ਜਲੰਧਰ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਡਰਾਈਵਰ ਨੂੰ ਬੰਧਕ ਬਣਾ ਕੇ ਲੁੱਟੀ ਬਲੈਰੋ ਮੈਕਸ ਗੱਡੀ

09/30/2022 2:58:08 PM

ਜਲੰਧਰ (ਵਰੁਣ)— ਜਲੰਧਰ ਦੇ ਹਰਿਦਆਲ ਨਗਰ ’ਚ ਕਰੀਬ 4 ਲੁਟੇਰਿਆਂ ਵੱਲੋਂ ਬਲੈਰੋ ਮੈਕਸ ਗੱਡੀ ਲੁੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਗੱਡੀ ਦੇ ਡਰਾਈਵਰ ਨੂੰ ਬੰਧਕ ਵੀ ਬਣਾਇਆ ਜਦਕਿ ਗੱਡੀ ’ਚ ਰੱਖੇ 95 ਹਜ਼ਾਰ ਰੁਪਏ, 3 ਮੋਬਾਇਲ ਅਤੇ ਡਰਾਈਵਰ ਦਾ ਪਰਸ ਵੀ ਲੁੱਟ ਕੇ ਲੈ ਗਏ। 

62 ਸਾਲਾ ਪ੍ਰੇਮ ਜੀਤ ਵਾਸੀ ਹਰਦਿਆਲ ਨਗਰ ਨੇ ਦੱਸਿਆ ਕਿ ਉਹ ਬੀਤੀ ਰਾਤ 2 ਵਜੇ ਯਮੁਨਾ ਨਗਰ ’ਚ ਰਸ ਦਾ ਮਾਲ ਦੇ ਕੇ ਵਾਪਸ ਘਰ ਜਾ ਰਹੇ ਸਨ। ਜਿਵੇਂ ਹੀ ਉਹ ਹਰਦਿਆਲ ਨਗਰ ਮੋੜ ’ਤੇ ਪਹੁੰਚੇ ਤਾਂ ਪਿੱਛੇ ਤੋਂ ਲਾਲ ਰੰਗ ਦੀ ਗੱਡੀ ’ਚ ਸਵਾਰ ਇਕ ਵਿਅਕਤੀ ਨੇ ਉਨ੍ਹਾਂ ਦੀ ਬਲੈਰੋ ਗੱਡੀ ਦੇ ਸ਼ੀਸ਼ੇ ’ਤੇ ਤਲਵਾਰ ਮਾਰ ਕੇ ਗੱਡੀ ਰੁਕਵਾ ਲਈ। ਲਾਲ ਰੰਗ ਦੀ ਗੱਡੀ ’ਚੋਂ ਕਰੀਬ 4 ਵਿਅਕਤੀ ਉਤਰੇ, ਜਿਨ੍ਹਾਂ ਨੇ ਝੂਠੇ ਹਾਦਸੇ ਦਾ ਦੋਸ਼ ਲਗਾ ਕੇ ਉਨ੍ਹਾਂ ਦੀ ਪਿੱਠ ’ਤੇ ਤਲਵਾਰਾਂ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਹੀ ਗੱਡੀ ’ਚ ਬਿਠਾ ਕੇ ਲੰਮਾ ਪਿੰਡ ਲੈ ਗਏ। ਇਸ ਦੇ ਬਾਅਦ ਉਨ੍ਹਾਂ ਦੀ ਜੇਬ ’ਚੋਂ ਪਰਸ, 3 ਮੋਬਾਇਲ ਕੱਢ ਕੇ, ਬਲੈਰੋ ਗੱਡੀ ਲੈ ਕੇ ਫਰਾਰ ਹੋ ਗਏ। ਗੱਡੀ ’ਚ ਡਿਲਿਵਰੀ ਕੀਤੇ ਸਾਮਾਨ ਦੀ ਪੈਮੈਂਟ 95 ਹਜ਼ਾਰ ਰੁਪਏ ਵੀ ਸਨ, ਜੋ ਆਪਣੇ ਨਾਲ ਲੈ ਗਏ। 

ਇਹ ਵੀ ਪੜ੍ਹੋ: SHO ਦੇ ਸ਼ਾਤਿਰ ਦਿਮਾਗ ਦੇ ਜਲੰਧਰ 'ਚ ਚਰਚੇ, ਹੋਣਾ ਪਿਆ ਲਾਈਨ ਹਾਜ਼ਰ, ਜਾਣੋ ਪੂਰਾ ਮਾਮਲਾ

ਪ੍ਰੇਮ ਜੀਤ ਨੇ ਦੱਸਿਆ ਕਿ ਦੋਸ਼ੀਆਂ ਵ੍ਹਾਈਟ ਰੰਗ ਦਾ ਕੁਰਤਾ ਪਜਾਮਾ ਅਤੇ ਵ੍ਹਾਈਟ ਰੰਗ ਦੀ ਪੱਗੜੀ ਪਹਿਨ ਰੱਖੀ ਸੀ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪ੍ਰੇਮ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਥਾਣਾ ਨੰਬਰ-8 ਦੀ ਪੁਲਸ ਅਤੇ ਸੀ. ਆਈ. ਏ. ਸਟਾਫ਼ ਦੀ ਪੁਲਸ ਮਾਮਲੇ ਦੀ ਜਾਂਚ ’ਚ ਜੁਟੀ ਹੈ। 

ਇਹ ਵੀ ਪੜ੍ਹੋ: ਪੰਜਾਬ ਰੋਡਵੇਜ਼ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਮੁਲਾਜ਼ਮਾਂ ਨੇ ਵਜਾਇਆ ਸੰਘਰਸ਼ ਦਾ ਬਿਗੁਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News