ਚੋਰਾਂ ਨੇ ਗੁਰੂਘਰ ਦੀ ਗੋਲਕ ਨੂੰ ਬਣਾਇਆ ਨਿਸ਼ਾਨਾ, ਉਡਾਈ ਨਕਦੀ (ਵੀਡੀਓ)
Sunday, Jul 22, 2018 - 06:39 PM (IST)
ਜਲੰਧਰ (ਸੋਨੂੰ)— ਜਲੰਧਰ ਦੀ ਫਰੈਂਡਸ ਕਾਲੋਨੀ 'ਚ ਸਥਿਤ ਰੈਡੀਸਨ ਇਨਕਲੇਵ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ 'ਚ ਚੋਰਾਂ ਨੇ ਗੋਲਕ ਤੋੜ ਕੇ ਹਜ਼ਾਰਾਂ ਦਾ ਚੜ੍ਹਾਵਾ ਚੋਰੀ ਕਰ ਲਿਆ। ਚੋਰਾਂ ਵੱਲੋਂ ਕੀਤੀ ਗਈ ਚੋਰੀ ਦੀ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ।
ਫੁਟੇਜ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਦੋ ਚੋਰ ਦੱਬੇ ਪੈਰੀਂ ਗੁਰਦੁਆਰਾ ਸਾਹਿਬ 'ਚ ਦਾਖਲ ਹੁੰਦੇ ਹਨ ਅਤੇ ਕਿਸ ਤਰ੍ਹਾਂ ਗੋਲਕ ਨੂੰ ਤੋੜ ਕੇ ਉਸ 'ਚੋਂ ਨਕਦੀ ਲੁੱਟ ਲੈਂਦੇ ਹਨ।
ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਦੀ ਜਾਂਚ ਕਰਕੇ ਛੇਤੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਗੋਲਕ 'ਚੋਂ ਚੋਰੀ ਹੋਈ ਰਕਮ 60-70 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ।