ਹਥਿਆਰਬੰਦ ਲੁਟੇਰਿਆਂ ਨੇ ਪਰਿਵਾਰ ''ਤੇ ਹਮਲਾ ਕਰ ਖੋਹੀ ਕਾਰ (ਵੀਡੀਓ)

Monday, Jun 05, 2023 - 05:09 AM (IST)

ਹਥਿਆਰਬੰਦ ਲੁਟੇਰਿਆਂ ਨੇ ਪਰਿਵਾਰ ''ਤੇ ਹਮਲਾ ਕਰ ਖੋਹੀ ਕਾਰ (ਵੀਡੀਓ)

ਜ਼ੀਰਾ (ਰਾਜੇਸ਼ ਢੰਡ) : ਜ਼ੀਰਾ ਨੇਡ਼ਲੇ ਪਿੰਡ ਬਹਿਕ ਪਛਾਡ਼ੀਆਂ ਕੋਲ ਇਕ ਸਵਿਫਟ ਕਾਰ ਨੂੰ ਰੋਕ ਕੇ ਪਿੱਛੋਂ ਆਏ ਕਾਰ ਸਵਾਰ ਲੁਟੇਰਿਆਂ ਵੱਲੋਂ ਕਾਰ ਸਵਾਰ ਪਤੀ-ਪਤਨੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਡਰਾ-ਧਮਕਾ ਕੇ ਗੱਡੀ ਖੋਹੇ ਜਾਣ ਦਾ ਸਮਾਚਾਰ ਹੈ।

ਇਹ ਵੀ ਪੜ੍ਹੋ : ਮਮਤਾ 'ਚ 'ਮਮਤਾ' ਨਹੀਂ, ਓਡਿਸ਼ਾ ਰੇਲ ਹਾਦਸੇ 'ਤੇ ਅਨੁਰਾਗ ਠਾਕੁਰ ਨੇ ਦੀਦੀ 'ਤੇ ਕੱਸਿਆ ਤੰਜ

ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਜ਼ੀਰਾ ’ਚ ਦਾਖ਼ਲ਼ ਜ਼ਖ਼ਮੀ ਔਰਤ ਸੀਤਾ ਪਤਨੀ ਸੰਦੀਪ ਕੁਮਾਰ ਵਾਸੀ ਪਿੰਡ ਚੱਕ ਪਿੱਪਲੀ ਲੋਹੀਆਂ ਨੇ ਦੱਸਿਆ ਕਿ ਉਹ ਆਪਣੀ ਸਵਿਫਟ ਕਾਰ ਨੰਬਰ ਪੀਬੀ 08 ਈਜੀ 6282 ’ਚ ਮਖੂ ਰੋਡ ਜ਼ੀਰਾ ਵੱਲੋਂ ਤਲਵੰਡੀ ਭਾਈ ਫਨਆਈਲੈਂਡ ਵਿਖੇ ਜਾ ਰਹੇ ਸਨ ਕਿ ਅਚਾਨਕ ਪਿੱਛੋਂ ਅਚਾਨਕ ਆ ਰਹੀ ਇਕ ਗੱਡੀ ਨੇ ਉਨ੍ਹਾਂ ਨੂੰ ਪਿੰਡ ਬਹਿਕ ਪਛਾਡ਼ੀਆਂ ਨੇੜੇ ਰੋਕ ਲਿਆ। ਉਨ੍ਹਾਂ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਡਰਾ ਕੇ ਉਨ੍ਹਾਂ ਦੀ ਕਾਰ ਖੋਹ ਲਈ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਘਟਨਾ ਬਾਰੇ ਪਤਾ ਲੱਗਣ ’ਤੇ ਪਲਵਿੰਦਰ ਸਿੰਘ ਸੰਧੂ ਡੀਐੱਸਪੀ ਜ਼ੀਰਾ ਸਮੇਤ ਪੁਲਸ ਘਟਨਾ ਸਥਾਨ ’ਤੇ ਪਹੁੰਚੇ ਤੇ ਉਨ੍ਹਾਂ ਸਾਰੀ ਜਾਣਕਾਰੀ ਇਕੱਤਰ ਕਰਨ ਉਪਰੰਤ ਪੁਲਸ ਟੀਮਾਂ ਦਾ ਗਠਨ ਕਰਕੇ ਕਾਰ ਦੀ ਭਾਲ ਸ਼ੁਰੂ ਕਰ ਦਿੱਤੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News