ਜਲੰਧਰ ’ਚ ਗੰਨ ਪੁਆਇੰਟ ’ਤੇ ਲੁੱਟ, ਆਟੋ ਚਾਲਕ ਤੇ ਖੋਖੇ ਵਾਲੇ ਨੂੰ ਬਣਾਇਆ ਨਿਸ਼ਾਨਾ
Thursday, Jan 05, 2023 - 10:52 PM (IST)
ਜਲੰਧਰ (ਮਹੇਸ਼) : ਸ਼ਹਿਰ ’ਚ ਗੰਨ ਪੁਆਇੰਟ ’ਤੇ ਲੁੱਟ-ਖੋਹ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ਚੌਕ ’ਚ ਬਾਈਕ ਸਵਾਰ ਲੁਟੇਰਿਆਂ ਵੱਲੋਂ ਇਕ ਆਟੋ ਚਾਲਕ ਅਤੇ ਇਕ ਖੋਖੇ ਵਾਲੇ ਨੂੰ ਸ਼ਿਕਾਰ ਬਣਾਇਆ ਗਿਆ ਹੈ। ਇਸ ਦੌਰਾਨ ਲੁਟੇਰਿਆਂ ਨੇ ਗੋਲ਼ੀਆਂ ਵੀ ਚਲਾਈਆਂ। ਫਾਇਰਿੰਗ ਤੋਂ ਬਾਅਦ ਲੁਟੇਰੇ ਬਾਈਕ ’ਤੇ ਮੌਕੇ ਤੋਂ ਫਰਾਰ ਹੋ ਗਏ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਲੁਟੇਰਿਆਂ ਵੱਲੋਂ ਚਲਾਈ ਗਈ ਗੋਲ਼ੀ ਦਾ ਖੋਲ ਬਰਾਮਦ ਕਰ ਲਿਆ ਹੈ ਤੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਜੰਗ ਵਿਚਾਲੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਨਾਲ 36 ਘੰਟੇ ਦੀ ਜੰਗਬੰਦੀ ਦਾ ਕੀਤਾ ਐਲਾਨ
'
ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਸਿਰਫ ਹਵਾਈ ਫਾਇਰ ਕਰ ਆਟੋ ਚਾਲਕ ਅਤੇ ਖੋਖੇ ਵਾਲੇ ਨੂੰ ਧਮਕੀ ਦਿੱਤੀ ਸੀ।