ਫਤਿਹਗੜ੍ਹ ਸਾਹਿਬ ’ਚ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਚਲਾ ਲੁੱਟੇ 40 ਲੱਖ ਰੁਪਏ
Monday, May 29, 2023 - 06:35 PM (IST)
ਫਤਿਹਗੜ੍ਹ ਸਾਹਿਬ (ਜਗਦੇਵ) : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਜੀ.ਟੀ. ਰੋਡ ਸਰਹਿੰਦ ’ਤੇ ਪੈਂਦੇ ਪਿੰਡ ਮਾਜਰਾ ਦੇ ਨਜ਼ਦੀਕ ਭਾਰਤ ਪੈਟਰੋਲੀਅਮ ਕੰਪਨੀ ਵਲੋਂ ਖੁਦ ਦੇ ਚਲਾਏ ਜਾ ਰਹੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ ਨਕਾਬਪੋਸ਼ ਲੁਟੇਰਿਆਂ ਵੱਲੋਂ ਲਗਭਗ 40 ਲੱਖ ਰੁਪਏ ਦੀ ਲੁੱਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੈਟਰੋਲ ਪੰਪ ਦੇ ਮੁਲਾਜ਼ਮ ਹਰਮੀਤ ਸਿੰਘ ਨੇ ਦੱਸਿਆ ਕਿ ਉਹ ਪੰਪ ਤੋਂ ਕੈਸ਼ ਲੈ ਕੇ ਬੈਂਕ ਜਾ ਰਹੇ ਸੀ ਤਾਂ ਜਿਵੇਂ ਹੀ ਓਵਰਬਰਿੱਜ ਤੋਂ ਗੱਡੀ ਕੱਢਣ ਲੱਗੇ ਤਾਂ ਲੁਟੇਰਿਆਂ ਨੇ ਆਪਣੀ ਕਾਰ ਅੱਗੇ ਲਗਾ ਕੇ ਸਾਡੀ ਗੱਡੀ ਰੋਕ ਲਈ ਅਤੇ ਕਾਰ ਵਿਚੋਂ ਪਿਸਤੌਲ ਸਮੇਤ ਨਿਕਲੇ ਚਾਰ ਲੁਟੇਰਿਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਸਾਡੇ ਕੋਲੋਂ ਕੈਸ਼ ਖੋਹ ਕੇ ਫਰਾਰ ਹੋ ਗਏ। ਹਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਲਗਭਗ 40 ਲੱਖ ਰੁਪਏ ਕੈਸ਼ ਸੀ ਜਿਸਨੂੰ ਉਹ ਆਪਣੀ ਸਵਿਫਟ ਕਾਰ ਵਿਚ ਲੈ ਕੇ ਸਰਹਿੰਦ ਦੇ ਐੱਸ. ਬੀ. ਆਈ. ਬੈਂਕ ਵਿਚ ਜਮ੍ਹਾਂ ਕਰਵਾਉਣ ਜਾ ਰਹੇ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ
ਉਥੇ ਹੀ ਮੌਕੇ ’ਤੇ ਪੁੱਜੇ ਐੱਸ. ਐੱਸ. ਪੀ. ਫਤਿਹਗੜ੍ਹ ਸਾਹਿਬ ਡਾਕਟਰ ਰਵਜੋਤ ਗਰੇਵਾਲ ਨੇ ਦੱਸਿਆ ਕਿ ਪੰਪ ਦੇ ਤਿੰਨ ਮੁਲਾਜ਼ਮ ਸਵਿਫਟ ਕਾਰ ਵਿਚ ਸਵਾਰ ਹੋ ਕੇ ਬੈਂਕ ਵਿਚ ਕੈਸ਼ ਜਮ੍ਹਾਂ ਕਰਵਾਉਣ ਲਈ ਨਿਕਲੇ ਸੀ ਜਿਨ੍ਹਾਂ ਤੋਂ ਚਾਰ ਲੁਟੇਰੇ ਕਰੀਬ 40 ਲੱਖ ਰੁਪਏ ਲੁੱਟ ਕੇ ਲੈ ਗਏ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਸ ਵੱਲੋਂ ਸਪੈਸ਼ਲ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਇਸ ਮਾਮਲੇ ਨੂੰ ਟ੍ਰੇਸ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : 12 ਸਾਲਾ ਬੱਚੀ ਬਣੀ ਮਾਂ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani