ਤਰਨਤਾਰਨ : ਪਿਸਤੌਲ ਦੇ ਦਮ 'ਤੇ ਅਣਪਛਾਤੇ ਵਿਅਕਤੀ ਕਾਰ ਤੇ ਜ਼ਰੂਰੀ ਸਮਾਨ ਲੈ ਕੇ ਫਰਾਰ

10/17/2019 1:55:01 AM

ਤਰਨਤਾਰਨ,(ਰਮਨ):  ਅੰਮ੍ਰਿਤਸਰ ਰਣਜੀਤ ਐਵੀਨਿਊ 'ਚ ਇਕ ਹੋਲਸੇਲ ਦਵਾਈ ਵਿਕਰੇਤਾ ਦੇ ਬੇਟੇ ਨੂੰ ਗੰਨ ਪੁਆਇੰਟ 'ਤੇ ਦੋ ਵਿਅਕਤੀਆਂ ਵਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਅਗਵਾ ਕੀਤੇ ਗਏ 24 ਸਾਲ ਦੇ ਨੌਜਵਾਨ ਨੂੰ ਤਰਨਤਾਰਨ ਦੇ ਨੈਸ਼ਨਲ ਹਾਈਵੇ 'ਤੇ ਸਥਿਤ ਇਕ ਪੈਟਰੋਲ ਪੰਪ ਨੇੜੇ ਸੁੱਟ ਕੇ ਉਸ ਦੀ ਕਾਰ ਤੇ ਹੋਰ ਜ਼ਰੂਰੀ ਸਮਾਨ ਖੋਹ ਅਣਪਛਾਤੇ ਵਿਅਕਤੀ ਫਰਾਰ ਹੋ ਗਏ, ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਣਵ ਚੋਪੜਾ ਪੁੱਤਰ ਸੰਜੀਵ ਚੋਪੜਾ ਜੋ ਅੰਮ੍ਰਿਤਸਰ ਕੱਟਰਾ ਸ਼ੇਰ ਸਿੰਘ ਦਵਾਈ ਮਾਰਕਿਟ 'ਚ ਹੋਲਸੇਲ ਦਵਾਈਆਂ ਦਾ ਕਾਰੋਬਾਰ ਕਰਦਾ ਹੈ ਨੇ ਦੱਸਿਆ ਕਿ 9.45 ਵਜੇ ਉਹ ਰਣਜੀਤ ਐਵੀਨਿਊ ਬੀ ਬਲਾਕ ਮਾਰਕਿਟ 'ਚ ਕਿਸੇ ਕੰਮ ਲਈ ਗਿਆ ਸੀ। ਇਸ ਦੌਰਾਨ 2 ਨੌਜਵਾਨ ਵਿਅਕਤੀਆਂ ਨੇ ਉਸ ਨੂੰ ਜ਼ਬਰਦਸਤੀ ਉਸ ਦੀ ਗੱਡੀ 'ਚ ਬੈਠਾ ਲਿਆ। ਪ੍ਰਣਵ ਨੇ ਦੱਸਿਆ ਕਿ ਉਕਤ ਦੋਵਾਂ 'ਚੋਂ ਇਕ ਵਿਅਕਤੀ ਕੋਲ ਪਿਸਤੌਲ ਮੌਜੂਦ ਸੀ, ਜਿਸ ਨੇ ਉਸ ਨੂੰ ਮਾਰ ਦੇਣ ਦੀ ਧਮਕੀ ਦਿੰਦੇ ਹੋਏ ਗੱਡੀ 'ਚ ਬਿਠਾ ਕੇ ਤਰਨਤਾਰਨ ਵੱਲ ਨਿਕਲ ਗਏ, ਜਿਥੇ ਉਨ੍ਹਾਂ ਨੇ ਇਕਾਂਤ ਜਗ੍ਹਾ ਦੇਖਦੇ ਹੋਏ ਨੈਸ਼ਨਲ ਹਾਈਵੇ 54 'ਤੇ ਪੈਟਰੋਲ ਪੰਪ ਕੋਲ ਉਸ ਨੂੰ ਸੁੱਟ ਦਿੱਤਾ ਤੇ ਫਰਾਰ ਹੋ ਗਏ। ਇਸ ਬਾਰੇ ਦੇਰ ਰਾਤ ਐਸ. ਐਸ. ਪੀ. ਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਦੇਰ ਰਾਤ ਥਾਣਾ ਸਰਹਾਲੀ ਸਦਰ ਸਿਟੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕਾਰਵਾਈ ਸ਼ੁਰੂ ਕੀਤੀ ਗਈ।


Related News