ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਘਰ ਦੇ ਬਾਹਰ ਔਰਤ ਦੀਆ ਵਾਲੀਆਂ ਝਪਟੀਆਂ

Sunday, Aug 11, 2024 - 10:30 PM (IST)

ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਘਰ ਦੇ ਬਾਹਰ ਔਰਤ ਦੀਆ ਵਾਲੀਆਂ ਝਪਟੀਆਂ

ਕੋਟਫ਼ਤੂਹੀ, (ਬਹਾਦਰ ਖਾਨ )- ਸਥਾਨਕ ਸ਼ਰਮਾ ਰੋਡ 'ਤੇ ਦੇਰ ਸ਼ਾਮ ਇਕ ਔਰਤ ਦੀਆਂ ਉਸ ਦੇ ਘਰ ਦੇ ਬਾਹਰ ਹੀ ਦੋ ਅਣਪਛਾਤੇ ਮੋਟਰ ਸਾਈਕਲ ਸਵਾਰ ਲੁਟੇਰਿਆਂ ਵੱਲੋਂ ਸੋਨੇ ਦੀਆ ਵਾਲੀਆਂ ਝੱਪਟ ਕੇ ਫ਼ਰਾਰ ਹੋਣ ਦਾ ਸਮਾਚਾਰ ਮਿਲਿਆ ਹੈ। 

ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਕੌਰ ਪਤਨੀ ਸਵ. ਧਰਮਪਾਲ, ਪਿੰਡ ਕੋਟ ਫਤੂਹੀ ਵਿਚੋਂ ਤੀਆਂ ਦਾ ਤਿਉਹਾਰ ਵੇਖ ਕੇ ਆਪਣੀਆਂ 2 ਪੋਤਰੀਆਂ ਤੇ ਇਕ ਹੋਰ ਗੁਆਂਢੀਆਂ ਦੀ ਲੜਕੀ ਨਾਲ ਘਰ ਵੱਲ ਨੂੰ ਪੈਦਲ ਵਾਪਸ ਆ ਰਹੀਆ ਸਨ।

PunjabKesari

ਜਦੋਂ ਉਹ ਪਿੰਡ ਦੇ ਡਾ. ਸ਼ਰਮਾ ਰੋਡ ਤੋਂ ਦੋ ਕੁ ਸੌ ਫੁੱਟ ਦੀ ਦੂਰੀ ਉੱਪਰ ਆਪਣੇ ਘਰ ਦੇ ਬਿਲਕੁਲ ਦਰਵਾਜ਼ੇ ਅੱਗੇ ਪਹੁੰਚੀਆਂ ਤਾਂ ਪਿੱਛੋਂ ਮੋਟਰ ਸਾਈਕਲ ਸਵਾਰ ਦੋ ਨੌਜਵਾਨ ਜਿਨ੍ਹਾਂ ਵਿੱਚੋਂ ਮੋਟਰ ਸਾਈਕਲ ਚਾਲਕ ਨੇ ਮੂੰਹ ਕੱਪੜੇ ਨਾਲ ਢਕਿਆ ਹੋਇਆ ਸੀ ਤੇ ਪਿਛਲੇ ਨੌਜਵਾਨ ਨੇ ਹੈਲਮਟ ਪਹਿਨਿਆ ਹੋਇਆ ਸੀ ਤੇ ਉੱਪਰ ਪੀਲੇ ਰੰਗ ਦਾ ਪਰਨਾ ਲਿਆ ਹੋਇਆ ਸੀ, ਉਨ੍ਹਾਂ ਬਜ਼ੁਰਗ ਔਰਤ ਦੇ ਕਰੀਬ ਪਹੁੰਚ ਕੇ ਮੋਟਰ ਸਾਈਕਲ ਰੋਕਿਆ ਤੇ ਤੇਜ਼ੀ ਨਾਲ ਮੋਟਰ ਸਾਈਕਲ ਪਿੱਛੇ ਬੈਠੇ ਨੌਜਵਾਨ ਨੇ ਉਤਰ ਕੇ ਮਾਤਾ ਦੇ ਕੰਨਾਂ ਵਿੱਚੋਂ ਵਾਲੀਆਂ ਝਪਟ ਕੇ ਕੋਟ ਫਤੂਹੀ ਬਜ਼ਾਰ ਵੱਲ ਨੂੰ ਰਫ਼ੂ ਚੱਕਰ ਨੂੰ ਹੋ ਗਏ।


author

Rakesh

Content Editor

Related News