨੋਕ ’ਤੇ ਉਨ੍ਹਾਂ ਨੂੰ ਬੰਨ੍ਹ ਕੇ ਮੋਬਾਇਲ ਖੋਹ ਲਏ ਅਤੇ ਅਲਮਾਰੀ ’ਚ ਰੱਖੇ 28 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਉਸ ਨੇ ਅੱਗੇ ਦੱਸਿਆ ਕਿ ਉਸ ਦਾ ਭਤੀਜਾ ਸੈਕਟਰ 32 ਦੇ ਹਸਪਤਾਲ ’ਚ ਇਲਾਜ ਅਧੀਨ ਹੈ, ਜਿਸ ਨੂੰ ਐਤਵਾਰ ਨੂੰ ਦਿੱਲੀ ਇਲਾਜ ਲਈ ਲੈ ਕੇ ਜਾਣਾ ਸੀ।

ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਣ ਵਾਲੇ ਇੰਸਪੈਕਟਰ ’ਤੇ ਵੱਡੀ ਕਾਰਵਾਈ

ਘੱਗਾ ਪੁਲਸ ਮੁਖੀ ਦਰਸ਼ਨ ਸਿੰਘ ਨੇ ਵਾਰਦਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੰਜੀਵ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ ਮਾਮਲਾ ਦਰਜ ਕਰਕੇ ਆਪਣੀ ਜਾਂਚ ਪੜਤਾਲ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਖੋਹੇ ਮੋਬਾਇਲ ਸਟੇਡੀਅਮ ’ਚੋਂ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ : ਸਮੀਰ ਕਟਾਰੀਆ ਕਤਲ ਕਾਂਡ ਦੇ ਮੁਲਜ਼ਮ ਦਾ ਪਟਿਆਲਾ ’ਚ ਐਨਕਾਊਂਟਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


author

Gurminder Singh

Content Editor

Related News