ਘੜੀਆਂ ਦੇ ਸ਼ੋਅਰੂਮ ''ਚੋਂ ਚੋਰੀ ਕਰਨ ਵਾਲੇ ਗਿਰੋਹ ''ਚ ਸ਼ਾਮਲ ਸਨ 9 ਮੈਂਬਰ
Monday, Jan 22, 2018 - 12:50 PM (IST)

ਫਗਵਾੜਾ (ਹਰਜੋਤ)— ਸ਼ਨੀਵਾਰ ਇਥੇ ਬੰਗਾ ਰੋਡ 'ਤੇ ਸਥਿਤ ਘੜੀਆਂ ਦੇ ਸ਼ੋਅਰੂਮ 'ਚੋਂ 20 ਲੱਖ ਰੁਪਏ ਦੀਆਂ ਘੜੀਆਂ ਦੀ ਚੋਰੀ ਹੋਣ ਦਾ ਮਾਮਲਾ ਪੁਲਸ ਲਈ ਸਿਰਦਰਦੀ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪੁਲਸ ਅਧਿਕਾਰੀ ਇਸ ਲੁੱਟ ਦੇ ਮਾਮਲੇ ਨੂੰ ਸੁਲਝਾਉਣ ਲਈ ਪੂਰੀ ਤਰ੍ਹਾਂ ਸਰਗਰਮ ਤਾਂ ਨਜ਼ਰ ਆ ਰਹੇ ਹਨ ਪਰ ਅਜੇ ਤਕ ਪੁਲਸ ਨੂੰ ਕੋਈ ਖਾਸ ਪ੍ਰਾਪਤੀ ਹੋਈ ਨਜ਼ਰ ਨਹੀਂ ਲੱਗ ਰਹੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਆਲੇ-ਦੁਆਲੇ ਦੇ ਬਾਜ਼ਾਰਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਫਟੇਜ ਚੈੱਕ ਕਰ ਰਹੀ ਹੈ। ਹੁਣ ਤਕ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਚੋਰੀ ਦੇ ਮਾਮਲੇ 'ਚ ਚੋਰਾਂ ਦੀ ਕਰੀਬ 9 ਮੈਂਬਰੀ ਟੀਮ ਸੀ ਅਤੇ ਘਟਨਾ ਤੋਂ ਪਹਿਲਾਂ ਚੋਰ ਬਾਜ਼ਾਰਾਂ 'ਚ ਆਲੇ ਦੁਆਲੇ ਘੁੰਮ ਰਹੇ ਸਨ ਅਤੇ ਮੌਕਾ ਮਿਲਣ 'ਤੇ ਤਰਪਾਲ ਟੰਗ ਕੇ ਅੰਦਰ ਵੜ ਗਏ, ਜਦਕਿ ਬਾਕੀ ਬਾਹਰ ਰਹੇ। ਪੁਲਸ ਸੂਤਰਾਂ ਅਨੁਸਾਰ ਬੀਤੇ ਦਿਨ ਐਤਵਾਰ ਹੋਣ ਕਾਰਨ ਕਈ ਥਾਵਾਂ ਤੋਂ ਜਾਂਚ ਨਹੀਂ ਹੋ ਸਕੀ, ਹੁਣ ਪੁਲਸ ਦੀ ਟੀਮ ਸੋਮਵਾਰ ਨੂੰ ਜਾਂਚ ਨੂੰ ਅੱਗੇ ਵਧਾਏਗੀ।