ਠੇਕੇ ਦੇ ਕਰਿੰਦੇ ਨੂੰ ਗੋਲੀ ਮਾਰ ਕੇ ਨਕਦੀ ਖੋਹੀ

Saturday, Aug 25, 2018 - 12:43 AM (IST)

ਠੇਕੇ ਦੇ ਕਰਿੰਦੇ ਨੂੰ ਗੋਲੀ ਮਾਰ ਕੇ ਨਕਦੀ ਖੋਹੀ

ਧੂਰੀ, (ਸੰਜੀਵ ਜੈਨ)-ਪਿੰਡ ਫਰਵਾਹੀ ਵਿਖੇ ਇਕ ਮੋਟਰਸਾਈਕਲ ’ਤੇ ਸਵਾਰ ਦੋ  ਲੁਟੇਰਿਆਂ ਨੇ ਸ਼ਰਾਬ ਦੇ ਠੇਕੇ ’ਤੇ ਕੰਮ ਕਰਨ ਵਾਲੇ ਕਰਿੰਦੇ ਨੂੰ ਗੋਲੀ ਮਾਰ ਕੇ ਨਕਦੀ ਖੋਹ ਲਈ। ਜਾਣਕਾਰੀ ਅਨੁਸਾਰ ਪਿੰਡ ਮੁਬਾਰਕਪੁਰ ਚੁੰਘਾ ਦਾ ਰਹਿਣ ਵਾਲਾ ਗੁਰਮੁੱਖ ਸਿੰਘ ਉਰਫ ਰਾਜੂ ਪੁੱਤਰ ਹਰੀ ਸਿੰਘ ਫਰਵਾਹੀ ਵਿਖੇ ਸ਼ਰਾਬ ਦੇ ਠੇਕੇ ’ਤੇ ਕੰਮ ਕਰਦਾ ਹੈ।  22 ਅਗਸਤ ਦੀ ਰਾਤ ਨੂੰ ਕਰੀਬ ਸਵਾ 9 ਵਜੇ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ  ਲੁਟੇਰੇ  ਗੋਲੀ ਮਾਰ ਕੇ ਉਸ ਕੋਲੋਂ 4-5 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਪੇਟ ’ਚ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਗੁਰਮੁੱਖ ਸਿੰਘ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਲਿਅਾਂਦਾ ਗਿਆ ਸੀ, ਜਿਥੋ ਉਸ ਨੂੰ ਮੁੱਢਲੀ ਸਹਾਇਤਾ ਦੇਣ  ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ  ਰੈਫਰ ਕਰ ਦਿੱਤਾ ਗਿਆ। ਪੁਲਸ ਨੇ  ਮਾਮਲਾ ਦਰਜ ਕਰ ਕੇ ਅਣਪਛਾਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News