ਪੰਜਾਬ 'ਚ ਘੁੰਮ ਰਹੇ ਬੇਖੋਫ਼ ਲੁੱਟੇਰੇ, ਗੱਡੀ ਰੋਕ ਲੁੱਟੀ 13 ਲੱਖ ਤੋਂ ਵੱਧ ਨਕਦੀ

Sunday, Feb 19, 2023 - 01:54 PM (IST)

ਪੰਜਾਬ 'ਚ ਘੁੰਮ ਰਹੇ ਬੇਖੋਫ਼ ਲੁੱਟੇਰੇ, ਗੱਡੀ ਰੋਕ ਲੁੱਟੀ 13 ਲੱਖ ਤੋਂ ਵੱਧ ਨਕਦੀ

ਝਬਾਲ/ਸੁਰਸਿੰਘ (ਨਰਿੰਦਰ, ਗੁਰਪ੍ਰੀਤ ਸਿੰਘ)- ਬੀਤੀ ਰਾਤ ਮਹਿਕ ਫੂਡ ਦੁੱਧ ਵਾਲੀ ਫੈਕਟਰੀ ਦੇ ਕਰਿੰਦਿਆਂ ਦੀ ਗੱਡੀ ਝਬਾਲ ਤੋਂ ਥੋੜੀ ਦੂਰ ਭਿੱਖੀਵਿੰਡ ਰੋਡ 'ਤੇ ਜ਼ਬਰਦਸਤੀ ਰੋਕ ਕੇ ਉਨ੍ਹਾਂ ਕੋਲੋਂ ਲੁੱਟੇਰੇ ਦੁੱਧ ਦੀ ਪੈਮੇਂਟ ਦੇ ਪੈਸੇ 13 ਲੱਖ 60 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲੈਰੋ ਗੱਡੀ ਦੇ ਡਰਾਈਵਰ ਕੁਲਵੰਤ ਸਿੰਘ ਪੁੱਤਰ ਦੀਦਾਰ ਸਿੰਘ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਮਹਿਕ ਫੂਡ ਕੰਪਨੀ ਠੱਠਾ ਝਬਾਲ ਵਿਖੇ ਬਤੌਰ ਡਰਾਈਵਰ ਕੰਮ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਕੱਲ੍ਹ ਆਪਣੇ ਨਾਲ ਇਕ ਯੂ.ਪੀ. ਵਾਸੀ ਹੈਲਪਰ, ਜੋ ਫੈਕਟਰੀ 'ਚ ਹੀ ਕੰਮ ਕਰਦਾ ਹੈ, ਉਸ ਨਾਲ ਫਾਜ਼ਿਲਕਾ ਤੋਂ ਇਕ ਕੰਪਨੀ ਤੋਂ ਦੁੱਧ ਤੇ ਘਿਓ ਦੀ ਪੈਮੇਂਟ ਦੇ ਪੈਸੇ 13 ਲੱਖ 60 ਹਜ਼ਾਰ ਰੁਪਏ ਲੈਕੇ ਬਲੈਰੋ ਗੱਡੀ 'ਤੇ ਵਾਪਸ ਆ ਰਿਹਾ ਸੀ।

ਇਹ ਵੀ ਪੜ੍ਹੋ- ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿ, BSF ਨੇ ਫ਼ਿਰ ਤੋਂ ਸੁੱਟਿਆ ਡਰੋਨ, ਵੱਡੀ ਖੇਪ ਮਿਲਣ ਦੀ ਹੈ ਸੰਭਾਵਨਾ

ਇਸ ਦੌਰਾਨ ਰਾਤ ਪੌਣੇ 9 ਵਜੇ ਦੇ ਕਰੀਬ ਇਕ ਕਾਲੇ ਰੰਗ ਦੀ ਗੱਡੀ ਨੇ‌ ਉਨ੍ਹਾਂ ਨੂੰ ਰੋਕ ਲਿਆ ਅਤੇ ਉਸ 'ਚੋਂ 5/6 ਨੌਜਵਾਨਾਂ ਨੇ ਨਿਕਲ ਕੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਤੋੜ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਉਨ੍ਹਾਂ ਨੂੰ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਦੱਸਿਆਂ ਲੁੱਟੇਰੇ ਗੱਡੀ 'ਚ ਪਏ ਪੈਸੇ 13 ਲੱਖ 60 ਹਜ਼ਾਰ ਅਤੇ ਮੋਬਾਇਲ ਖੋਹਕੇ ਫ਼ਰਾਰ ਹੋ ਗਏ। ਜਿਸ ਸਬੰਧ 'ਚ ਉਨ੍ਹਾਂ ਨੇ ਮਾਲਕਾਂ ਨੂੰ ਇਤਲਾਹ ਦੇਣ ਉਪਰੰਤ ਪੁਲਸ ਨੂੰ ਵੀ ਇਤਲਾਹ ਦਿੱਤੀ ਹੈ। ਜਿਸ ਦੌਰਾਨ ਚੌਂਕੀ ਇੰਚਾਰਜ ਮਨਜੀਤ ਸਿੰਘ ਤੇ ਥਾਣਾ ਮੁਖੀ ਬਰਜਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਬਰਜਿੰਦਰ ਸਿੰਘ ਭਿੱਖੀਵਿੰਡ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਮਲਾ ਕੁੱਝ ਸ਼ੱਕੀ ਲਗਦਾ ਹੈ, ਜਿਸ ਸਬੰਧੀ ਆਸਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਪੁਲਸ ਸਾਰੀ ਘਟਨਾ ਦੀ ਬਰੀਕੀ ਨਾਲ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ, ਜਲਦੀ ਹੀ ਸਾਰਾ ਮਾਮਲਾ ਹੱਲ ਕਰਕੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਜਾਣਗੇ।

ਇਹ ਵੀ ਪੜ੍ਹੋ- BSF ਨੇ ਸਰਹੱਦ ਤੋਂ ਫੜ੍ਹੀ ਹੈਰੋਇਨ ਦੀ ਵੱਡੀ ਖੇਪ, ਹਥਿਆਰ ਵੀ ਕੀਤੇ ਬਰਾਮਦ 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News